ਮੁੰਬਈ— ਮਹਾਰਾਸ਼ਟਰ ਦੇ ਮੁੰਬਈ 'ਚ ਇਕ 42 ਸਾਲਾ ਔਰਤ ਨਾਲ ਤਿੰਨ ਲੋਕਾਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਉਨ੍ਹਾਂ ਨੇ ਮਿਲ ਕੇ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਿਗਰਟਾਂ ਨਾਲ ਉਸ ਦੇ ਗੁਪਤ ਅੰਗ ਨੂੰ ਸਾੜ ਦਿੱਤਾ। ਮੁੰਬਈ ਪੁਲਿਸ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਤੜਕੇ ਕੁਰਲਾ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਤੇ ਪੀੜਤ ਇੱਕੋ ਇਲਾਕੇ ਵਿੱਚ ਰਹਿੰਦੇ ਹਨ। MUMBAI WOMAN GANG RAPED ATTACKED.
ਉਨ੍ਹਾਂ ਨੇ ਦੱਸਿਆ, 'ਦੋਸ਼ੀਆਂ ਨੇ ਇਕ-ਇਕ ਕਰਕੇ ਔਰਤ ਨਾਲ ਬਲਾਤਕਾਰ ਕੀਤਾ ਅਤੇ ਉਸ ਨਾਲ ਗੈਰ-ਕੁਦਰਤੀ ਸੈਕਸ ਵੀ ਕੀਤਾ। ਉਨ੍ਹਾਂ ਨੇ ਸਿਗਰਟਾਂ ਨਾਲ ਔਰਤ ਦੇ ਗੁਪਤ ਅੰਗ ਨੂੰ ਸਾੜ ਦਿੱਤਾ ਅਤੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਛਾਤੀ ਅਤੇ ਦੋਵੇਂ ਹੱਥਾਂ 'ਤੇ ਹਮਲਾ ਕਰ ਦਿੱਤਾ। ਇਕ ਦੋਸ਼ੀ ਨੇ ਘਟਨਾ ਦੀ ਵੀਡੀਓ ਬਣਾ ਲਈ ਅਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਇਸ ਨੂੰ ਫੈਲਾ ਦੇਵੇਗਾ।
ਕੁਰਲਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਗੁਆਂਢੀਆਂ ਨੂੰ ਆਪਬੀਤੀ ਦੱਸੀ, ਜਿਸ ਤੋਂ ਬਾਅਦ ਇੱਕ ਐਨਜੀਓ ਨਾਲ ਸੰਪਰਕ ਕੀਤਾ ਗਿਆ ਅਤੇ ਐਫਆਈਆਰ ਦਰਜ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਤਿੰਨਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376 (ਬਲਾਤਕਾਰ), 376 ਡੀ (ਗੈਂਗ ਰੇਪ), 377 (ਗੈਰ-ਕੁਦਰਤੀ ਸੈਕਸ), 324 (ਸਵੈ-ਇੱਛਾ ਨਾਲ ਕਿਸੇ ਖ਼ਤਰਨਾਕ ਹਥਿਆਰ ਨਾਲ ਨੁਕਸਾਨ ਪਹੁੰਚਾਉਣਾ) ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Destination Wedding: ਪਰਿਵਾਰ ਨੇ ਵਿਆਹ ਲਈ ਬੁੱਕ ਕੀਤਾ ਪੂਰਾ ਜਹਾਜ਼