ਨਵੀਂ ਦਿੱਲੀ: ਰਾਜਧਾਨੀ ਦੇ ਮਾਰਡਲ ਟਾਊਨ ਥਾਣੇ ‘ਚ ਪਹਿਲਵਾਲ ਸੁਸ਼ੀਲ ਕੁਮਾਰ (Wrestler Sushil Kumar) ਦੇ ਖ਼ਿਲਾਫ਼ ਇੱਕ ਹੋਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਛਤਰਸਾਲ ਸਟੇਡੀਅਮ (Chhatrasal Stadium) ‘ਚ ਖਿਡਾਰੀਆ ਨੂੰ ਰਾਸ਼ਨ ਸਪਲਾਈ ਕਰਨ ਵਾਲੇ ਸ਼ਖ਼ਸ ਨੇ ਪਹਿਲਵਾਨ ਸੁਸ਼ੀਲ ਕੁਮਾਰ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਅਪ੍ਰੈਲ 2020 ਤੋਂ ਰਾਸ਼ਨ ਦਾ ਬਕਾਇਆ ਨਹੀਂ ਦਿੱਤਾ ਸੀ ਜਿਸ ਦੀ ਕੀਮਤ 4 ਲੱਖ ਰੁਪਏ ਹੈ।
ਸੁਸ਼ੀਲ ਕੁਮਾਰ ‘ਤੇ ਕੁੱਟਮਾਰ ਦੇ ਇਲਜ਼ਾਮ
ਸ਼ਿਕਾਇਤਕਰਤਾ ਸਤੀਸ਼ ਗੋਇਲ ਨੇ ਸੁਸ਼ੀਲ ਕੁਮਾਰ (Wrestler Sushil Kumar) ‘ਤੇ ਰਾਸ਼ਨ ਦੇ ਬਿੱਲ ਦੀਆਂ ਸਾਰੀਆਂ ਪਰਚੀਆਂ ਖੋਹਣ ਦੇ ਵੀ ਇਲਜ਼ਮ ਲਗਾਏ ਹਨ। ਹੁਣ ਪੀੜਤ ਨੇ ਇਨਸਾਫ ਦੀ ਮੰਗ ਕਰਦਿਆਂ ਸੁਸ਼ੀਲ ਕੁਮਾਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਸਤੀਸ਼ ਪਿਛਲੇ ਲੰਬੇ ਸਮੇਂ ਤੋਂ ਸਟੇਡੀਅਮ ‘ਚ ਖਿਡਾਰੀਆਂ ਨੂੰ ਰਾਸ਼ਨ ਸਪਲਾਈ ਕਰ ਰਿਹਾ ਸੀ।
ਸਤੀਸ਼ ਦਾ ਕਹਿਣਾ ਹੈ ਕਿ ਪਹਿਲਾਂ ਇਸ ਸਟੇਡੀਅਮ ‘ਚ ਵਰਿੰਦਰ ਨਾਮ ਦਾ ਕੋਚ ਸੀ। ਜਿਸ ਦੀ ਬਦਲੀ ਹੋ ਗਈ ਸੀ ਤੇ ਉਸ ਤੋਂ ਬਾਅਦ ਅਸ਼ੋਕ ਨਾਮ ਦੇ ਕੋਚ ਆਇਆ ਸੀ, ਜਦੋਂ ਸਤੀਸ਼ ਨੇ ਆਪਣੇ ਪੈਸੇ ਅਸ਼ੋਕ ਤੋਂ ਮੰਗੇ ਤਾਂ ਅਸ਼ੋਕ ਨੇ ਸੁਸ਼ੀਲ ਕੁਮਾਰ ਤੋਂ ਸਤੀਸ਼ ਦੀ ਕੁੱਟਮਾਰ ਕਰਵਾ ਦਿੱਤੀ ਸੀ।
ਇਹ ਵੀ ਪੜੋ:ਰੂਪਨਗਰ ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਉਡਾਣ ਦੀ ਕੀਤੀ ਸ਼ੁਰੂਆਤ
ਮਾਰਡਲ ਟਾਊਨ ਪੁਲਿਸ ਨੇ ਬਿਆਨ ਕੀਤੇ ਦਰਜ
ਹਾਲਾਂਕਿ ਸਤੀਸ਼ ਘਟਨਾ ਦੇ 2 ਮਹੀਨੇ ਬਾਅਦ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਦਾ ਦਾਅਵਾ ਵੀ ਕਰ ਰਿਹਾ ਹੈ, ਪਰ ਉਸ ਨੇ ਆਪਣੀ ਸ਼ਿਕਾਇਤ ‘ਚ ਕੁੱਟਮਾਰ ਦਾ ਜ਼ਿਕਰ ਨਹੀਂ ਸੀ ਕੀਤਾ, ਸਿਰਫ ਪੈਸੇ ਲੈਣ ਦੀ ਗੱਲ ਕੀਤੀ ਸੀ।
ਸਤੀਸ਼ ਨੇ ਸ਼ਿਕਾਇਤ 'ਚ ਨਹੀਂ ਕੀਤਾ ਸੀ ਕੁੱਟ-ਮਾਰ ਦਾ ਜ਼ਿਕਰ
ਸਤੀਸ਼ ਵੱਲੋਂ ਪਹਿਲਵਾਨ ਸੁਸ਼ੀਲ ਕੁਮਾਰ (Wrestler Sushil Kumar) ‘ਤੇ ਲਾਏ ਗਏ ਇਲਜ਼ਾਮ ਕਿੰਨੇ-ਕੁ ਸੱਚ ਸਾਬਤ ਹੁੰਦੇ ਹਨ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਉਧਰ ਪੁਲਿਸ ਨੇ ਵੀ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਸਵਾਲ ਇਹ ਹੈ ਕਿ ਸਤੀਸ਼ ਨੇ ਪਹਿਲਾਂ ਪੁਲਿਸ ਨੂੰ ਕੀਤੀ ਸ਼ਿਕਾਇਤ ‘ਚ ਕੁੱਟਮਾਰ ਦਾ ਜ਼ਿਕਰ ਕਿਉਂ ਨਹੀਂ ਕੀਤਾ ਸੀ।