ਨਾਲੰਦਾ: ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਬਿਹਾਰ (bihar news) ਦੇ ਨਾਲੰਦਾ ਤੋਂ ਆ ਰਹੀ ਹੈ। ਨਾਲੰਦਾ (nanlanda latest news) 'ਚ ਕਈ ਲੋਕਾਂ ਦੀ ਸ਼ੱਕੀ ਮੌਤ ਹੋ ਗਈ ਹੈ। ਜਦਕਿ 2 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਾਰਿਆਂ ਦੀ ਮੌਤ ਨਕਲੀ ਸ਼ਰਾਬ ਪੀਣ ਕਾਰਨ ਹੋਈ ਹੈ(mysterious deaths in Nalanda, hooch tragedy suspected), ਜਦਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਘਟਨਾ ਸੋਹਸਰਾਏ ਥਾਣਾ ਖੇਤਰ, ਛੋਟੀ ਪਹਾੜੀ ਅਤੇ ਪਹਾੜ ਤੱਲੀ ਦੀ ਹੈ। ਦਰਅਸਲ ਨਾਲੰਦਾ ਦੇ ਸੋਹਸਰਾਏ ਥਾਣਾ ਖੇਤਰ ਦੇ ਛੋਟੀ ਪਹਾੜੀ ਅਤੇ ਪਹਾੜ ਤੱਲੀ ਮੁਹੱਲੇ 'ਚ ਸ਼ੱਕੀ ਹਾਲਾਤ 'ਚ 4 ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ। ਜਦਕਿ 2 ਵਿਅਕਤੀ ਗੰਭੀਰ ਹਾਲਤ 'ਚ ਨਿੱਜੀ ਕਲੀਨਿਕ 'ਚ ਜ਼ੇਰੇ ਇਲਾਜ ਹਨ। ਮੌਕੇ 'ਤੇ ਪਹੁੰਚ ਕੇ ਡੀਐਸਪੀ ਅਤੇ ਐਸਐਚਓ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਰਨ ਵਾਲਿਆਂ ਵਿਚ 55 ਸਾਲਾ ਭਾਗੋ ਮਿਸਤਰੀ, 55 ਸਾਲਾ ਮੰਨਾ ਮਿਸਤਰੀ, 50 ਸਾਲਾ ਧਰਮਿੰਦਰ ਉਰਫ ਨਾਗੇਸ਼ਵਰ ਅਤੇ ਕਾਲੀਚਰਨ ਮਿਸਤਰੀ ਸ਼ਾਮਲ ਹਨ। ਸਾਰੇ ਮ੍ਰਿਤਕਾਂ ਦੇ ਰਿਸ਼ਤੇਦਾਰ ਸ਼ਰਾਬ ਪੀਣ ਤੋਂ ਬਾਅਦ ਸਿਹਤ ਵਿਗੜਨ ਕਾਰਨ ਹੋਈ ਮੌਤ ਦੱਸ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਐਸਐਚਓ ਸੁਰੇਸ਼ ਪ੍ਰਸਾਦ ਤੋਂ ਬਾਅਦ ਸਦਰ ਦੇ ਡੀਐਸਪੀ ਡਾਕਟਰ ਸ਼ਿਬਲੀ ਨੋਮਾਨੀ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲੈ ਰਹੇ ਹਨ।
ਹਾਲਾਂਕਿ ਹੁਣ ਤੱਕ ਨਕਲੀ ਸ਼ਰਾਬ ਦੇ ਸੇਵਨ ਨਾਲ ਮੌਤ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ, ਸਥਾਨਕ ਲੋਕ ਵੀ ਆਲੇ-ਦੁਆਲੇ ਦੇ ਇਲਾਕੇ ਵਿੱਚ ਸ਼ਰਾਬ ਬਣਾਉਣ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਮਾਨਪੁਰ ਥਾਣਾ ਖੇਤਰ ਦੇ ਹਰਗਵਾ ਪਿੰਡ 'ਚ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਚਰਚਾ ਹੈ।
ਇਹ ਵੀ ਪੜ੍ਹੋ:Marital Rape: 'ਪਤੀ ਨੂੰ ਕਾਨੂੰਨ ਤੋਂ ਬਚਣ ਦਾ ਨਹੀਂ ਜਨਮਸਿੱਧ ਅਧਿਕਾਰ'