ETV Bharat / bharat

DWARKA: ਨੈਸ਼ਨਲ ਪੱਧਰ ਦੀ ਕਬੱਡੀ ਖਿਡਾਰਨ ਨੇ ਕੋਚ 'ਤੇ ਜੜੇ ਰੇਪ ਦੇ ਇਲਜ਼ਾਮ, ਬਲੈਕਮੇਲ ਵੀ ਕਰਦਾ ਸੀ ਮੁਲਜ਼ਮ

author img

By

Published : Feb 6, 2023, 8:13 PM IST

ਦਵਾਰਕਾ ਜ਼ਿਲ੍ਹੇ ਦੀ ਰਹਿਣ ਵਾਲੀ ਇਕ 27 ਸਾਲਾ ਕਬੱਡੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਨੇ ਆਪਣੇ ਕੋਚ ਉੱਤੇ ਬਲਾਤਕਾਰ ਕਰਨ ਦਾ ਇਲਜ਼ਾਮ ਲਾਇਆ ਹੈ। ਉਸਨੇ ਦੱਸਿਆ ਹੈ ਕਿ ਇਸ ਸਬੰਧੀ ਐਫਆਈਆਰ ਦਰਜ ਕਰਵਾਈ ਅਤੇ ਇਲਜ਼ਾਮ ਲਾਇਆ ਕਿ ਉਸਦੇ ਵਿਆਹ ਤੋਂ ਬਾਅਦ ਮੁਲਜ਼ਮ ਕੋਚ ਉਸਨੂੰ ਪੁਰਾਣੀਆਂ ਤਸਵੀਰਾਂ ਦਿਖਾ ਕੇ ਬਲੈਕਮੇਲ ਕਰਨ ਲੱਗ ਪਿਆ।

NATIONAL WOMENS KABADDI PLAYER ALLEGES RAPE BY COACH IN DWARKA
DWARKA : ਨੈਸ਼ਨਲ ਪੱਧਰ ਦੀ ਕਬੱਡੀ ਖਿਡਾਰਨ ਨੇ ਕੋਚ 'ਤੇ ਜੜੇ ਰੇਪ ਦੇ ਇਲਜ਼ਾਮ, ਬਲੈਕਮੇਲ ਵੀ ਕਰਦਾ ਸੀ ਮੁਲਜ਼ਮ

ਨਵੀਂ ਦਿੱਲੀ : ਮਹਿਲਾ ਖਿਡਾਰੀਆਂ ਨਾਲ ਲਗਾਤਾਰ ਵਧੀਕੀਆਂ ਤੇ ਜਿਣਸੀ ਸੋਸ਼ਣ ਦੀਆਂ ਖਬਰਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਕ ਤੋਂ ਬਾਅਦ ਇਕ ਮਾਮਲਾ ਸਾਹਮਣੇ ਆ ਰਿਹਾ ਹੈ। ਹਾਲਾਤ ਇਹ ਹਨ ਕਿ ਕੋਚਾਂ ਉੱਤੇ ਹੀ ਇਹ ਇਲਜ਼ਾਮ ਲੱਗ ਰਹੇ ਹਨ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

27 ਸਾਲ ਦੀ ਹੈ ਕਬੱਡੀ ਖਿਡਾਰਨ: ਦਵਾਰਕਾ ਜ਼ਿਲੇ ਦੀ ਰਹਿਣ ਵਾਲੀ 27 ਸਾਲਾ ਨੈਸ਼ਨਲ ਪੱਧਰ ਦੀ ਕਬੱਡੀ ਖਿਡਾਰਨ ਨੇ ਆਪਣੇ ਕੋਚ 'ਤੇ ਰੇਪ ਦਾ ਇਲਜ਼ਾਮ ਲਾਇਆ ਹੈ। ਉਸਨੇ ਇਸ ਸਬੰਧੀ ਦੋ ਦਿਨ ਪਹਿਲਾਂ ਪੁਲਿਸ ਕੋਲ ਐਫਆਈਆਰ ਵੀ ਦਰਜ ਕਰਵਾਈ ਸੀ। ਉਸਨੇ ਸੋਮਵਾਰ ਨੂੰ ਅਦਾਲਤ ਵਿੱਚ ਸੀਆਰਪੀਸੀ ਦੀ ਧਾਰਾ 164 ਤਹਿਤ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ। ਦੂਜੇ ਪਾਸੇ ਪੁਲਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

ਕਬੱਡੀ ਖਿਡਾਰਨ ਤੋਂ ਪੈਸੇ ਵੀ ਠੱਗੇ: ਜਾਣਕਾਰੀ ਮੁਤਾਬਿਕ ਕੋਚ ਦੀ ਪਛਾਣ ਜੋਗਿੰਦਰ ਵਜੋਂ ਹੋਈ ਹੈ। ਫਿਲਹਾਲ ਕੋਚ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ 2012 ਤੋਂ ਮੁੰਡਕਾ ਨੇੜੇ ਹੀਰਨਕੁਡਨਾ ਵਿਖੇ ਕਬੱਡੀ ਮੁਕਾਬਲੇ ਦੀ ਤਿਆਰੀ ਕਰ ਰਹੀ ਸੀ। ਕਰੀਬ ਅੱਠ ਸਾਲ ਪਹਿਲਾਂ ਮਾਰਚ 2015 ਵਿੱਚ ਉਸ ਦੇ ਕੋਚ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਤਿੰਨ ਸਾਲ ਬਾਅਦ 2018 ਵਿੱਚ ਮੁਲਜ਼ਮ ਕੋਚ ਨੇ ਉਸਨੂੰ ਇੱਕ ਵੱਡੇ ਮੈਚ ਵਿੱਚ ਜਿੱਤੀ ਰਕਮ ਦਾ ਵੱਡਾ ਹਿੱਸਾ ਦੇਣ ਲਈ ਮਜਬੂਰ ਵੀ ਕੀਤਾ। ਇਸ ਤੋਂ ਬਾਅਦ ਉਸਨੇ ਕੋਚ ਦੇ ਬੈਂਕ ਖਾਤੇ ਵਿੱਚ 43 ਲੱਖ 5 ਹਜ਼ਾਰ ਰੁਪਏ ਵੀ ਟਰਾਂਸਫਰ ਕਰ ਦਿੱਤੇ।

ਇਹ ਵੀ ਪੜ੍ਹੋ: Murder in Rishikesh : ਲੰਗਰ ਹੋਇਆ ਖਤਮ ਤਾਂ ਪੇਚਕਸ ਮਾਰਕੇ ਸੇਵਾਦਾਰ ਦੀ ਲੈ ਲਈ ਜਾਨ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਘਟਨਾ

ਬਲੈਕਮੇਲ ਕਰਦਾ ਸੀ ਕੋਚ: ਪੀੜਤਾ ਨੇ ਦੱਸਿਆ ਕਿ 2021 'ਚ ਜਦੋਂ ਉਸ ਦਾ ਕਿਸੇ ਹੋਰ ਵਿਅਕਤੀ ਨਾਲ ਵਿਆਹ ਹੋਇਆ ਤਾਂ ਮੁਲਜ਼ਮ ਕੋਚ ਨੇ ਉਸ ਦੀਆਂ ਨਿੱਜੀ ਤਸਵੀਰਾਂ ਲੀਕ ਕਰਨ ਲਈ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਕੋਚ ਨੇ ਉਸਨੂੰ ਲਗਾਤਾਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਬਾਬਾ ਹਰੀਦਾਸ ਨਗਰ 'ਚ ਉਸ ਦੀ ਸ਼ਿਕਾਇਤ ਦਿੱਤੀ। ਪੁਲਿਸ ਨੇ ਦੋ ਦਿਨ ਪਹਿਲਾਂ ਬਾਬਾ ਹਰੀਦਾਸ ਨਗਰ ਵਿੱਚ 376/506 ਆਈਪੀਸੀ ਤਹਿਤ ਕੇਸ ਦਰਜ ਕੀਤਾ ਸੀ। ਪੁਲਿਸ ਇਸ ਮਾਮਲੇ 'ਚ ਅਗਲੇਰੀ ਕਾਰਵਾਈ 'ਚ ਜੁਟੀ ਹੋਈ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.