ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਨਿੱਜੀ ਚੈਨਲ ਉੱਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਆਰਥਿਕ ਮੰਦਹਾਲੀ,ਬੇਰੁਜ਼ਗਾਰੀ ਅਤੇ ਗਰੀਬੀ ਨਾਲ ਜੂਝ ਰਹੇ ਭਾਰਤ ਦੇ ਲੋਕਾਂ ਉੱਤੇ ਕਾਬਿਜ਼ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਹਰਾਉਣ ਲਈ ਉਹ ਕਿਸੇ ਨਾਲ ਵੀ ਗਠਜੋੜ ਵਿੱਚ ਆਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ I.N.D.I.A. ਗਠਜੋੜ ਵਿੱਚ ਉਹ ਕਿਸੇ ਨਿੱਜੀ ਸੁਆਰਥ ਲਈ ਨਹੀਂ ਸਗੋਂ ਦੇਸ਼ ਦੀ ਭਲਾਈ ਲਈ ਸ਼ਾਮਿਲ ਹੋਏ ਹਨ।
-
Senior AAP Leader and Rajya Sabha Member @raghav_chadha Addressing an Important Press Conference | LIVE https://t.co/G1ragGFsUX
— AAP (@AamAadmiParty) September 13, 2023 " class="align-text-top noRightClick twitterSection" data="
">Senior AAP Leader and Rajya Sabha Member @raghav_chadha Addressing an Important Press Conference | LIVE https://t.co/G1ragGFsUX
— AAP (@AamAadmiParty) September 13, 2023Senior AAP Leader and Rajya Sabha Member @raghav_chadha Addressing an Important Press Conference | LIVE https://t.co/G1ragGFsUX
— AAP (@AamAadmiParty) September 13, 2023
ਕਾਂਗਰਸ ਨਾਲ ਗਠਜੋੜ ਉੱਤੇ ਸਟੈਂਡ: ਸੰਸਦ ਮੈਂਬਰ ਰਾਘਵ ਚੱਢਾ (Member of Parliament Raghav Chadha) ਨੇ ਕਿਹਾ ਕਿ ਅਜੇ ਤੱਕ ਇਹ ਤੈਅ ਨਹੀਂ ਹੋਇਆ ਹੈ ਕਿ ਦੇਸ਼ ਭਰ 'ਚ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ। I.N.D.I.A ਗਠਜੋੜ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਸ ਸਬੰਧੀ ਫੈਸਲਾ 14 ਮੈਂਬਰੀ ਤਾਲਮੇਲ ਕਮੇਟੀ ਦੀ ਮੀਟਿੰਗ (14 member coordination committee meeting) ਵਿੱਚ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ ਵਿੱਚ ਕਿਸੇ ਨਾਲ ਵੀ ਗਠਜੋੜ ਕਰਨ ਨੂੰ ਤਿਆਰ ਹਨ। ਰਾਘਵ ਚੱਢਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਨਾਲ ਗਠਜੋੜ ਵਿੱਚ ਚੋਣ ਲੜਨ ਲਈ ਤਿਆਰ ਹਨ।
- Politics on School of Eminence : ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਨੇ ਚੁੱਕੇ ਸਵਾਲ, ਕਿਹਾ-ਝੂਠ ਬੋਲਣ ਆਏ ਕੇਜਰੀਵਾਲ, ਪਹਿਲਾਂ ਹੀ ਬਣ ਚੁੱਕਾ ਸੀ ਸਕੂਲ!
- Arvind Kejriwal Punjab Visit Updates: ਆਪ ਸੁਪਰੀਮੋ ਦੀ ਆਮਦ 'ਤੇ ਸਰਕਾਰ ਨੂੰ ਸਤਾਉਣ ਲੱਗਾ ਵਿਰੋਧ ਦਾ ਡਰ, ਬੇਰੁਜ਼ਗਾਰਾਂ ਤੇ ਸਿਆਸੀ ਲੀਡਰਾਂ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧੀਆਂ ਨੇ ਚੁੱਕੇ ਸਵਾਲ
- Vehicle Sector: ਭਾਰਤ 'ਚ ਵਾਹਨ ਕੰਪਨੀਆਂ ਦਾ ਵੱਧ ਰਿਹਾ ਹੈ ਬਜ਼ਾਰ, 2030 ਤੱਕ 60 ਤੋਂ 70 ਲੱਖ ਵਾਹਨ ਯੂਨਿਟ ਵੇਚਣ ਦੀ ਉਮੀਦ
ਕਾਂਗਰਸ ਦੇ ਚੁੱਕੀ ਦੋ ਟੁੱਕ ਜਵਾਬ: ਦੱਸ ਦਈਏ ਇਸ ਤੋਂ ਪਹਿਲਾਂ ਕਾਂਗਰਸ ਦੀ ਪੰਜਾਬ ਇਕਾਈ ਦੇ ਕਈ ਵੱਡੇ ਲੀਡਰ ਸਿੱਧਾ ਦੋ ਟੁੱਕ ਜਵਾਬ 'ਆਪ' ਨਾਲ ਗਠਜੋੜ ਦੇ ਮਾਮਲੇ ਉੱਤੇ ਦੇ ਚੁੱਕੇ ਹਨ। ਰਾਘਵ ਚੱਢਾ ਕਿਹਾ ਕਿ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਬਿਆਨ ਸਾਹਮਣੇ ਆ ਰਹੇ ਹਨ, ਜੋ ਉਨ੍ਹਾਂ ਦੀ ਪਾਰਟੀ ਨਾਲ ਮੇਲ ਨਹੀਂ ਖਾਂਦੇ ਪਰ I.N.D.I.A ਗਠਜੋੜ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਨੂੰ ਆਪਣੇ ਮੱਤਭੇਦ ਅਤੇ ਲਾਲਚਾਂ ਨੂੰ ਪਾਸੇ ਰੱਖਣਾ ਹੋਵੇਗਾ। ਰਾਘਵ ਚੱਢਾ ਨੇ ਕਿਹਾ, ਇਸ ਤੋਂ ਪਹਿਲਾਂ ਵੀ ਅਜਿਹਾ ਗਠਜੋੜ 1977 ਵਿੱਚ ਹੋਇਆ ਸੀ। ਇੰਦਰਾ ਗਾਂਧੀ ਦੀ ਸਰਕਾਰ ਨੂੰ ਹਰਾਉਣ ਲਈ ਸੱਜੇਪੱਖੀ, ਖੱਬੇਪੱਖੀ, ਸਮਾਜਵਾਦੀ, ਕਮਿਊਨਿਸਟ ਤੇ ਜਨ ਸੰਘੀ ਸਾਰੇ ਇਕਜੁੱਟ ਹੋ ਗਏ ਸਨ। ਹੁਣ ਅਜਿਹਾ ਹੀ ਕੁੱਝ 2024 ਵਿੱਚ ਹੋਣ ਜਾ ਰਿਹਾ ਹੈ ਜਦੋਂ ਦੇਸ਼ ਦੀ ਭਲਾਈ ਲਈ ਸਾਰੀਆਂ ਪਾਰਟੀਆਂ ਨਿੱਜੀ ਅਤੇ ਸਿਆਸੀ ਮੱਤਭੇਦ ਭੁਲਾ ਕੇ ਐਨਡੀਏ ਖ਼ਿਲਾਫ਼ ਚੋਣਾਂ ਲੜਨਗੀਆਂ।