ਹੈਦਰਾਬਾਦ : ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ( National Nutrition Week) ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤਯਾਬ ਰਹਿਣ ਤੇ ਚੰਗੇ ਭੋਜਨ ਅਤੇ ਚੰਗੀ ਜੀਵਨ ਸ਼ੈਲੀ ਲਈ ਜਾਗਰੂਕ ਕਰਨਾ ਹੈ।
ਰਾਸ਼ਟਰੀ ਪੋਸ਼ਣ ਹਫ਼ਤੇ ਦਾ ਇਤਿਹਾਸ
ਰਾਸ਼ਟਰੀ ਪੋਸ਼ਣ ਹਫ਼ਤੇ ਦਾ ਅਭਿਆਨ ਪਹਿਲੀ ਵਾਰ ਸਾਲ 1982 ਵਿੱਚ ਕੇਂਦਰ ਸਰਕਾਰ ਰਾਹੀਂ ਪੋਸ਼ਣ ਸਿੱਖਿਾ ਦੇ ਮਾਧਿਅਮ ਨਾਲ ਚੰਗੀ ਸਿਹਤ ਤੇ ਤੰਦਰੁਸਤ ਜੀਨਵ ਸ਼ੈਲੀ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਕਿਉਂਕਿ ਕੁਪੋਸ਼ਣ ਦੀ ਸਮੱਸਿਆ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਰੋੜਾ ਬਣਦੀ ਹੈ। ਇਸ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ 43 ਇਕਾਈਆਂ ( ਮਹਿਲਾਵਾਂ ਤੇ ਬਾਲ ਵਿਕਾਸ ਵਿਭਾਗ, ਸਰਕਾਰੀ ਤੇ ਗੈਰ ਸਰਕਾਰੀ ਸਿਹਤ ਸੰਗਠਨ ਵਿਭਾਗ) ਸਣੇ ਖਾਧ ਤੇ ਪੋਸ਼ਣ ਬੋਰਡ ਗਤੀਵਿਧੀਆਂ ਕਰਨ ਲਈ ਪੂਰੇ ਦੇਸ਼ ਵਿੱਚ ਕੰਮ ਕਰ ਰਿਹਾ ਹੈ।
ਬੱਚਿਆਂ ਦੀ ਸਿਹਤ ਲਈ ਵਿਸ਼ੇਸ਼ ਜਾਗਰੂਕਤਾ
ਬੱਚਿਆਂ ਨੂੰ ਬ੍ਰੈਸਟਫੀਡਿੰਗ ਕਰਵਾਉਣ ਵਾਲੀ ਮਾਵਾਂ ਤੇ ਨਵਜਾਤ ਬੱਚਿਆਂ ਦੀ ਰੱਖਿਆ ਤੇ ਉਨ੍ਹਾਂ ਦੇ ਸਿਹਤਮੰਦ ਜੀਵਨ ਲਈ ਇੱਕ ਵੱਡਾ ਮੰਚ ਪ੍ਰਦਾਨ ਕਰਨ ਕਈ ਸਮਾਗਮ ਕਵਾਏ ਜਾਂਦੇ ਹਨ। ਜਿਸ 'ਚ ਮਾਵਾਂ ਆਪਣੇ ਬੱਚਿਆਂ ਨੂੰ ਘੱਟੋ-ਘੱਟ ਪੈਦਾ ਹੋਣ ਤੋਂ ਤੁਰੰਤ ਬਾਅਦ 6 ਮਹੀਨੇ ਤੱਕ ਬ੍ਰੈਸਟਫੀਡਿੰਗ ਕਰਵਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਨਾਲ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣ ਤੋਂ ਬੱਚ ਸਕਦੇ ਹਨ ਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ।
ਪੋਸ਼ਣ ਕੀ ਹੈ (What is nutrition)
ਜੀਵਤ ਜੀਵਾਂ (ਮਨੁੱਖਾਂ ਸਣੇ ਸਾਰੇ ਜੀਵ ਜੰਤੂਆਂ) ਦੇ ਸਰੀਰ ਵਿੱਚ ਜੈਵਿਕ ਕਾਰਜਾਂ ਦੇ ਸੰਚਾਲਨ ਲਈ ਊਰਜਾ ਦੀ ਲੋੜ ਹੁੰਦੀ ਹੈ। ਇਹ ਊਰਜਾ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਪੋਸ਼ਣ ਜੀਵਤ ਚੀਜ਼ਾਂ (ਭੋਜਨ ਨੂੰ ਸਰੀਰ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ), ਪਾਚਨ, ਸਮਾਈ ਅਤੇ ਸਮਾਈ ਅਤੇ ਅਚੇਤ ਪਦਾਰਥਾਂ ਦੀ ਰਿਹਾਈ ਰਾਹੀਂ ਭੋਜਨ (ਪੌਸ਼ਟਿਕ ਤੱਤ) ਨੂੰ ਗ੍ਰਹਿਣ ਕਰਨ ਦੀ ਸਾਰੀ ਪ੍ਰਕਿਰਿਆ ਹੈ। ਪੌਸ਼ਟਿਕ ਤੱਤ ਊਰਜਾ ਉਤਪਾਦਨ, ਸਰੀਰਕ ਵਿਕਾਸ ਅਤੇ ਵਿਗਾੜ ਅਤੇ ਸਰੀਰ ਦੀ ਮੁਰੰਮਤ ਲਈ ਜ਼ਰੂਰੀ ਪਦਾਰਥ ਹੁੰਦੇ ਹਨ।
ਪੌਸ਼ਟਿਕ ਤੱਤਾਂ ਦੀਆਂ ਕਿਸਮਾਂ ( Types of nutrition )
ਸਾਡੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਲ ਹੋਣੇ ਚਾਹੀਦੇ ਹਨ ਜੋ ਸਹੀ ਮਾਤਰਾ ਵਿੱਚ ਪੌਸ਼ਟਿਕ ਤੱਤਾਂ ਦੀ ਸਪਲਾਈ ਕਰ ਸਕਣ। ਅਜਿਹੀ ਖੁਰਾਕ ਨੂੰ ਸੰਤੁਲਿਤ ਖੁਰਾਕ ਕਿਹਾ ਜਾਂਦਾ ਹੈ। ਹਰ ਵਿਅਕਤੀ ਨੂੰ ਊਰਜਾ, ਟਿਸ਼ੂਜ ਦੀ ਸੰਭਾਲ ਅਤੇ ਸਰੀਰਕ ਕਾਰਜਾਂ ਲਈ 6 ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਜਿਸ ਵਿੱਚ ਪ੍ਰੋਟੀਨ, ਵਿਟਾਮਿਨ, ਕਾਰਬੋਹਾਈਡ੍ਰੇਟ, ਚਰਬੀ, ਪਾਣੀ ਅਤੇ ਖਣਿਜ ਸ਼ਾਮਲ ਹੁੰਦੇ ਹਨ।
ਸਰੀਰ ਲਈ ਪੋਸ਼ਣ ਦੀ ਮਹੱਤਤਾ (importance of Nutrition )
ਕਿਸੇ ਵੀ ਜੀਵਤ ਜੀਵ ਲਈ ਪੋਸ਼ਣ ਜ਼ਰੂਰੀ ਹੈ, ਇਸ ਤੋਂ ਬਿਨਾਂ ਕੋਈ ਵੀ ਸਰੀਰਕ ਕਾਰਜ ਸੰਭਵ ਨਹੀਂ ਹੈ। ਜਿਸ ਤਰ੍ਹਾਂ ਵਾਹਨ ਲਈ ਬਾਲਣ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਸਰੀਰ ਨੂੰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ।
ਰਾਸ਼ਟਰੀ ਪੋਸ਼ਣ ਹਫ਼ਤੇ ਦੀ ਗਤੀਵਿਧੀਆਂ
1 ਸਤੰਬਰ ਤੋਂ 7 ਸਤੰਬਰ ਤੱਕ ਪੂਰੇ ਹਫ਼ਤੇ ਦੇਸ਼ ਭਰ ਵਿੱਚ ਰਾਸ਼ਟਰੀ ਪੋਸ਼ਣ ਹਫ਼ਤੇ ਤਹਿਤ ਕਈ ਸਿਹਤ ਸਬੰਧੀ ਪ੍ਰੋਗਰਾਮ ਤੇ ਸਮਾਗਮ ਉਲੀਕੇ ਜਾਂਦੇ ਹਨ। ਇਸ ਦੌਰਾਨ ਲੋਕਾਂ ਨੂੰ ਵੱਖ-ਵੱਖ ਪੋਸ਼ਣ ਸਿੱਖਿਆ ਤੇ ਸਿਖਲਾਈ ਪ੍ਰੋਗਰਾਮਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ।
ਜਨ ਪੋਸ਼ਣ ਜਾਗਰੂਕਤਾ ਅਭਿਆਨ ਸਰਕਾਰੀ ਤੇ ਗੈਰ ਸਰਕਾਰੀ ਸੰਗਠਨ ਰਾਹੀਂ ਚਲਾਏ ਜਾਂਦੇ ਹਨ।
ਪੋਸ਼ਣ ਨਾਲ ਸਬੰਧਤ ਸਿੱਖਿਆ ਤੇ ਸਿਖਲਾਈ ਸਮਾਗਰੀ ਲੋਕਾਂ ਵਿੱਚ ਵੰਡੀ ਜਾਂਦੀ ਹੈ ਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਲੋਕਾਂ ਨੂੰ ਘਰ 'ਤੇ ਫਲ, ਹਰੀ ਸਬਜ਼ੀਆਂ ਤੇ ਹੋਰਨਾਂ ਸਰੀਰਕ ਤੌਰ 'ਤੇ ਲੋੜੀਂਦੇ ਪੋਸ਼ਕ ਤੱਤਾਂ ਨੂੰ ਖਾਣੇ ਵਿੱਚ ਸ਼ਾਮਲ ਕਰਨ ਲਈ ਉੱਚ ਪੱਧਰੀ ਸਿਖਲਾਈ ਦਿੱਤੀ ਜਾਂਦੀ ਹੈ।
ਖਾਧ ਵਿਸ਼ਲੇਸ਼ਣ ਤੇ ਮਾਨਕੀਕਰਨ ਦੇ ਬਾਰੇ ਲੋਕਾਂ ਸਹੀ ਸਿਖਲਾਈ ਨੂੰ ਪੁਖ਼ਤਾ ਬਣਾਇਆ ਜਾਂਦਾ ਹੈ।
ਰਾਸ਼ਟਰੀ ਪੋਸ਼ਣ ਹਫ਼ਤੇ ਦੇ ਸਮਾਗਮ ਤਹਿਤ ਸਿਹਤ ਸਬੰਧੀ ਜਾਗਰੂਕਤਾ ਦੇ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਵੱਲੋਂ ਰਾਸ਼ਟਰੀ ਪੋਸ਼ਣ ਨੀਤੀਆਂ ਸੰਚਾਲਤ ਕੀਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ : ਸੁਪਰਫੂਡ ਜੋ ਲਿਵਰ ਨੂੰ ਕਰਦੇ ਹਨ ਡੀਟੌਕਸ