ਭਾਗਵਤ ਗੀਤਾ ਦਾ ਸੰਦੇਸ਼
"ਵਿਧੀ-ਵਿਧਾਨ ਨਾਲ ਕੀਤੇ ਹੋਏ ਪਰਮਧਰਮ ਤੋਂ ਗੁਣ ਰਹਿਤ ਪਰ ਸੁਭਾਅ ਤੋਂ ਨਿਯਤ ਆਪਣਾ ਧਰਮ ਸ਼੍ਰੇਸ਼ਠ ਹੈ। ਜੋ ਸਾਰੇ ਹੀ ਪ੍ਰਾਣੀਆਂ ਦਾ ਉਦਗਮ ਹੈ ਤੇ ਸਰਵ ਵਿਆਪੀ ਹੈ, ਉਸ ਭਗਵਾਨ ਦੀ ਉਪਾਸਨਾ ਕਰਕੇ ਮਨੁੱਖ ਆਪਣਾ ਕਰਮ ਕਰਦੇ ਹੋਏ ਪੂਰਣਤਾ ਨੂੰ ਹਾਸਲ ਕਰ ਸਕਦਾ ਹੈ। ਜੋ ਬੁੱਧੀ ਪਰਵਿੱਤੀ ਤੇ ਨਿਰਵਿੱਤੀ, ਫਰਜ਼ ਤੇ ਅਫਰਜ਼ ਨੂੰ, ਡਰ ਤੇ ਨਿਡਰ ਨੂੰ ਅਤੇ ਬੰਧਨ ਤੇ ਮੋਕਸ਼ ਨੂੰ ਜਾਣਦੀ ਹੈ, ਉਹ ਬੁੱਧੀ ਸਤੋਗੁਣੀ ਹੈ। ਜੋ ਬੁੱਧੀ ਧਰਮ ਤੇ ਅਧਰਮ , ਕਰਣੀਯ ਤੇ ਅਕਰਣੀਯ ਕਰਮ ਵਿੱਚ ਭੇਦ ਨਹੀਂ ਕਰ ਪਾਉਂਦੀ, ਉਹ ਰਾਜਸੀ ਹੈ। ਜੋ ਬੁੱਧੀ ਮੋਹ ਤੇ ਹੰਕਾਰ ਨਾਲ ਭਰ ਕੇ ਅਧਰਮ ਨੂੰ ਧਰਮ ਤੇ ਧਰਮ ਨੂੰ ਅਧਰਮ ਮੰਨਦੀ ਹੈ ਤੇ ਸਦੈਵ ਉਲਟ ਦਿਸ਼ਾ ਵੱਲ ਕੋਸ਼ਿਸ਼ ਕਰਦੀ ਹੈ, ਉਹ ਤਾਮਸੀ ਹੈ। ਜਿਸ ਧਾਰਨ ਸ਼ਕਤੀ ਨਾਲ ਮਨੁੱਖ ਧਰਮ , ਅਰਥ ਤੇ ਕਾਮ ਦੇ ਫਲਾਂ 'ਚ ਰੁਝਿਆ ਰਹਿੰਦਾ ਹੈ, ਉਹ ਧ੍ਰਤਿ ਰਾਜਸੀ ਹੈ। ਜੋ ਧ੍ਰਤਿ ਸੁਪਨਾ,ਡਰ ,ਸੋਗ , ਵਿਸ਼ਾਦ ਤੇ ਮੋਹ ਦੇ ਪਰੇ ਨਹੀਂ ਜਾਂਦੀ, ਅਜਿਹੀ ਦੁਰਬੁੱਧੀਪੂਰਣ ਧ੍ਰਤਿ ਤਾਮਸੀ ਹੈ। ਜੋ ਅਟੁੱਟ ਹੈ, ਜਿਸ ਨੂੰ ਯੋਗਅਭਿਆਸ ਰਾਹੀਂ ਅਚਲ ਰਹਿ ਕੇ ਧਾਰਨ ਕੀਤਾ ਜਾਂਦਾ ਹੈ ਤੇ ਜੋ ਮਨ, ਪ੍ਰਾਣ ਤੇ ਇੰਦਰਿਆਂ ਦੇ ਕਿਰਯਾ ਕਲਾਪਾਂ ਨੂੰ ਵਸ਼ ਵਿੱਚ ਰੱਖਦੀ ਹੈ ,ਉਹ ਧ੍ਰਤਿ ਸਾਤਵਿਕ ਹੈ। "