ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਦੌਰਾਨ ਨਵਜੋਤ ਸਿੱਧੂ ਮੰਗਲਵਾਰ ਨੂੰ ਇੱਕ ਵਾਰ ਫੇਰ ਦਿੱਲੀ ਪੁੱਜੇ। ਜਿੱਥੇ ਬੁਧਵਰਾ ਨੂੰ ਉਨਾਂ ਪਹਿਲਾ ਪ੍ਰਿਆਕਾ ਗਾਂਧੀ ਤੇ ਫੇਰ ਦੇਰ ਸ਼ਾਮ ਰਾਹੁਲ ਗਾਂਧੀ ਨਾਲ ਮੁਲਕਾਤ ਕੀਤੀ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਜਾਣਕਾਰੀ ਦਿੱਤੀ ਤੇ ਲਿਖਿਆ ਕਿ ਉਹਨਾਂ ਨੇ ਪ੍ਰਿਯੰਕਾ ਗਾਂਧੀ ਨਾਲ ਲੰਬੇ ਸਮੇਂ ਤੱਕ ਮੀਟਿੰਗ ਕੀਤੀ ਹੈ।
ਹਲਾਂਕਿ ਰਾਹੁਲ ਗਾਂਧੀ ਨਾਲ ਮੁਲਕਾਤ ਤੋਂ ਬਾਅਦ ਨਵਜੋਤ ਸਿੱਧੂ ਮੀਡੀਆ ਨਾਲ ਬਿੰਨਾਂ ਗਲਬਾਤ ਕੀਤੇ ਉੱਥੋ ਨਿਕਲ ਗਏ। ਪਰ ਸੂਤਰਾਂ ਮੁਤਾਬਕ ਸਿੱਧੂ ਦੀ ਦੋਵੇਂ ਲੀਡਰਾਂ ਨਾਲ ਮੁਲਕਾਤ ਤੋਂ ਬਾਅਦ ਪੰਜਾਬ ਕਾਂਗਰਸ ਚ ਪੈਦਾ ਹੋਇਆ ਅੰਦਰੂਨੀ ਕਲੇਸ਼ ਸੁਲਝਣ ਦੇ ਆਸਰ ਬਣ ਗਏ ਹਨ। ਜੇਕਰ ਸੂਤਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਹਾਈਕਾਮਨ ਦੇ ਮਾਰਮੂਲੇ ਨਾਲ ਸਹਿਮਤ ਹੋ ਗਏ ਹਨ। ਹਲਾਂਕਿ ਇਹ ਸਾਫ ਨਹੀਂ ਹੋਇਆ ਕਿ ਹਾਈਕਾਮਨ ਦਾ ਫਰਮੂਲਾ ਹੈ ਕਿ। ਪਰ ਇੰਨਾਂ ਜਰੂਰ ਕਿਹਾ ਜਾ ਰਿਹਾ ਹੈ ਕਿ ਸਿੱਧਊ ਨੂੰ ਪੰਜਾਬ ਚ ਵੱਡੀ ਜਿੰਮੇਵਾਰੀ ਜਰੂਰ ਮਿਲ ਸਕਦੀ ਹੈ।
-
Had a long meeting with @priyankagandhi Ji 🙏🏼 pic.twitter.com/Wd4FYXFrhr
— Navjot Singh Sidhu (@sherryontopp) June 30, 2021 " class="align-text-top noRightClick twitterSection" data="
">Had a long meeting with @priyankagandhi Ji 🙏🏼 pic.twitter.com/Wd4FYXFrhr
— Navjot Singh Sidhu (@sherryontopp) June 30, 2021Had a long meeting with @priyankagandhi Ji 🙏🏼 pic.twitter.com/Wd4FYXFrhr
— Navjot Singh Sidhu (@sherryontopp) June 30, 2021
ਹਾਂਲਾਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਇਕਾਈ ਵਿੱਚ ਚੱਲ ਰਹੀ ਲੜਾਈ ਦੇ ਵਿਚਕਾਰ ਸਿੱਧੂ ਨੂੰ ਇੱਕ ਮੀਟਿੰਗ ਲਈ ਦਿੱਲੀ ਬੁਲਾਇਆ ਜਾਵੇਗਾ। ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਨੇ ਦੱਸਿਆ ਕਿ ਉਹ ਰਾਸ਼ਟਰੀ ਰਾਜਧਾਨੀ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੋਵਾਂ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਕੀ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੋਈ ਹੈ ਜੋ ਲਗਾਤਾਰ ਹੀ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਸ਼ਿਕਾਇਤਾਂ ਸੁਣ ਰਹੀ ਹੈ ਤੇ ਮਸਲੇ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਹ ਵੀ ਪੜੋ: WEATHER NEWS: ਦਿੱਲੀ-ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਗਰਮੀ ਦਾ ਕਹਿਰ