ETV Bharat / bharat

ਮਨੀ ਲਾਂਡਰਿੰਗ ਕੇਸ: ED ਨੇ ਮੁੰਬਈ 'ਚ ਖੰਗਾਲੇ D ਕੰਪਨੀ ਨਾਲ ਜੁੜੇ ਅੰਡਰਵਰਲਡ ਟਿਕਾਣੇ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਡੀ ਕੰਪਨੀ ਨਾਲ ਜੁੜੇ ਅੰਡਰਵਰਲਡ ਦੇ ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਅਤੇ ਆਸਪਾਸ ਦੇ ਇਲਾਕਿਆਂ 'ਚ ਕੁੱਲ 10 ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ED ਨੇ ਮੁੰਬਈ 'ਚ ਖੰਗਾਲੇ D ਕੰਪਨੀ ਨਾਲ ਜੁੜੇ ਅੰਡਰਵਰਲਡ ਟਿਕਾਣੇ

author img

By

Published : Feb 15, 2022, 12:27 PM IST

ਮੁੰਬਈ: ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਮੰਗਲਵਾਰ ਨੂੰ ਮੁੰਬਈ 'ਚ ਅੰਡਰਵਰਲਡ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਈਡੀ ਦੇ ਅਧਿਕਾਰੀ ਗੈਂਗਸਟਰ ਦਾਊਦ ਇਬਰਾਹਿਮ (Dawood Ibrahim) ਦੀ ਭੈਣ ਹਸੀਨਾ ਪਾਰਕਰ ਦੇ ਮੁੰਬਈ ਸਥਿਤ ਘਰ ਵੀ ਪਹੁੰਚੇ। ਈਡੀ ਦੀ ਇਹ ਕਾਰਵਾਈ ਕੌਮੀ ਜਾਂਚ ਏਜੰਸੀ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਈਡੀ ਦੀ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਦਾਊਦ ਇਬਰਾਹਿਮ ਮਹਾਰਾਸ਼ਟਰ ਅਤੇ ਉਸ ਦੇ ਆਲੇ-ਦੁਆਲੇ ਇੱਕ ਸੰਗਠਿਤ ਅਪਰਾਧ ਸਮੂਹ ਚਲਾ ਰਿਹਾ ਹੈ। ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇੱਕ ਸਿਆਸਤਦਾਨ ਦਾ ਨਾਮ ਜੁੜਿਆ ਹੋਇਆ ਹੈ।

  • Enforcement Directorate (ED) is carrying out searches at several places linked to the people associated with the underworld, in Mumbai in a money laundering case: Sources

    — ANI (@ANI) February 15, 2022 " class="align-text-top noRightClick twitterSection" data=" ">

ਡੀ ਕੰਪਨੀ ਦੇ ਗੈਂਗਸਟਰ ਦਾਊਦ ਇਬਰਾਹਿਮ ਵਿਰੁੱਧ UAPA ਤਹਿਤ ਕੇਸ ਦਰਜ ਹਨ। ਐਨਆਈਏ ਵੀ ਇਸ ਤਹਿਤ ਕਾਰਵਾਈ ਕਰ ਰਹੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਿਕ ਅੰਡਰਵਰਲਡ ਡਾਨ ਦਾਊਦ ਇਬਰਾਹਿਮ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤਹਿਤ ਹੁਣ ਐਨਆਈਏ ਨੂੰ ਦਾਊਦ ਇਬਰਾਹਿਮ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੈਨੇਡਾ ਵਿੱਚ ਲਾਗੂ ਹੋਇਆ ਐਮਰਜੈਂਸੀ ਐਕਟ, ਭਾਜਪਾ ਆਗੂ ਸਿਰਸਾ ਨੇ ਕਿਹਾ...

ETV Bharat Logo

Copyright © 2024 Ushodaya Enterprises Pvt. Ltd., All Rights Reserved.