ਹੈਦਰਾਬਾਦ: 19 ਸਤੰਬਰ ਨੂੰ ਰਾਸ਼ਟਰੀ ਜਿਮਨਾਸਟਿਕ ਦਿਵਸ (National Gymnastics Day) ਮਨਾਇਆ ਜਾ ਰਿਹਾ ਹੈ। ਜਿਮਨਾਸਟਿਕ (Gymnastics) ਇੱਕ ਖੂਬਸੂਰਤ ਖੇਡ ਹੈ। ਇਸ ਦਿਨ ਨੂੰ ਮਨਾਉਣਾ ਇੱਕ ਇੱਕ ਗੈਰ ਅਧਿਕਾਰਤ ਜਸ਼ਨ ਹੈ ਜੋ ਸਰੀਰਕ ਤਾਕਤ ਤੋਂ ਲੈ ਕੇ ਚੁਸਤੀ ਤੱਕ ਸੰਤੁਲਨ ਅਤੇ ਤਾਲਮੇਲ ਤੱਕ ਹਰ ਚੀਜ਼ ਦੀ ਪਰਖ ਕਰਦਾ ਹੈ।
ਰਾਸ਼ਟਰੀ ਜਿਮਨਾਸਟਿਕ ਦਿਵਸ ਦਾ ਇਤਿਹਾਸ
ਰਾਸ਼ਟਰੀ ਜਿਮਨਾਸਟਿਕ ਦਿਵਸ (National Gymnastics Day) 1988 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਨੌਜਵਾਨਾਂ ਵਿਚਾਲੇ ਖੇਡ ਨੂੰ ਵਧਾਵਾ ਦੇਣ ਤੇ ਖਿਡਾਰੀਆਂ , ਕੋਚਾਂ ਤੇ ਕਲਬਾਂ ਨੂੰ ਸਨਮਾਨਤ ਕਰਨ ਦੇ ਲਈ ਬਣਾਇਆ ਗਿਆ ਸੀ, ਜਿਨ੍ਹਾਂ ਨੇ ਦਹਾਕਿਆਂ ਤੋਂ ਜਿਮਨਾਸਟਿਕ ਦੀ ਰਿਵਾਇਤ ਨੂੰ ਜਿਉਂਦਾ ਰੱਖਿਆ ਹੈ। ਹਰ ਸਾਲ ਸਤੰਬਰ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਰਾਸ਼ਟਰੀ ਜਿਮਨਾਸਟਿਕ ਦਿਵਸ (National Gymnastics Day) ਮਨਾਇਆ ਜਾਂਦਾ ਹੈ।
ਕੀ ਤੁਸੀਂ ਜਾਣਦੇ ਹੋ
ਜਰਮਨ ਦੇ ਇੱਕ ਸਿੱਖਿਅਕ ਫਰੀਡਰਿਕ ਲੁਡਵਿਗ ਜਹਾਨ ਨੂੰ ਜਿਮਨਾਸਟਿਕਸ ਦਾ ਪਿਤਾ (Father of Gymnastics ) ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਮੌਜੂਦਾ ਸਮੇਂ ਦੇ ਕੁੱਝ ਪ੍ਰਸਿੱਧ ਜਿਮਨਾਸਟਿਕ ਰੁਟੀਨਾਂ ਨੂੰ ਉਤਸ਼ਾਹਤ ਕਰਨ ਲਈ ਜ਼ਿੰਮੇਵਾਰ ਸੀ। ਇਨ੍ਹਾਂ ਵਿੱਚ ਪੈਰਲਲ ਬਾਰ ਅਤੇ ਰਿੰਗ ਵੀ ਸ਼ਾਮਲ ਹਨ।
ਗ੍ਰੀਸ ਤੋਂ ਹੋਈ ਸ਼ੁਰੂਆਤ
ਜਿਮਨਾਸਟਿਕ ਦੀ ਸ਼ੁਰੂਆਤ ਪ੍ਰਾਚੀਨ ਸਮੇਂ ਵਿੱਚ ਗ੍ਰੀਸ ਵਿੱਚ ਇੱਕ ਗਤੀਵਿਧੀ ਦੇ ਤੌਰ 'ਤੇ ਹੋਈ ਸੀ। ਇਸ ਤਰ੍ਹਾਂ ਇਹ ਲੋਕਾਂ ਲਈ ਕਸਰਤ ਕਰਨ, ਸਿਹਤਮੰਦ ਰਹਿਣ ਤੇ ਜੰਗ ਦੇ ਲਈ ਤਿਆਰ ਰਹਿਣ ਦਾ ਇੱਕ ਤਰੀਕਾ ਸੀ। 19ਵੀਂ ਸ਼ਤਾਬਦੀ ਦੇ ਆਖਿਰ ਤੱਕ ਇਸ ਨੇ ਮੁਕਾਬਲੇ ਦਾ ਨੋਟ ਨਹੀੰ ਲਿਆ ਸੀ।
ਸਾਲ 1881 ਵਿੱਚ ਬੈਲਜਿਯਮ ਦੇ ਲੀਜ ਵਿੱਚ ਫੈਡਰੇਸ਼ਨ ਆਫ਼ ਇੰਟਰਨੈਸ਼ਨਲ ਜਿਮਨਾਸਟਿਕ (FIG) ਸਥਾਪਤ ਕੀਤਾ ਗਿਆ ਸੀ। 1896 ਵਿੱਚ ਪੁਰਸ਼ਾਂ ਦੀ ਜਿਮਨਾਸਟਿਕ ਏਥੈਂਸ, ਗ੍ਰੀਸ ਵਿੱਚ ਆਯੋਜਿਤ ਕੀਤੇ ਗਏ ਪਹਿਲੇ ਆਧੁਨਿਕ ਓਲੰਪਿਕ ਦਾ ਹਿੱਸਾ ਸੀ। 1928 ਦੇ ਐਮਸਟਡਰਮ ਓਲੰਪਿਕ ਵਿੱਚ ਪਹਿਲਾ ਮਹਿਲਾ ਜਿਮਨਾਸਟਿਕ ਮੁਕਾਬਲਾ ਹੋਇਆ ਸੀ।
ਅੱਜ, ਜਿਮਨਾਸਟਿਕ ਦੁਨੀਆ ਭਰ ਵਿੱਚ ਇੱਕ ਮਸ਼ਹੂਰ ਤੇ ਪਸੰਦੀਦਾ ਖੇਡ ਹੈ। ਜਿਮਨਾਸਟਿਕ ਦੁਨੀਆ ਭਰ 'ਚ ਇੱਕ ਖੂਬਸੂਰਤ ਖੇਡ ਹੈ, ਜਿਸ ਵਿੱਚ ਪੂਰੇ ਸਾਲ ਕਈ ਉੱਚ ਪੱਧਰੀ ਮੁਕਾਬਲੇ ਆਯੋਜਿਤ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਬਰਾਬਰ ਤਨਖਾਹ ਦਿਵਸ 2021: ਜਾਣੋ ਕਿਉਂ ਮਨਾਿਆ ਜਾਂਦਾ ਹੈ ਇਹ ਦਿਨ ?