ETV Bharat / bharat

ਇੱਕ ਮਹੀਨੇ ‘ਚ 50 ਤੋਂ ਵੱਧ ਮੌਤਾਂ ਹੋਣ ਕਾਰਨ ਪਿੰਡ ਵਾਸੀ ਸਹਿਮ 'ਚ - coronavirus update

ਉੱਤਰਾਖੰਡ ਦੇ ਰੁੜਕੀ ਦੇ ਨਜ਼ਦੀਕ ਪਿੰਡਾਂ ਚ ਲਗਾਤਾਰ ਮੌਤਾਂ ਹੋ ਰਹੀਆਂ ਹਨ।ਪਿੰਡ ਵਾਸੀਆਂ ਦਾ ਕਹਿਣੈ ਕਿ ਪਿਛਲੇ ਇੱਕ ਮਹੀਨੇ ਤੋਂ 50 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ।

ਇੱਕ ਮਹੀਨੇ ‘ਚ 50 ਤੋਂ ਵੱਧ ਮੌਤਾਂ ਹੋਣ ਕਾਰਨ ਪਿੰਡ ਵਾਸੀ ਸਹਿਮ 'ਚ
ਇੱਕ ਮਹੀਨੇ ‘ਚ 50 ਤੋਂ ਵੱਧ ਮੌਤਾਂ ਕਾਰਨ ਪਿੰਡਵਾਸੀ ਸਹਿਮ ਚ
author img

By

Published : May 23, 2021, 9:47 PM IST

ਰੁੜਕੀ: ਮੰਗਲੌਰ ਦੇ ਲਿਬਰਹੇੜੀ ਪਿੰਡ ਤੋਂ ਬਾਅਦ ਹੁਣ ਗੁੱਜਰ ਅਤੇ ਤੇਲੀਵਾਲਾ ਦੇ ਨੇੜਲੇ ਪਿੰਡ ਵੀ ਕੋਰੋਨਾ ਦੀ ਚਪੇਟ ‘ਚ ਆ ਰਹੇ ਹਨ। ਪਿੰਡ ਵਾਸੀਆਂ ਅਨੁਸਾਰ ਇੱਕ ਮਹੀਨੇ ਵਿੱਚ ਹੀ ਪਿੰਡ ਵਿੱਚ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ ਪਰ ਉਨ੍ਹਾਂ ਦੀ ਕੋਈ ਵੀ ਸਾਰ ਲੈਣ ਵਾਲਾ ਨਹੀਂ ਹੈ। ਪਿੰਡ ਵਾਸੀਆਂ ਅਨੁਸਾਰ ਪਿਛਲੇ ਇੱਕ ਮਹੀਨੇ ਦੇ ਅੰਦਰ ਲਗਭਗ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਚੱਲਦੇ ਲੋਕ ਸਹਿਮ ਦੇ ਮਾਹੌਲ ਚ ਜੀਅ ਰਹੇ ਹਨ।

ਇੱਕ ਮਹੀਨੇ ‘ਚ 50 ਤੋਂ ਵੱਧ ਮੌਤਾਂ ਹੋਣ ਕਾਰਨ ਪਿੰਡ ਵਾਸੀ ਸਹਿਮ 'ਚ

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਕੋਰੋਨਾ ਲਈ ਸੰਵੇਦਨਸ਼ੀਲ ਬਣਿਆ ਹੋਇਆ ਹੈ ਪਰ ਕੋਈ ਵੀ ਪਿੰਡ ਦੀ ਦੇਖਭਾਲ ਕਰਨ ਲਈ ਤਿਆਰ ਨਹੀਂ ਹੈ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪਿੰਡ ਨੂੰ ਅਜੇ ਤੱਕ ਸੈਨੇਟਾਈਜ਼ਰ ਤੱਕ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਜਾਂਚ ਕੈਂਪ ਲਗਾਇਆ ਗਿਆ ਹੈ ਜਦੋਂ ਕਿ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇ ਪਿੰਡ ਵਿੱਚ ਟੈਸਟਿੰਗ ਕੀਤੀ ਜਾਂਦੀ ਹੈ ਤਾਂ ਕੋਰੋਨਾ ਪੌਜ਼ੀਟਿਵ ਦੀ ਗਿਣਤੀ ਬਹੁਤ ਚਿੰਤਾਜਨਕ ਹੋ ਸਕਦੀ ਹੈ।

ਜਿਕਰਯੋਗ ਹੈ ਕਿ ਰੋਜ਼ਾਨਾ ਦੇਸ਼ ਚ ਕੋਰੋਨਾ ਦੇ ਅੰਕੜੇ 3 ਲੱਖ ਦੇ ਕਰੀਬ ਸਾਹਮਣੇ ਆ ਰਹੇ ਹਨ ਤੇ ਮੌਤਾਂ ਦਾ ਅੰਕੜਾ ਵੀ ਚਿੰਤਾ ਜਨਕ ਹੈ ਜਿਸ ਕਰਕੇ ਦੇਸ਼ਵਾਸੀਆਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।ਕੇਂਦਰ ਸਰਕਾਰ ਲਗਾਤਾਰ ਕੋਰੋਨਾ ਨਾਲ ਨਜਿੱਠਣ ਦਾ ਦਾਅਵੇ ਵੀ ਕਰ ਰਹੀ ਹੈ।

ਇਹ ਵੀ ਪੜੋ:21 ਦਿਨ ਵਿਚ 341 ਬੱਚੇ ਮਿਲੇ ਪੌਜ਼ੀਵਿਟ

ETV Bharat Logo

Copyright © 2025 Ushodaya Enterprises Pvt. Ltd., All Rights Reserved.