ETV Bharat / bharat

Mirage 2000 Sukhoi 30 Crash: ਆਖਿਰ ਇਕੱਠੇ ਕਿਵੇਂ ਕ੍ਰੈਸ਼ ਹੋ ਗਏ ਦੁਸ਼ਮਣ ਦੇ ਸਾਹ ਸੁਕਾਉਣ ਵਾਲੇ ਸਾਡੇ ਦੋ ਲੜਾਕੂ ਜ਼ਹਾਜ

ਹਵਾਈ ਸੈਨਾ ਦੇ ਦੋ ਲੜਾਕੂ ਜ਼ਹਾਜ ਸੁਖੋਈ ਤੇ ਮਿਰਾਜ਼ ਮੂਰੇਨਾ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਇਨ੍ਹਾਂ ਦੋਵਾਂ ਦੇ ਇਕੱਠਿਆਂ ਹੀ ਕ੍ਰੈਸ਼ ਹੋਣ ਤੋਂ ਬਾਅਦ ਹਵਾਈ ਸੈਨਾ ਚਿੰਤਾਂ ਦੀਆਂ ਲਕੀਰਾਂ ਵਿੱਚ ਘਿਰ ਗਈ ਹੈ। ਸੈਨਾ ਦੇ ਤਕਨੀਕੀ ਮਾਮਲਿਆਂ ਦੇ ਮਾਹਿਰ ਇਸਨੂੰ ਵੱਡਾ ਹਾਦਸਾ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਜਹਾਜਾਂ ਦੇ ਇਕੱਠਿਆਂ ਕ੍ਰੈਸ਼ ਹੋਣ ਪਿੱਛੇ ਕੋਈ ਵੱਡਾ ਕਾਰਣ ਹੈ।

Mirage 2000 Sukhoi 30 Crash
ਹਵਾਈ ਸੈਨਾ ਦੇ ਦੋ ਲੜਾਕੂ ਜਹਾਜ ਸੁਖੋਈ ਤੇ ਮਿਰਾਜ਼ ਮੂਰੇਨਾ ਵਿੱਚ ਹਾਦਸੇ ਦਾ ਸ਼ਿਕਾਰ
author img

By

Published : Jan 28, 2023, 1:09 PM IST

Updated : Jan 28, 2023, 1:31 PM IST

ਚੰਡੀਗੜ੍ਹ: ਮੱਧ ਪ੍ਰਦੇਸ਼ ਵਿੱਚ ਅੱਜ ਭਾਰਤ ਦੇ ਦੋ ਤਾਕਤਵਾਰ ਲੜਾਕੂ ਜਹਾਜ਼ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਦੁਸ਼ਮਣ ਦਾ ਸਾਹ ਸੁਕਾਉਣ ਵਾਲੇ ਸੁਖੋਈ-30 ਅਤੇ ਮਿਰਾਜ਼-2000 ਦੇ ਟੁਕੜੇ ਹੋ ਗਏ ਹਨ। ਵੀਡੀਓ ਵਿੱਚ ਜੈੱਟ ਦੇ ਮਲਬੇ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਹਨ। ਮੁਰੈਨਾ ਲਾਗੇ ਹੋਏ ਇਸ ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਦੋਵਾਂ ਜ਼ਹਾਜਾਂ ਦੇ ਪਾਇਲਟਾਂ ਨੂੰ ਬਚਾ ਲਿਆ ਗਿਆ ਹੈ।

ਹਾਦਸੇ ਉੱਤੇ ਬਣਿਆ ਸਸਪੈਂਸ: ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਹਾਜ਼ਾਂ ਨੇ ਗਵਾਲੀਅਰ ਦੇ ਏਅਰਬੇਸ ਤੋਂ ਉਡਾਨ ਭਰੀ ਸੀ। ਇਹ ਕੋਈ ਆਮ ਜੈੱਟ ਨਹੀਂ ਸੀ। ਇਸ ਲਈ ਭਾਰਤੀ ਮਾਹਿਰ ਇਸ ਨੂੰ ਬਹੁਤ ਵੱਡਾ ਨੁਕਸਾਨ ਦੱਸ ਰਹੇ ਹਨ। ਸਾਬਕਾ ਸੈਨਾ ਅਧਿਕਾਰੀ ਬੀਐੱਸ ਜਸਵਾਲ ਨੇ ਕਿਹਾ ਹੈ ਕਿ ਇਹ ਦੋਵੇਂ ਸਾਡੇ ਫਰੰਟਲਾਇਨ ਏਅਰਕ੍ਰਾਫਟ ਹਨ। ਹਾਲੇ ਪਤਾ ਨਹੀਂ ਲੱਗਿਆ ਹੈ ਕਿ ਇਹ ਕਿਵੇਂ ਡਿਗੇ ਹਨ। ਇਹ ਵੀ ਖਦਸ਼ਾ ਹੈ ਕਿ ਇਹ ਦੋਵੇਂ ਕਿਤੇ ਆਪਸ ਵਿੱਚ ਤਾਂ ਨਹੀਂ ਟਕਰਾ ਗਏ।

ਇਕੱਠੇ ਕਿਵੇਂ ਕ੍ਰੈਸ਼ ਹੋਏ ਸੁਖੋਈ ਅਤੇ ਮਿਰਾਜ਼: ਭਾਰਤੀ ਮਾਹਿਰ ਜਸਵਾਲ ਨੇ ਕਿਹਾ ਹੈ ਕਿ ਸੁਖੋਈ ਤੇ ਮਿਰਾਜ਼ ਵਿੱਚ ਇਕੱਠਿਆ ਕੋਈ ਦਿੱਕਤ ਆਉਣੀ ਅਸੰਭਵ ਹੈ। ਹੋ ਸਕਦਾ ਹੈ ਕਿ ਉਹ ਕੋਈ ਡ੍ਰਿਲ ਕਰ ਰਹੇ ਹੋਣ ਅਤੇ ਕਿਸੇ ਇਕ ਅੰਦਰ ਗੜਬੜ ਹੋ ਗਈ ਹੋਵੇ ਅਤੇ ਉਹ ਦੂਜੇ ਨਾਲ ਕ੍ਰੈਸ਼ ਹੋ ਗਿਆ ਹੋਵੇ। ਹਾਲਾਂਕਿ ਇਸਦਾ ਖੁਲਾਸਾ ਬਲੈਕਬਾਕਸ ਰਾਹੀਂ ਹੋਵੇਗਾ ਪਰ ਇਸ ਤਰ੍ਹਾਂ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ: Lala Lajpat Rai Jayanti 2023: ਲਾਲਾ ਲਾਜਪਤ ਰਾਏ ਨੂੰ ਇਸ ਲਈ ਕਿਹਾ ਜਾਂਦਾ ਹੈ ਪੰਜਾਬ ਦਾ ਸ਼ੇਰ

ਪੁਰਾਣੇ ਮਿਰਾਜ ਨੂੰ ਭੇਜਿਆ ਸੀ ਬਾਲਾਕੋਟ: ਗਣਤੰਤਰ ਦਿਵਸ ਸਮਾਰੋਹ ਦੀ ਪਰੇਡ ਦੇ ਦੂਜੇ ਦਿਨ ਇਹ ਹਾਦਸਾ ਹੋਣਾ ਵੱਡਾ ਝਟਕਾ ਕਿਹਾ ਜਾ ਰਿਹਾ ਹੈ। ਮਿਰਾਜ ਲੰਬੇ ਸਮੇਂ ਭਾਰਤੀ ਸੈਨਾ ਦਾ ਹਿੱਸਾ ਰਿਹਾ ਹੈ। 2019 ਵਿੱਚ ਜੈਸ਼ ਏ ਮੁਹੰਮਦ ਦੇ ਆਤੰਕੀ ਟਿਕਾਣਿਆਂ ਨੂੰ ਢਾਹੁਣ ਲਈ ਭਾਰਤੀ ਹਵਾਈ ਸੈਨਾ ਦੇ 12 ਫਾਈਟਰ ਜੈਟ ਨੇ ਕੰਟਰੋਲ ਰੇਖਾ ਪਾਰ ਕੀਤੀ ਸੀ, ਇਹ ਮਿਰਾਜ 2000 ਹੀ ਸੀ। ਇਸੇ ਤਰ੍ਹਾਂ ਭਾਰਤ ਨੇ ਪੁਲਵਾਮਾ ਵਿੱਚ ਵੀ ਸੀਆਰਪੀਐਫ ਦੇ ਕਾਫਿਲੇ ਉੱਤੇ ਹੋਏ ਅੱਤਵਾਦੀ ਹਮਲੇ ਦਾ ਦੋ ਹਫਤਿਆਂ ਅੰਦਰ ਬਦਲਾ ਲਿਆ ਸੀ। ਮਿਰਾਜ ਇੰਨਾ ਤਾਕਤਵਰ ਹੈ ਕਿ ਇਹ 1000 ਕਿਲੋ ਲੇਜਰ ਗਾਇਡੇਡ ਬੰਬ ਸੁੱਟ ਸਕਦਾ ਹੈ।

ਕਾਰਗਿਲ ਯੁੱਧ ਵੇਲੇ ਵੀ ਗਰਜਿਆ ਸੀ: ਭਾਰਤੀ ਹਵਾਈ ਸੈਨਾ ਨੇ ਤੀਜੀ ਪੀੜ੍ਹੀ ਦੇ ਬੁੱਢੇ ਫਾਈਟਰ ਜੈਟ ਮਿਰਾਜ 2000 ਦੀ ਵਰਤੋਂ ਬਾਲਾਕੋਟ ਸਟ੍ਰਾਇਕ ਵੇਲੇ ਵੀ ਕੀਤੀ ਸੀ। ਹਾਲਾਂਕਿ ਭਾਰਤ ਕੋਲ ਸੁਖੋਈ Su-30MKI ਵੀ ਮੌਜੂਦ ਸੀ। ਹਾਲਾਂਕਿ ਹਵਾਈ ਸੈਨਾ ਨੇ ਇਹ ਫੈਸਲਾ ਸੋਚ ਸਮਝ ਕੇ ਲਿਆ ਸੀ। ਕਾਰਗਿਲ ਯੁੱਧ ਵੇਲੇ ਵੀ ਇਹ ਗਰਜਿਆ ਸੀ। ਇਹ ਵੀ ਯਾਦ ਰਹੇ ਕਿ ਰੂਸ ਯੁੱਧ ਦੇ ਕਾਰਣ ਸੁਖੋਈ ਨੂੰ ਅਪਗ੍ਰੇਡ ਨਹੀਂ ਕਿਤਾ ਗਿਆ। ਇਹ ਕਰੀਬ 20 ਸਾਲਾਂ ਤੋਂ ਭਾਰਤ ਕੋਲ ਹੈ।

Last Updated : Jan 28, 2023, 1:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.