ETV Bharat / bharat

Harwinder Singh Sandhu Rinda: ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹਰਵਿੰਦਰ ਸਿੰਘ ਰਿੰਦਾ ਨੂੰ ਐਲਾਨਿਆ ਅੱਤਵਾਦੀ

ਪਾਕਿਸਤਾਨ ਵਿੱਚ ਲੁਕੇ ਹੋਏ ਦੱਸੇ ਜਾਂਦੇ ਹਰਵਿੰਦਰ ਸਿੰਘ ਸੰਧੂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨਿਆ ਹੈ। ਜਾਣਕਾਰੀ ਮੁਤਾਬਿਕ ਕੇਂਦਰੀ ਮੰਤਰਾਲੇ ਨੇ ਰਿੰਦਾ ਦੇ ਨਾਲ-ਨਾਲ ਖਾਲਿਸਤਾਨ ਟਾਈਗਰ ਫੋਰਸ ਅਤੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨੂੰ ਵੀ ਅੱਤਵਾਦੀ ਸੰਸਥਾ ਐਲਾਨਿਆ ਹੈ। ਇਹ ਵੀ ਯਾਦ ਰਹੇ ਕਿ ਦੋਵਾਂ ਸੰਗਠਨਾਂਂ ਉੱਤੇ ਪਾਬੰਦੀ ਵੀ ਲਗਾਈ ਗਈ ਹੈ।

MHA declared Harvinder Singh Rinda a terrorist
Harwinder Singh Sandhu Rinda : ਕੇਂਦਰੀ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਹਰਵਿੰਦਰ ਸਿੰਘ ਰਿੰਦਾ ਨੂੰ ਐਲਾਨਿਆ ਅੱਤਵਾਦੀ
author img

By

Published : Feb 17, 2023, 7:45 PM IST

Updated : Feb 18, 2023, 7:31 AM IST

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਵੱਡਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਹਰਵਿੰਦਰ ਸਿੰਘ ਰਿੰਦਾ ਨੂੰ ਭਾਰਤ ਸਰਕਾਰ ਵਲੋਂ ਅੱਤਵਾਦੀ ਐਲਾਨਿਆਂ ਗਿਆ ਹੈ। ਭਾਰਤ ਨੇ ਇਹ ਕਾਰਵਾਈ ਅੱਤਵਾਦ ਦੇ ਖਿਲਾਫ ਆਪਣੀ ਨੀਤੀ ਤਹਿਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਹੀ ਸਰਕਾਰ ਵਲੋਂ ਖਾਲਿਸਤਾਨ ਟਾਈਗਰ ਫੋਰਸ ਅਤੇ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨੂੰ ਵੀ ਅੱਤਵਾਦੀ ਸੰਗਠਨ ਐਲਾਨ ਕੇ ਪਾਬੰਦ ਕਰ ਦਿੱਤਾ ਹੈ।

ਅੱਤਵਾਦੀ ਸੰਗਠਨ ਨਾਲ ਜੁੜਿਆ ਰਿੰਦਾ: ਇਕ ਬਿਆਨ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਹੈ ਕਿ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਸੰਧੂ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਆਪਣੀਆਂ ਦਹਿਸ਼ਤ ਭਰੀਆਂ ਗਤੀਵਿਧੀਆਂ ਕਰਦਾ ਹੈ ਅਤੇ ਉਹ ਇਸ ਸੰਗਠਨ ਨਾਲ ਜੁੜ ਕੇ ਕੰਮ ਕਰਦਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਰਿੰਦਾ ਏਜੰਸੀਆਂ ਦੀ ਸੁਰੱਖਿਆ ਹੇਠਾਂ ਪਾਕਿਸਤਾਨ ਦੇ ਲਾਹੌਰ ਵਿੱਚ ਰਹਿ ਰਿਹਾ ਹੈ। ਉਸਦੇ ਨਾਂ ਕਈ ਅੱਤਵਾਦੀ ਕਾਰਵਾਈਆਂ ਅਤੇ ਦਹਿਸ਼ਤ ਫੈਲਾਉਣ ਦੇ ਮਾਮਲੇ ਹਨ। ਇਹ ਵੀ ਯਾਦ ਰਹੇ ਕਿ ਯੂਏਪੀਏ ਦੀ ਹੁਣ ਜਾਰੀ ਚੌਥੀ ਸੂਚੀ ਵਿੱਚ 57 ਲੋਕਾਂ ਦੇ ਨਾਂ ਹਨ, ਜਿਨ੍ਹਾਂ ਨੂੰ ਅੱਤਵਾਦੀ ਐਲਾਨਿਆ ਗਿਆ ਹੈ।

ਇਹ ਵੀ ਪੜ੍ਹੋ: Ground Water Level: ਇਕੱਲੇ ਕਿਸਾਨਾਂ ਸਿਰ ਨਾ ਮੜ੍ਹੋ ਧਰਤੀ ਹੇਠਾਂ ਪਾਣੀ ਘਟਣ ਦਾ ਦੋਸ਼, ਸਰਕਾਰਾਂ ਦੀ ਕਾਣੀ ਵੰਡ ਵੀ ਬਰਾਬਰ ਦੀ ਜ਼ਿੰਮੇਵਾਰ!

ਦੋ ਸੰਗਠਨ ਵੀ ਐਲਾਨੇ ਗਏ ਅੱਤਵਾਦੀ ਗੁੱਟ: ਕੇਂਦਰੀ ਗ੍ਰਹਿ ਮੰਤਰਾਲੇ ਦੀ ਸੂਚੀ ਵਿੱਚ ਦੋ ਸੰਗਠਨਾਂ ਦਾ ਵੀ ਜਿਕਰ ਹੈ। ਇਸ ਅਨੁਸਾਰ ਯੂਏਪੀਏ ਦੀਆਂ ਧਾਰਾਵਾਂ ਤਹਿਤ ਖਾਲਿਸਤਾਨ ਟਾਈਗਰ ਫੋਰਸ ਅਤੇ ਜੰਮੂ ਕਸ਼ਮੀਰ ਗਜ਼ਨਵੀ ਫੋਰਸ ਨੂੰ ਵੀ ਅੱਤਵਾਦੀ ਸੰਸਥਾ ਦੀ ਸੂਚੀ ਵਿੱਚ ਜੋੜ ਦਿੱਤਾ ਗਿਆ ਹੈ। ਖਾਲਿਸਤਾਨ ਟਾਈਗਰ ਫੋਰਸ ਇਕ ਅੱਤਵਾਦੀ ਗਤੀਵਿਧਿਆਂ ਨਾਲ ਜੁੜੀ ਹੋਈ ਸੰਸਥਾ ਹੈ। ਇਹ ਲੰਬੇ ਸਮੇਂ ਤੋਂ ਭਾਰਤ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਕਰ ਰਹੀ ਹੈ। ਇਹ ਭਾਰਤ ਦੇ ਆਪਸੀ ਭਾਈਚਾਰੇ ਅਤੇ ਸ਼ਾਂਤੀ ਲਈ ਵੀ ਖਤਰਾ ਦੱਸੀ ਗਈ ਹੈ। ਇਸ ਸੰਗਠਨ ਨੂੰ ਵੀ ਅੱਤਵਾਦੀ ਸੰਸਥਾ ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।

44 ਅੱਤਵਾਦੀ ਸੰਗਠਨ: ਇਹ ਵੀ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਜੰਮੂ-ਕਸ਼ਮੀਰ ਯੂਨੀਅਨ ਟਰਟਰੀ ਵਿੱਚ ਨਸ਼ਿਆਂ ਦੀ ਸਪਲਾਈ, ਹਥਿਆਰ ਸਪਲਾਈ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਹਮਲੇ ਕਰਨ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਹਨ। ਇਹ ਸਸਥਾ ਕਈ ਅੱਤਵਾਦੀ ਗੁੱਟਾਂ ਤੋਂ ਆਪਣੇ ਹੋਰ ਕਾਰਕੁੰਨ ਭਰਤੀ ਕਰਨ ਦੇ ਕੰਮਾਂ ਵਿੱਚ ਸ਼ਾਮਿਲ ਮੰਨੀ ਗਈ ਹੈ। ਯਾਦ ਰਹੇ ਕਿ ਪਹਿਲੀ ਸੂਚੀ ਮੁਤਾਬਿਕ ਕੁੱਲ 44 ਅੱਤਵਾਦੀ ਸੰਗਠਨ ਐਲਾਨ ਗਏ ਹਨ।

Last Updated : Feb 18, 2023, 7:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.