ਨੀਲਗਿਰੀ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ (Gen Bipin Rawat's Chopper Crashes) ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
ਹੈਲੀਕਾਪਟਰ ਵਿੱਚ ਜਨਰਲ ਬਿਪਿਨ ਰਾਵਤ (ਸੀਡੀਐਸ), ਸ੍ਰੀਮਤੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨਕੇ ਗੁਰਸੇਵਕ ਸਿੰਘ, ਐਨਕੇ ਜਤਿੰਦਰ ਕੁਮਾਰ, ਐਲ/ਐਨਕੇ ਵਿਵੇਕ ਕੁਮਾਰ, ਐਲ/ਐਨਕੇ ਬੀ ਸਾਈ ਤੇਜਾ ਅਤੇ ਹੌਲਦਾਰ ਸਤਪਾਲ ਮੌਜੂਦ ਸਨ। ਹੈਲੀਕਾਪਟਰ ਸਲੂਰ ਆਈਏਐਫ ਬੇਸ ਤੋਂ ਵੈਲਿੰਗਟਨ ਦੇ ਡਿਫੈਂਸ ਸਰਵਿਸਿਜ਼ ਕਾਲਜ (ਡੀਐਸਸੀ) ਜਾ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋ ਗਿਆ।
ਸਥਾਨਕ ਫੌਜੀ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਦੱਸਿਆ ਗਿਆ ਹੈ ਕਿ ਸਥਾਨਕ ਲੋਕਾਂ ਨੇ 80 ਫੀਸਦੀ ਸੜ ਚੁੱਕੀਆਂ 2 ਲਾਸ਼ਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਹੈ। ਹਾਦਸੇ ਵਾਲੀ ਥਾਂ 'ਤੇ ਕੁਝ ਲਾਸ਼ਾਂ ਹੇਠਾਂ ਵੱਲ ਦੇਖੀਆਂ ਜਾ ਸਕਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰਨ ਅਤੇ ਪਛਾਣ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਹਾਦਸਾ ਨਨਜਪੰਚਾਥਿਰਮ ਇਲਾਕੇ 'ਚ ਭਾਰੀ ਧੁੰਦ ਦੇ ਵਿਚਕਾਰ ਵਾਪਰਿਆ ਅਤੇ ਸ਼ੁਰੂਆਤੀ ਦ੍ਰਿਸ਼ਾਂ 'ਚ ਹੈਲੀਕਾਪਟਰ ਨੂੰ ਅੱਗ ਲੱਗ ਗਈ। ਸੰਭਾਵਿਤ ਜਾਨੀ ਨੁਕਸਾਨ ਜਾਂ ਸੱਟਾਂ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਆਸਪਾਸ ਦੇ ਟਿਕਾਣਿਆਂ ਤੋਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਤਾਮਿਲਨਾਡੂ ਦੀ ਸਥਾਨਕ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਹੈਲੀਕਾਪਟਰ 'ਚ ਫੌਜ ਦੇ ਸੀਨੀਅਰ ਅਧਿਕਾਰੀ ਸਵਾਰ ਸਨ। ਐਮਰਜੈਂਸੀ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਪ੍ਰਗਟਾਇਆ ਦੁੱਖ
ਰਾਹੁਲ ਗਾਂਧੀ ਨੇ ਕੀਤਾ ਟਵੀਟ ਕਰ ਕਿਹਾ ਕਿ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹੈਲੀਕਾਪਟਰ ਵਿੱਚ ਸਵਾਰ ਹੋਰਨਾਂ ਦੀ ਸੁਰੱਖਿਆ ਦੀ ਉਮੀਦ ਹੈ। ਉਨ੍ਹਾਂ ਨੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।
ਇਹ ਵੀ ਪੜੋ: CDS ਜਨਰਲ ਬਿਪਿਨ ਰਾਵਤ ਤੇ ਪਰਿਵਾਰ ਨੂੰ ਲਿਜਾ ਰਿਹਾ ਫੌਜ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਨੀਲਗਿਰੀ 'ਚ ਕ੍ਰੈਸ਼