ਮੋਰੇਨਾ : ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਧਨੇਲਾ ਇਲਾਕੇ 'ਚ ਸਥਿਤ ਸਾਕਸ਼ੀ ਫੂਡ ਪ੍ਰੋਡਕਟਸ ਨਾਂ ਦੀ ਫੈਕਟਰੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ ਦੌਰਾਨ ਸਾਰੇ ਮਜ਼ਦੂਰ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਸੱਦ ਲਈਆਂ। ਪੁਲਿਸ ਨੇ ਮ੍ਰਿਤਕ ਪੰਜ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਰਖਾਨੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ
ਟੈਂਕੀ ਦੀ ਸਫ਼ਾਈ ਕਰਨ ਲਈ ਉਤਰੇ ਸੀ ਮਜ਼ਦੂਰ: ਗਵਾਲੀਅਰ ਤੋਂ ਮੋਰੈਨਾ ਜਾਣ ਵਾਲੇ ਨੈਸ਼ਨਲ ਹਾਈਵੇਅ 'ਤੇ ਸਥਿਤ ਨੂਰਵਾਦ ਉਦਯੋਗਿਕ ਕੇਂਦਰ ਦੇ ਨਾਲ ਲੱਗਦੇ ਪਿੰਡ ਧਨੇਲਾ 'ਚ ਦੱਸਿਆ ਜਾ ਰਿਹਾ ਹੈ ਕਿ ਸਾਕਸ਼ੀ ਫੂਡ ਫੈਕਟਰੀ 'ਚ 2 ਮਜ਼ਦੂਰ 9 ਫੁੱਟ ਡੂੰਘੇ ਟੈਂਕ 'ਚ ਸਫਾਈ ਕਰਨ ਲਈ ਵੜ ਗਏ ਸਨ। ਇਸ ਦੌਰਾਨ ਟੈਂਕੀ 'ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਇਕ ਤੋਂ ਬਾਅਦ ਇਕ ਤਿੰਨ ਹੋਰ ਮਜ਼ਦੂਰ ਦੋਵਾਂ ਨੂੰ ਬਚਾਉਣ ਲਈ ਉਸੇ ਟੈਂਕੀ 'ਚ ਵੜ ਹੋਰ ਮਜ਼ਦੂਰ ਵੀ ਵੜ ਗਏ ਅਤੇ ਇਸ ਦੌਰਾਨ ਪੰਜੇ ਮਜ਼ਦੂਰਾਂ ਦੀ ਮੌਤ ਹੋ ਗਈ।
ਮਰਨ ਵਾਲੇ 3 ਮਜ਼ਦੂਰ ਸਨ ਸਗੇ ਭਰਾ : ਪੰਜੇ ਮ੍ਰਿਤਕ ਨੇੜਲੇ ਪਿੰਡ ਟਿਕਟੋਲੀ ਅਤੇ ਘੁਰਾਇਆ ਬਸਾਈ ਦੇ ਵਸਨੀਕ ਸਨ, ਜਿਨ੍ਹਾਂ ਵਿੱਚੋਂ ਤਿੰਨ ਆਪਸ ਵਿੱਚ ਸਗੇ ਭਰਾ ਸਨ। ਇਸ ਘਟਨਾ ਕਾਰਨ ਵੱਡੀ ਗਿਣਤੀ 'ਚ ਗੁੱਸੇ 'ਚ ਆਏ ਪਿੰਡ ਵਾਸੀ ਫੈਕਟਰੀ ਅਤੇ ਹਸਪਤਾਲ 'ਚ ਇਕੱਠੇ ਹੋ ਗਏ ਹਨ, ਸਥਿਤੀ 'ਤੇ ਕਾਬੂ ਪਾਉਣ ਲਈ ਦੋਵਾਂ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ, ਫਿਲਹਾਲ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਮ੍ਰਿਤਕ ਮਜ਼ਦੂਰਾਂ ਦੇ ਨਾਂ: ਇਸ ਦੌਰਾਨ ਮਰਨ ਵਾਲਿਆਂ ਵਿੱਚ ਰਾਜੇਸ਼ ਘੁਰਾਇਆ (40 ਸਾਲ) ਗਿਰਰਾਜ ਘੁਰਾਇਆ (35 ਸਾਲ) ਰਾਮਨਰੇਸ਼ ਗੁਰਜਰ (32 ਸਾਲ) ਰਾਮ ਅਵਤਾਰ ਗੁਰਜਰ (34 ਸਾਲ) ਵੀਰ ਸਿੰਘ ਗੁਰਜਰ (30 ਸਾਲ) ਸ਼ਾਮਿਲ ਹੈ।
- Rahul Gandhi On China: ਲੱਦਾਖ 'ਚ ਚੀਨ ਨੇ ਜ਼ਮੀਨ 'ਤੇ ਕੀਤਾ ਕਬਜ਼ਾ, ਪ੍ਰਧਾਨ ਮੰਤਰੀ ਇਸ 'ਤੇ ਬੋਲਣ !
- Praggnanandhaa Welcome In Chennai: ਸ਼ਤਰੰਜ ਵਿਸ਼ਵ ਕੱਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪ੍ਰਗਨਾਨੰਦਾ ਦਾ ਚੇਨਈ 'ਚ ਭਰਵਾਂ ਸਵਾਗਤ
- KEJRIWAL PM CANDIDATE : AAP ਬੁਲਾਰੇ ਪ੍ਰਿਅੰਕਾ ਕੱਕੜ ਨੇ ਕਿਹਾ - ਅਰਵਿੰਦ ਕੇਜਰੀਵਾਲ ਨੂੰ ਬਣਾਓ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ
ਫੈਕਟਰੀ 'ਚ ਬਣਦੀਆਂ ਨੇ ਖਾਣ-ਪੀਣ ਦੀਆਂ ਵਸਤਾਂ : ਜਾਣਕਾਰੀ ਮੁਤਾਬਕ ਇਹ ਫੈਕਟਰੀ ਕੌਸ਼ਲ ਗੋਇਲ ਦੀ ਪਤਨੀ ਦੇ ਨਾਂ 'ਤੇ ਹੈ। ਫੈਕਟਰੀ ਵਿੱਚ ਪਪੀਤੇ ਤੋਂ ਚੈਰੀ, ਗੁਲਕੰਦ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਫੈਕਟਰੀ ਨੂੰ ਖਾਲੀ ਕਰਵਾ ਲਿਆ ਗਿਆ ਹੈ।