ਮੁੰਬਈ/ ਮਹਾਰਾਸ਼ਟਰ: ਮੁੰਬਈ ਦੇ ਮਲਾਡ ਚਰਚ 'ਚ ਮਦਰ ਮੈਰੀ ਗ੍ਰੋਟੋ 'ਚ ਭੰਨਤੋੜ ਕਰਨ ਦੇ ਇਲਜ਼ਾਮ 'ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ 'ਚ ਪਤਾ ਲੱਗਾ ਕਿ ਇਕ ਸਾਲ ਦੇ ਅੰਦਰ ਮਾਂ ਅਤੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਆ ਗਿਆ ਸੀ। ਨੌਜਵਾਨ ਨੇ ਮਾਂ ਮੈਰੀ ਦੀ ਮੂਰਤੀ 'ਤੇ ਪੱਥਰ ਸੁੱਟਿਆ ਕਿਉਂਕਿ ਉਸ ਦਾ ਰੱਬ ਵਿਚ ਵਿਸ਼ਵਾਸ ਖ਼ਤਮ ਹੋ ਗਿਆ ਸੀ। ਮਦਰ ਮੈਰੀ ਗਰੋਟੋ ਭੰਨਤੋੜ ਮਾਮਲੇ 'ਚ ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਦੋ ਸਾਲ ਪਹਿਲਾਂ ਫਿਲਮ ਇੰਡਸਟਰੀ 'ਚ ਕੰਮ ਕਰਨ ਦੇ ਇਰਾਦੇ ਨਾਲ ਮੁੰਬਈ ਆਇਆ ਸੀ।
ਇਸ ਤੋਂ ਇਲਾਵਾ ਪੁਲਿਸ ਸੂਤਰਾਂ ਨੇ ਦੱਸਿਆ ਕਿ ਨੌਕਰੀ ਨਾ ਮਿਲਣ 'ਤੇ ਉਹ ਮਲਾਡ 'ਚ ਇਕ ਸਟਾਲ 'ਤੇ ਕੰਮ ਕਰਨ ਲੱਗਾ। ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਮਾਂ ਮੈਰੀ ਦੀ ਬਹੁਤ ਪੂਜਾ ਕਰਦਾ ਸੀ। ਉਹ ਇੱਕ ਸਾਲ ਵਿੱਚ ਹੀ ਆਪਣੇ ਭਰਾ ਅਤੇ ਮਾਂ ਦੀ ਮੌਤ ਨਾਲ ਟੁੱਟ ਗਿਆ ਸੀ। ਉਸ ਦੀ ਆਰਥਿਕ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਉਹ ਉਸ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ। ਮਲਾਡ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਅਤੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਉਸ ਦਾ ਪਤਾ ਲਗਾਇਆ।
ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੇ ਦੇਖਿਆ ਕਿ ਬੀਤੇ ਵੀਰਵਾਰ ਨੂੰ ਇੱਕ ਅਣਪਛਾਤੇ ਹਮਲਾਵਰ ਨੇ ਮਲਾਡ ਵੈਸਟ ਦੇ ਓਰਲੇਮ ਚਰਚ ਇਲਾਕੇ ਵਿੱਚ ਮਦਰ ਮੈਰੀ ਦੀ ਮੂਰਤੀ ਉੱਤੇ ਪਥਰਾਅ ਕੀਤਾ ਅਤੇ ਸ਼ੀਸ਼ੇ ਤੋੜ ਦਿੱਤੇ। ਇਸ ਸਬੰਧੀ ਮਲਾਡ ਥਾਣੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇੱਕ ਹੋਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੀਸੀਪੀ ਅਜੇ ਕੁਮਾਰ ਬਾਂਸਲ ਦੀ ਅਗਵਾਈ ਵਿੱਚ ਸੀਨੀਅਰ ਇੰਸਪੈਕਟਰ ਰਵਿੰਦਰ ਅਧਾਨੇ ਆਪਣੀ ਜਾਂਚ ਟੀਮ ਨਾਲ ਜਾਂਚ ਕਰ ਰਹੇ ਹਨ। ਪੀਐਸਆਈ ਸ਼ਿਵਾਜੀ ਸ਼ਿੰਦੇ ਅਤੇ ਏਪੀਆਈ ਸਚਿਨ ਕਪਸੇ ਨੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਦੀ ਪਛਾਣ ਕੀਤੀ।
ਇਹ ਵੀ ਪੜ੍ਹੋ:- Cabinet Minister Harjot Bains: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਹੋਲਾ ਮੁਹੱਲਾ ਦੀ ਵਧਾਈ ਦੇ ਨਾਲ-ਨਾਲ ਗਾਏ ਹਲਕੇ ਦੇ ਵਿਕਾਸ ਕਾਰਜਾਂ ਦੇ ਸੋਹਲੇ