ETV Bharat / bharat

Mumbai Property Cheating Case: ਭੈਣ ਨੇ ਭਰਾਵਾਂ ਨੂੰ ਲਾਇਆ 100 ਕਰੋੜ ਦਾ ਚੂਨਾ, ਕਾਰੋਬਾਰੀ ਨੂੰ ਵੇਚ ਦਿੱਤੀ ਜਾਇਦਾਦ

ਪੈਸਿਆਂ ਅਤੇ ਜਾਇਦਾਦ ਨੂੰ ਲੈ ਕੇ ਪਰਿਵਾਰਾਂ 'ਚ ਲੜਾਈ-ਝਗੜੇ ਦੀਆਂ ਕਈ ਘਟਨਾਵਾਂ ਵਾਪਰਦੀਆਂ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਔਰਤ ਨੇ ਪਰਿਵਾਰ ਨੂੰ ਦੱਸੇ ਬਿਨਾਂ ਉਨ੍ਹਾਂ ਨੂੰ 100 ਕਰੋੜ ਰੁਪਏ ਦੀ ਜਾਇਦਾਦ (100 crore property) ਕਿਸੇ ਕਾਰੋਬਾਰੀ ਨੂੰ ਵੇਚ ਦਿੱਤੀ ਹੈ? ਅਜਿਹੀ ਹੀ ਇੱਕ ਘਟਨਾ ਮਹਾਰਾਸ਼ਟਰ ਤੋਂ ਸਾਹਮਣੇ ਆਈ ਹੈ।

MUMBAI PROPERTY CHEATING CASE SISTER CHEATED BROTHER FOR 100 CRORE PROPERTY
Mumbai Property Cheating Case: ਭੈਣ ਨੇ ਭਰਾਵਾਂ ਨੂੰ ਲਾਇਆ 100 ਕਰੋੜ ਦਾ ਚੂਨਾ, ਕਾਰੋਬਾਰੀ ਨੂੰ ਵੇਚ ਦਿੱਤੀ ਜਾਇਦਾਦ
author img

By ETV Bharat Punjabi Team

Published : Oct 25, 2023, 8:13 PM IST

ਮੁੰਬਈ: ਮਹਾਰਾਸ਼ਟਰ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਔਰਤ ਨੇ ਆਪਣੇ ਭਰਾਵਾਂ ਨੂੰ ਹਨੇਰੇ 'ਚ ਰੱਖ ਕੇ ਆਪਣੀ 100 ਕਰੋੜ ਰੁਪਏ ਦੀ ਜਾਇਦਾਦ ਇਕ ਡਿਵੈਲਪਰ ਨੂੰ ਵੇਚ ਦਿੱਤੀ। ਜਦੋਂ ਕਿ ਇਸ ਜਾਇਦਾਦ ਵਿੱਚ ਸਾਰੇ ਭੈਣ-ਭਰਾਵਾਂ ਦੀ ਬਰਾਬਰ ਹਿੱਸੇਦਾਰੀ ਸੀ। ਇਸ ਘਟਨਾ ਤੋਂ ਬਾਅਦ ਔਰਤ ਫਰਾਰ ਹੋ ਗਈ ਪਰ ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਮਹਿਲਾ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ ( woman was arrested from Karnataka) ਕੀਤਾ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਉਸ ਦੇ ਹੋਰ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ।

100 ਕਰੋੜ ਰੁਪਏ ਦੀ ਧੋਖਾਧੜੀ: ਜਾਣਕਾਰੀ ਮੁਤਾਬਕ ਸੈਂਟਰਲ ਮੁੰਬਈ (Central Mumbai) ਦੀ ਰਹਿਣ ਵਾਲੀ ਆਬਿਦਾ ਇਸਮਾਈਲ ਨੇ ਆਪਣੇ ਰਿਸ਼ਤੇਦਾਰਾਂ ਨਾਲ 100 ਕਰੋੜ ਰੁਪਏ ਦੀ ਧੋਖਾਧੜੀ ਕੀਤੀ, ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣੇ 'ਚ ਕੀਤੀ। ਪੁਲਿਸ ਨੇ ਆਬਿਦਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਔਰਤ ਦਾ ਪਤਾ ਲਗਾਉਣ ਲਈ ਇਸ ਘਟਨਾ ਦੀ ਸੂਚਨਾ ਦੇਸ਼ ਦੇ ਕੋਨੇ-ਕੋਨੇ ਤੋਂ ਕਈ ਥਾਣਿਆਂ ਨੂੰ ਦਿੱਤੀ ਗਈ। ਫਿਰ ਮਹਿਲਾ ਦਾ ਪਤਾ ਕਰਨਾਟਕਾ ਵਿੱਚ ਮਿਲ ਗਿਆ। ਮਹਿਲਾ ਨੂੰ ਕਰਨਾਟਕ ਦੇ ਮੈਸੂਰ ਦੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਆਰਥਿਕ ਅਪਰਾਧ ਵਿੰਗ ਦੇ ਪੁਲਿਸ ਡਿਪਟੀ ਕਮਿਸ਼ਨਰ ਸੰਗਰਾਮ ਸਿੰਘ ਨਿਸ਼ਾਨਦਾਰ ਨੇ ਕਿਹਾ, "ਆਬਿਦਾ ਇਸਮਾਈਲ ਨਾਮ ਦੀ ਇੱਕ ਔਰਤ ਨੂੰ ਕੁਝ ਦਿਨ ਪਹਿਲਾਂ ਮੈਸੂਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਬਾਈਕੂਲਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।"

ਮਾਮਲੇ ਦੀ ਬਾਰੀਕੀ ਨਾਲ ਜਾਂਚ: ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲਹਾਲ ਆਰਥਿਕ ਅਪਰਾਧ ਸ਼ਾਖਾ (Economic Offenses Branch) ਕੋਲ ਹੈ। ਏਜੰਸੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਔਰਤ ਨੇ ਇੰਨਾ ਵੱਡਾ ਕਦਮ ਕਿਵੇਂ ਅਤੇ ਕਿਉਂ ਚੁੱਕਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.