ਨਵੀਂ ਦਿੱਲੀ: ਵਾਹਨ ਨਿਰਮਾਤਾ ਐਮ.ਜੀ. ਮੋਟਰ ਅਗਲੇ ਦੋ ਸਾਲਾਂ ਦੇ ਅੰਦਰ-ਅੰਦਰ ਭਾਰਤੀ ਮਾਰਕੀਟ ਵਿੱਚ ਆਪਣੀ ਦੂਜੀ ਬੈਟਰੀ ਨਾਲ ਚੱਲਣ ਵਾਲਾ ਇਲੈਕਟ੍ਰਿਕ ਵਾਹਨ (ਈਵੀ) ਦੇਸ਼ ਵਿੱਚ ਪੇਸ਼ ਕਰੇਗੀ। ਕੰਪਨੀ ਦੇ ਇੱਕ ਉੱਚ ਅਧਿਕਾਰੀ ਦੇ ਅਨੁਸਾਰ, ਇਸ ਈ-ਵਾਹਨ ਦੀ ਕੀਮਤ 20 ਲੱਖ ਰੁਪਏ ਤੋਂ ਘੱਟ ਹੋਵੇਗੀ। ਇਹ ਮਾਡਲ ਕੰਪਨੀ ਦਾ ਦੂਜਾ ਈ-ਵਾਹਨ ਹੋਵੇਗਾ। ਇਲੈਕਟ੍ਰਿਕ ਵਾਹਨ ਹਿੱਸੇ ਵਿੱਚ, ਐਮ.ਜੀ ਦੀ ਪਹਿਲਾਂ ਹੀ ਭਾਰਤ ਵਿੱਚ ਜ਼ੈਡ ਐਸਯੂਵੀ ਹੈ, ਜਿਸ ਦੀ ਇੱਕ ਐਕਸ-ਸ਼ੋਅਰੂਮ ਕੀਮਤ 21 ਲੱਖ ਤੋਂ 24.18 ਲੱਖ ਰੁਪਏ ਵਿੱਚ ਹੈ।
ਐਮ.ਜੀ ਮੋਟਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਚਾਬਾ ਨੇ ਕਿਹਾ, “ਅਸੀਂ ਹੁਣ ਤੱਕ ਆਪਣੇ ਇਲੈਕਟ੍ਰਿਕ ਉਤਪਾਦ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਾਂ। ਅਸੀਂ ਭਵਿੱਖ ਵਿੱਚ ਮਾਰਕੀਟ ਵਿੱਚ ਵਧੇਰੇ ਇਲੈਕਟ੍ਰਿਕ ਵਾਹਨ ਲਾਂਚ ਕਰਨ ਦਾ ਇਰਾਦਾ ਰੱਖਦੇ ਹਾਂ, ਦੂਜੇ ਇਲੈਕਟ੍ਰਿਕ ਵਾਹਨ ਦੀ ਕੀਮਤ 20 ਲੱਖ ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ:- ਅਸੀਂ ਭਾਰਤ ਨੂੰ 2G ਮੁਕਤ ਹੀ ਨਹੀਂ 5G ਸਮਰੱਥ ਵੀ ਬਣਾਵਾਂਗੇ : ਮੁਕੇਸ਼ ਅੰਬਾਨੀ
ਗਲੋਸਟਰ ਅਤੇ ਹੈਕਟਰ ਵਰਗੇ ਕਾਰ ਨਿਰਮਾਤਾ ਕੰਪਨੀ ਨੇ ਹੁਣ ਤੱਕ ਦੇਸ਼ ਭਰ ਵਿੱਚ 3,000 ਯੂਨਿਟ ਇਲੈਕਟ੍ਰਿਕ ਵਾਹਨ ZS ਵੇਚ ਚੁੱਕੇ ਹਨ। ਈ-ਵਾਹਨ ਦੇ ਮਾਰਕੀਟ 'ਚ ਉਤਾਰਣ ਸਮੇਂ 'ਤੇ ਛਾਬਾ ਨੇ ਕਿਹਾ, ਅਸੀ "ਕੋਵਿਡ ਦੀ ਸਥਿਤੀ ਅਤੇ ਜ਼ਰੂਰੀ ਸਮੱਗਰੀ ਦੀ ਘਾਟ ਦੇ ਕਾਰਨ ਟਾਈਮਲਾਈਨ ਦਾ ਫੈਸਲਾ ਨਹੀਂ ਕਰ ਰਹੇ ਹਾਂ।" ਇਸ ਲਈ ਉਮੀਦ ਹੈ, ਕਿ ਦੋ ਸਾਲਾਂ ਵਿੱਚ ਅਸੀਂ ਅਜਿਹਾ ਕਰਨ ਦੇ ਯੋਗ ਹੋਵਾਂਗੇ। ਸਰਕਾਰ ਅਤੇ ਉਦਯੋਗ ਦੋਵੇਂ, ਇਸ 'ਤੇ ਕੰਮ ਕਰ ਰਹੇ ਹਨ। ਕੋਵੀਡ ਦੇ ਪ੍ਰਭਾਵ ਘਟਣ ਤੋਂ ਬਾਅਦ ਹੀ ਤਸਵੀਰ ਸਾਫ਼ ਹੋਵੇਗੀ।