ETV Bharat / bharat

Red Notice List: ਮੇਹੁਲ ਚੋਕਸੀ ਨੂੰ ਵੱਡੀ ਰਾਹਤ, ਇੰਟਰਪੋਲ ਨੇ ਰੈੱਡ ਨੋਟਿਸ ਦੀ ਸੂਚੀ ਤੋਂ ਹਟਾਇਆ ਨਾਮ

PNB ਵਿੱਚ 13,000 ਕਰੋੜ ਰੁਪਏ ਦੇ ਘੁਟਾਲੇ ਵਿੱਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਇੰਟਰਪੋਲ ਤੋਂ ਵੱਡੀ ਰਾਹਤ ਮਿਲੀ ਹੈ। ਮੇਹੁਲ ਚੋਕਸੀ ਦਾ ਨਾਂ ਇੰਟਰਪੋਲ ਦੀ 'ਰੈੱਡ ਨੋਟਿਸ' ਸੂਚੀ ਤੋਂ ਹਟਾ ਦਿੱਤਾ ਗਿਆ ਹੈ।

Red Notice List
Red Notice List
author img

By

Published : Mar 21, 2023, 10:58 AM IST

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦੇ ਘੁਟਾਲੇ 'ਚ ਲੋੜੀਂਦੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦਾ ਨਾਂ ਇੰਟਰਪੋਲ ਦੇ 'ਰੈੱਡ ਨੋਟਿਸ' ਤੋਂ ਹਟਾ ਦਿੱਤਾ ਗਿਆ ਹੈ।। ਸੂਤਰਾਂ ਮੁਤਾਬਕ ਇਹ ਕਦਮ ਫਰਾਂਸ ਦੇ ਲਿਓਨ ਸ਼ਹਿਰ 'ਚ ਇੰਟਰਪੋਲ ਹੈੱਡਕੁਆਰਟਰ 'ਚ ਚੋਕਸੀ ਵੱਲੋਂ ਦਾਇਰ ਪਟੀਸ਼ਨ ਦੇ ਆਧਾਰ 'ਤੇ ਚੁੱਕਿਆ ਗਿਆ ਹੈ। ਇਸ ਘਟਨਾਕ੍ਰਮ 'ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚੁੱਪ ਧਾਰੀ ਹੋਈ ਹੈ।

ਸਾਲ 2018 'ਚ ਚੋਕਸੀ ਖਿਲਾਫ ਰੈੱਡ ਨੋਟਿਸ ਜਾਰੀ: ਰੈੱਡ ਨੋਟਿਸ 195 ਮੈਂਬਰੀ ਰਾਸ਼ਟਰ-ਰਾਜ ਸੰਗਠਨ ਇੰਟਰਪੋਲ ਦੁਆਰਾ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਹਵਾਲਗੀ, ਸਮਰਪਣ ਜਾਂ ਇਸ ਤਰ੍ਹਾਂ ਦੀ ਉੱਚ ਪੱਧਰੀ ਕਾਨੂੰਨੀ ਕਾਰਵਾਈ ਲਈ ਦੋਸ਼ੀ ਵਿਅਕਤੀ ਨੂੰ ਲੱਭਣ ਅਤੇ ਹਿਰਾਸਤ ਵਿੱਚ ਲੈਣ ਲਈ ਜਾਰੀ ਕੀਤਾ ਗਿਆ ਇੱਕ ਅਲਰਟ ਹੈ। ਇੰਟਰਪੋਲ ਨੇ ਸਾਲ 2018 'ਚ ਚੋਕਸੀ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਉਸ ਦੇ ਭਾਰਤ ਤੋਂ ਫਰਾਰ ਹੋਣ ਤੋਂ ਲਗਭਗ 10 ਮਹੀਨੇ ਬਾਅਦ ਜਾਰੀ ਕੀਤਾ ਗਿਆ ਸੀ। ਉਸੇ ਸਾਲ ਚੋਕਸੀ ਨੇ ਐਂਟੀਗੁਆ ਅਤੇ ਬਾਰਬੁਡਾ ਦੀ ਨਾਗਰਿਕਤਾ ਲੈ ਲਈ ਸੀ।

ਸੀਬੀਆਈ ਦੀ ਅਰਜ਼ੀ ਨੂੰ ਚੁਣੌਤੀ ਦਿੱਤੀ ਸੀ: ਸੂਤਰਾਂ ਨੇ ਦੱਸਿਆ ਕਿ ਚੋਕਸੀ ਨੇ ਆਪਣੇ ਖਿਲਾਫ ਰੈੱਡ ਨੋਟਿਸ ਜਾਰੀ ਕਰਨ ਲਈ ਸੀਬੀਆਈ ਦੀ ਅਰਜ਼ੀ ਨੂੰ ਚੁਣੌਤੀ ਦਿੱਤੀ ਸੀ ਅਤੇ ਇਸ ਮਾਮਲੇ ਨੂੰ ਸਿਆਸੀ ਸਾਜ਼ਿਸ਼ ਦਾ ਨਤੀਜਾ ਕਰਾਰ ਦਿੱਤਾ ਸੀ। ਆਪਣੀ ਪਟੀਸ਼ਨ ਵਿੱਚ ਚੋਕਸੀ ਨੇ ਭਾਰਤ ਵਿੱਚ ਜੇਲ੍ਹ ਦੀ ਸਥਿਤੀ, ਆਪਣੀ ਨਿੱਜੀ ਸੁਰੱਖਿਆ ਅਤੇ ਸਿਹਤ ਵਰਗੇ ਮੁੱਦੇ ਵੀ ਉਠਾਏ ਸਨ।

ਮੇਹੁਲ ਚੋਕਸੀ ਦੇਸ਼ ਛੱਡ ਕੇ ਭੱਜ ਗਿਆ ਸੀ: ਦਰਅਸਲ, ਦੋ ਸਾਲ ਪਹਿਲਾਂ ਮਈ ਮਹੀਨੇ ਵਿੱਚ ਚੋਕਸੀ ਆਪਣੇ ਐਂਟੀਗੁਆ ਸਥਿਤ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ ਸੀ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਚੋਕਸੀ ਡੋਮਿਨਿਕਾ ਭੱਜ ਗਿਆ ਸੀ ਪਰ ਬਾਅਦ 'ਚ ਚੋਕਸੀ ਨੇ ਅੱਗੇ ਆ ਕੇ ਕਿਹਾ ਕਿ ਉਸ ਨੂੰ ਰਾਅ ਨੇ ਅਗਵਾ ਕੀਤਾ ਸੀ। ਦੱਸ ਦਈਏ ਕਿ ਸਾਲ 2018 'ਚ ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦਾ ਘੋਟਾਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਸੀ ਪਰ ਇਸ ਤੋਂ ਪਹਿਲਾਂ ਮੇਹੁਲ ਚੋਕਸੀ ਦੇਸ਼ ਛੱਡ ਕੇ ਭੱਜ ਗਿਆ ਸੀ।

ਕੀ ਹੈ ਰੈੱਡ ਕਾਰਨਰ ਨੋਟਿਸ?: ਦਰਅਸਲ, ਜੇਕਰ ਕਿਸੇ ਵਿਅਕਤੀ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਅਤੇ ਉਹ ਦੇਸ਼ ਛੱਡ ਜਾਂਦਾ ਹੈ ਤਾਂ ਇੰਟਰਪੋਲ ਦੁਆਰਾ ਉਸ ਵਿਅਕਤੀ ਨੂੰ ਲੱਭਣ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਰੈੱਡ ਨੋਟਿਸ ਜਾਰੀ ਕਰਨ ਦਾ ਮਤਲਬ ਇਹ ਨਹੀਂ ਕਿ ਸਬੰਧਤ ਵਿਅਕਤੀ ਦੋਸ਼ੀ ਹੈ। ਇਸ ਨੋਟਿਸ ਰਾਹੀਂ ਫੜੇ ਗਏ ਵਿਅਕਤੀ ਨੂੰ ਉਸ ਦੇਸ਼ ਵਾਪਸ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸ ਨੇ ਅਪਰਾਧ ਕੀਤਾ ਹੈ।

ਇਹ ਵੀ ਪੜ੍ਹੋ: SYL ਮਾਮਲੇ 'ਤੇ ਕੇਂਦਰ ਨੇ ਸੁਪਰੀਮ ਕੋਰਟ 'ਚ ਦਾਖ਼ਲ ਕੀਤੀ ਸਟੇਟਸ ਰਿਪੋਰਟ, ਕੇਂਦਰ ਸਾਹਮਣੇ ਰੱਖੀਆਂ ਇਹ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.