ETV Bharat / bharat

ਮੌਬ ਲਿੰਚਿੰਗ : 2 ਨੌਜਵਾਨਾਂ ਨੇ ਬਜ਼ੁਰਗ ਨੂੰ ਕੁੱਟ-ਕੁੱਟ ਕੇ ਉਤਾਰਿਆਂ ਮੌਤ ਦੇ ਘਾਟ - Mob Lynching in Jaipur

ਜੈਪੁਰ ਦੇ ਸ਼ਿਪ੍ਰਾਪਥ ਥਾਣਾ ਖੇਤਰ ਦੇ ਇੱਕ ਪੈਟਰੋਲ ਪੰਪ 'ਤੇ ਦੋ ਨੌਜਵਾਨਾਂ ਨੇ ਇੱਕ ਬਜ਼ੁਰਗ ਵਿਅਕਤੀ ਦਾ ਕੁੱਟ-ਕੁੱਟ ਕੇ (Mob Lynching in Jaipur) ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੜ੍ਹੋ ਪੂਰਾ ਮਾਮਲਾ ...

killed an elderly man at the petrol pump

author img

By

Published : May 19, 2022, 4:20 PM IST

ਜੈਪੁਰ : ਰਾਜਧਾਨੀ ਦੇ ਸ਼ਿਪ੍ਰਾਪਥ ਥਾਣਾ ਖੇਤਰ 'ਚ ਪੈਟਰੋਲ ਪੰਪ 'ਤੇ ਦੋ ਨੌਜਵਾਨਾਂ ਨੇ 55 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੇ ਨਾਲ ਹੀ, ਇਸ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮਾਂ ਨੂੰ ਫੜ੍ਹ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਕਾਰ ਦੀ ਟੱਕਰ ਹੋਣ ਕਾਰਨ ਕੀਤੀ ਕੁੱਟਮਾਰ : ਸ਼ਿਪ੍ਰਾਪਥ ਥਾਣੇ ਦੇ ਅਧਿਕਾਰੀ ਮਹਾਵੀਰ ਸਿੰਘ ਰਾਠੌੜ ਨੇ ਦੱਸਿਆ ਕਿ 55 ਸਾਲਾ ਰਾਜਦੀਪ ਦੇਰ ਰਾਤ ਰੀਕੋ ਇੰਡਸਟਰੀਅਲ ਏਰੀਆ ਸਥਿਤ ਪੈਟਰੋਲ ਪੰਪ 'ਤੇ ਆਪਣੀ ਗੱਡੀ 'ਚ ਪੈਟਰੋਲ ਲੈਣ ਗਿਆ ਸੀ। ਇਸ ਦੌਰਾਨ ਉਸ ਦੀ ਕਾਰ ਅੱਗੇ ਖੜ੍ਹੀ ਕਾਰ ਨਾਲ ਟਕਰਾ ਗਈ। ਇਸ 'ਤੇ ਪੈਟਰੋਲ ਲੈਣ ਲਈ ਲਾਈਨ 'ਚ ਖੜ੍ਹੇ ਵਾਹਨ ਤੋਂ ਦੋ ਨੌਜਵਾਨ ਹੇਠਾਂ ਉਤਰੇ ਅਤੇ ਬਜ਼ੁਰਗ ਰਾਜਦੀਪ ਨੂੰ ਆਪਣੀ ਕਾਰ 'ਚੋਂ ਉਤਾਰ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ।

ਇਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਰਾਜਦੀਪ ਨੂੰ ਹੇਠਾਂ ਸੁੱਟ ਕੇ ਉਸ ਨੂੰ ਲੱਤਾਂ ਨਾਲ ਕੁੱਟਿਆ, ਜਿਸ ਕਾਰਨ ਰਾਜਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਦੋਵਾਂ ਨੌਜਵਾਨਾਂ ਦੀ ਪਛਾਣ ਕਰਕੇ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ 6 ਘੰਟਿਆਂ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ। ਜੈਪੁਰੀਆ ਹਸਪਤਾਲ 'ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਸਾਮ ਵਿੱਚ ਹੜ ਨਾਲ 24 ਜ਼ਿਲ੍ਹੇ ਡੁੱਬੇ, ਲੱਖਾਂ ਲੋਕ ਪ੍ਰਭਾਵਿਤ

ETV Bharat Logo

Copyright © 2025 Ushodaya Enterprises Pvt. Ltd., All Rights Reserved.