ਕੇਰਲ: ਇਹ ਪੁਰਾਣੀ ਗੱਲ ਹੋ ਚੁੱਕੀ ਹੈ ਜਦੋਂ ਕਿਹਾ ਜਾਂਦਾ ਸੀ ਕਿ ਔਰਤਾਂ ਦੇ ਹੱਥ ਵਿੱਚ ਸਟੀਅਰਿੰਗ ਵੀਹਕਲ ਸੁਰੱਖਿਅਤ ਨਹੀਂ ਹੈ ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਹਿਲਾਵਾਂ ਹੁਣ ਬਾਈਕ, ਆਟੋ-ਰਿਕਸ਼ਾ ਟ੍ਰੇਨ ਅਤੇ ਇੱਥੇ ਤੱਕ ਕਿ ਹਵਾਈ ਜਹਾਜ ਵੀ ਬਾਖੂਬੀ ਚਲਾ ਰਹੀਆਂ ਹਨ। ਅਜਿਹੀ ਹੀ ਇੱਕ ਕਹਾਣੀ ਕੇਰਲ ਦੀ ਇਕ ਕੁੜੀ ਦੇ ਬਾਰੇ ਵਿੱਚ ਹੈ ਜੋ ਟੈਂਕਰ ਲੋਰੀ ਚਲਾਉਂਦੀ ਹੈ।
ਇਹ ਹੈ ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਦੀ 22 ਸਾਲਾ ਕੁੜੀ ਡਲੀਸੀਆ।
ਕੇਰਲ ਵਿੱਚ ਕਈ ਔਰਤਾਂ ਦੇ ਕੋਲ ਭਾਰੀ ਵਾਹਨ ਜਿਵੇਂ ਕਿ ਟਰੱਕ ਅਤੇ ਬਸ ਚਲਾਉਣ ਦੇ ਲਈ ਡਰਾਈਵਿੰਗ ਲਾਈਸੈਂਸ ਹੈ ਪਰ ਉਹ ਕਾਰ ਦੋਪਹਿਆ ਅਤੇ ਆਟੋ ਰਿਕਸ਼ਾ ਚਲਾਉਂਦੀਆਂ ਹਨ। ਪਰ ਡਲੀਸੀਆ ਕੇਰਲ ਵਿੱਚ ਇਕ ਅਜਿਹੀ ਮਹਿਲਾ ਹੈ ਜਿਸ ਕੋਲ ਖਤਰਨਾਕ ਸਮਾਨ ਲੈ ਕੇ ਜਾਣ ਵਾਲੇ ਵਾਹਨ ਨੂੰ ਚਲਾਉਣ ਦੇ ਲਈ ਫਾਈਰ ਐਡ ਸੇਫਟੀ ਲਾਈਸੈਂਸ ਦੇ ਨਾਲ ਡਰਾਈਵਿੰਗ ਲਾਈਸੈਂਸ ਵੀ ਹੈ ਇਹ ਗੱਲ ਤ੍ਰਿਸੂਰ ਦੀ ਇਸ ਐਮ ਕਾਮ ਗ੍ਰੈਜੂਏਟ ਕੁੜੀ ਨੂੰ ਵਿਸ਼ੇਸ਼ ਬਣਾਉਂਦੀ ਹੈ।
ਡਲੀਸੀਆ, ਡੇਵਿਸ ਦੀ ਤਿੰਨ ਕੁੜੀਆਂ ਵਿੱਚੋਂ ਦੂਜੀ ਹੈ ਜੋ ਤ੍ਰਿਸੂਰ ਜ਼ਿਲ੍ਹੇ ਦੇ ਵਦਨਪੱਲੀ ਕੰਡਾਸਮਕਦਾਵੁ ਦੇ ਇੱਕ ਪੈਟਰੋਲ ਟੈਂਕਰ ਚਾਲਕ ਹੈ। ਡੇਵਿਸ ਪਿਛਲੇ 40 ਸਾਲਾਂ ਤੋਂ ਪੈਟਰੋਲ ਟੈਂਕਰ ਲੋਰੀ ਚਲਾ ਰਿਹਾ ਹੈ ਡਰਾਈਵਿੰਗ ਦਾ ਇਹੀ ਜਨੂੰਨ ਡਲੀਸੀਆ ਦੇ ਅੰਦਰ ਵੀ ਬਹੁਤ ਘੱਟ ਉਮਰ ਤੋਂ ਹੀ ਦੇਖਣ ਨੂੰ ਮਿਲਿਆ ਜਿਸ ਨੇ ਉਸ ਨੂੰ ਪੈਟਰੋਲ ਟੈਂਕਰ ਨੂੰ ਚਲਾਉਣ ਵਿੱਚ ਸਮਰਥ ਬਣਾਇਆ।
ਡਲੀਸੀਆ ਦੇ ਪਿਤਾ ਡੇਵਿਸ ਬਚਪਨ ਵਿੱਚ ਅਕਸਰ ਡਲੀਸੀਆ ਨੂੰ ਆਪਣੀ ਯਾਤਰਾਵਾਂ ਉੱਤੇ ਲੈ ਜਾਂਦੇ ਸੀ। ਇਨ੍ਹਾਂ ਯਾਤਰਾਵਾਂ ਦੇ ਦੌਰਾਨ ਡਲੀਸੀਆ ਆਪਣੇ ਪਿਤਾ ਤੋਂ ਵਾਹਨ ਚਲਾਉਣ ਦੀ ਖੂਬਿਆ ਨੂੰ ਸਿਖਦੀ ਹੋਈ ਵੱਡੀ ਹੋਈ। ਪਿਤਾ ਨੇ ਡਲੀਸੀਆ ਨੂੰ ਖੁਦ ਪਹਿਲੀ ਵਾਰ ਆਪਣੀ ਗੱਡੀ ਵਿੱਚ ਉਦੋਂ ਬਿਠਾਇਆ ਜਦੋਂ ਉਹ ਅਠਵੀਂ ਕਲਾਸ ਵਿੱਚ ਸੀ।
ਡਲੀਸੀਆ ਦੇ ਪਿਤਾ ਡੇਵਿਸ ਨੇ ਕਿਹਾ ਕਿ ਡਲੀਸੀਆ ਬਚਪਨ ਤੋਂ ਹੀ ਡਰਾਈਵਿੰਗ ਦੀ ਦੀਵਾਨੀ ਸੀ। ਮੈਂ ਪਿਛਲੇ 40 ਸਾਲਾਂ ਤੋਂ ਟੈਂਕਰ ਲੋਰੀ ਚਲਾ ਰਿਹਾ ਹਾਂ। ਇੱਕ ਵਾਰ ਡਲੀਸੀਆ ਨੇ ਮੈਨੂੰ ਪੁੱਛਿਆ ਕਿ ਕੀ ਉਹ ਸਾਡੀ ਅੰਬੈਸਡਰ ਕਾਰ ਚਲਾ ਸਕਦੀ ਹੈ। ਤਿੰਨ ਜਾਂ ਚਾਰ ਦਿਨਾਂ ਵਿੱਚ ਉਹ ਸਟੀਅਰਿੰਗ ਨੂੰ ਕੰਟਰੋਲ ਕਰਨਾ ਸਿੱਖ ਗਈ। ਹਾਲਾਕਿ ਤਦੋਂ ਉਸ ਦੀ ਉਮਰ ਡਰਾਈਵਿੰਗ ਲਾਈਸੈਂਸ ਦੀ ਐਪਲੀਕੇਸ਼ਨ ਦੇ ਲਈ ਕਾਫ਼ੀ ਨਹੀਂ ਸੀ। ਆਪਣੇ 18ਵੇਂ ਜਨਮਦਿਨ ਦੇ ਅਗਲੇ ਹੀ ਦਿਨ ਉਸ ਨੇ ਡਰਾਈਵਿੰਗ ਲਾਈਸੈਂਸ ਦੇ ਲਈ ਅਪਲਾਈ ਕੀਤਾ। ਉਹ ਦੋ ਸਾਲ ਤੋਂ ਗੱਡੀ ਚਲਾ ਰਹੀ ਸੀ। ਇੱਕ ਹੋਰ ਸਾਲ ਦੇ ਬਾਅਦ ਉਸ ਨੂੰ ਆਪਣਾ ਭਾਰੀ ਵਾਹਨ ਲਾਈਸੈਂਸ ਮਿਲਿਆ। ਬਾਅਦ ਵਿੱਚ ਉਸ ਨੂੰ ਹਿੰਦੂਸਤਾਨ ਪੈਟਰੋਲਿਅਮ ਤੋਂ ਟੈਂਕਰ ਚਲਾਉਣ ਦਾ ਪਾਸ ਮਿਲ ਗਿਆ। ਹੁਣ ਉਹ ਨਿਯਮਿਤ ਰੂਪ ਤੋਂ ਪੈਟਰੋਲ ਟੈਂਕਰ ਚਲਾਉਂਦੀ ਹੈ।
ਡਲੀਸੀਆ ਨੇ ਆਪਣੇ ਸਫਰ ਦੀ ਸ਼ੁਰੂਆਤ ਕਾਰ ਚਲਾ ਕੇ ਕੀਤੀ ਸੀ। ਉਹ ਜਲਦ ਹੀ ਭਾਰੀ ਵਾਹਨ ਚਲਾਣਾ ਚਾਹੁੰਦੀ ਸੀ। 20 ਸਾਲ ਦੀ ਉਮਰ ਵਿੱਚ ਉਸ ਨੇ ਭਾਰੀ ਵਾਹਨ ਲਾਈਸੈਂਸ ਅਤੇ ਖਤਰਨਾਕ ਸਮਾਨ ਲੈ ਜਾਣ ਵਾਲੇ ਵਾਹਨਾਂ ਨੂੰ ਚਲਾਉਣ ਦਾ ਲਾਈਸੈਂਸ ਪ੍ਰਾਪਤ ਕੀਤਾ।
ਡਲੀਸੀਆ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਲੰਬੇ ਸਮੇਂ ਤੱਕ ਆਪਣੀ ਯਾਤਰਾਆਂ ਦੇ ਦੌਰਾਨ ਮੈਨੂੰ ਲੋਰੀ ਵਿੱਚ ਨਾਲ ਲੈ ਜਾਂਦੇ ਸੀ। ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ ਤਾਕਿ ਲੰਬੀ ਯਾਤਰਾਵਾਂ ਉੱਤੇ ਗੱਡੀ ਚਲਾਉਂਦੇ ਸਮੇਂ ਉਨ੍ਹਾਂ ਨੂੰ ਨੀਂਦ ਨਾ ਆਵੇ। ਇਨ੍ਹਾਂ ਯਾਤਰਾਵਾਂ ਨੇ ਮੈਨੂੰ ਡਰਾਈਵਿੰਗ ਦੇ ਕਰੀਬ ਕਰ ਦਿੱਤਾ। ਮੈ ਅੰਬੈਸਡਰ ਕਾਰ ਨੂੰ ਡਰਾਈ ਕਰਨਾ ਸਿਖ ਲਿਆ ਜੋ ਸਾਡੇ ਕੋਲ ਘਰ ਵਿੱਚ ਸੀ। ਇਸ ਵਿੱਚ ਸਾਧਾਰਨ ਸਟੀਅਰਿੰਗ ਹੈ ਫਿਰ ਪਿਤਾ ਜੀ ਨੇ ਕਿਹਾ ਕਿ ਮੈਨੂੰ ਪਾਵਰ ਸਟੀਅਰਿੰਗ ਦੀ ਵਰਤੋਂ ਕਰਨਾ ਸਿਖਣਾ ਚਾਹੀਦਾ ਹੈ ਅਤੇ ਇਹ ਸਿੱਖਣ ਲਈ ਲੋਰੀ ਬੇਹਤਰ ਵਾਹਨ ਹੈ।
ਪਾਵਰ ਸਟੀਅਰਿੰਗ ਦੇ ਨਾਲ ਅਸੀਂ ਵਾਹਨ ਨੂੰ ਬੇਹੱਦ ਹੀ ਸਰਲਤਾ ਅਤੇ ਆਸਾਨੀ ਨਾਲ ਚਲਾ ਸਕਦੇ ਹਾਂ। ਪਿਤਾ ਜੀ ਨੇ ਮੈਨੂੰ ਗਿਅਰ ਦੀ ਸਥਿਤੀ ਅਤੇ ਵਾਹਨ ਦੀ ਲੰਬਾਈ ਜਾਣਨ ਵਿੱਚ ਮਦਦ ਕੀਤੀ। ਮੈਨੂੰ ਅਹਿਸਾਸ ਹੋਇਆ ਕਿ ਟੈਂਕਰ ਲੋਰੀ ਚਲਾਉਣਾ ਅਸਾਨ ਹੈ ਅਤੇ ਮੈ ਲਾਈਸੈਂਸ ਲੈ ਲਿਆ। ਮੈਂ ਪਿਛਲੇ ਕੁਝ ਸਮੇਂ ਤੋਂ ਆਪਣੇ ਪਿਤਾ ਦੇ ਨਾਲ ਗੱਡੀ ਚਲਾ ਰਹੀ ਹਾਂ
ਡਲੀਸੀਆ ਇਨ੍ਹਾਂ ਦਿਨਾਂ ਵਿੱਚ ਏਰਨਾਕੁਲਮ ਦੇ ਇਰੁੰਬਨਮ ਤੋਂ ਮਲੱਪੁਰਮ ਦੇ ਪੈਟਰੋਲ ਪੰਪ ਤੱਕ ਇੱਕ ਪੈਟਰੋਲ ਟੈਂਕਰ ਚਲਾ ਰਹੀ ਹੈ। ਕਈ ਵਾਰ ਉਨ੍ਹਾਂ ਨੂੰ ਕੋਜ਼ੀਕੋਡ ਦੇ ਇਲਾਥੁਰ ਵਿਖੇ ਪੈਟਰੋਲ ਡੀਪੂ 'ਤੇ ਵੀ ਜਾਣਾ ਪੈਂਦਾ ਹੈ।
ਉਸ ਦਾ ਅਗਲਾ ਟੀਚਾ ਮਲਟੀ ਐਕਸਲ ਵਾਹਨ ਚਲਾਉਣਾ ਹੈ। ਵਾਲਵੋ ਵਰਗੇ ਵਿਸ਼ਾਲ ਮਲਟੀ ਐਕਸਲ ਵਾਹਨਾਂ ਨੂੰ ਚਲਾਉਣ ਦੇ ਲਈ ਬੰਗਲੋਰ ਦੇ ਸਿਖਲਾਈ ਕੇਂਦਰ ਤੋਂ ਸਿਖਲਾਈ ਪ੍ਰਪਾਤ ਕਰਨੀ ਹੋਵੇਗੀ ਪਰ ਜਦੋਂ ਉਹ ਬੰਗਲੋਰ ਵਿੱਚ ਸਿਖਲਾਈ ਦੇ ਲਈ ਜਾਣ ਦੀ ਤਿਆਰੀ ਕਰ ਰਹੀ ਸੀ ਤਦੋਂ ਕੋਵਿਡ ਸੰਕਰਮਣ ਗੰਭੀਰ ਹੋ ਗਿਆ।
22 ਸਾਲ ਦੀ ਡਲੀਸੀਆ ਪੜਾਈ ਵਿੱਚ ਵੀ ਚੰਗੀ ਹੈ ਹਾਲਾਕਿ ਉਸ ਨੂੰ ਖੁਸੀ ਡਰਾਈਵਿੰਗ ਵਿੱਚ ਹੀ ਮਿਲਦੀ ਹੈ। ਤ੍ਰਿਸੂਰ ਸੇਂਟ ਥਾਮਸ ਕਾਲਜ ਤੋਂ ਬੀ ਕਾਮ ਗ੍ਰੈਜੂਏਟ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਤ੍ਰਿਸੂਰ ਪੀਜੀ ਕੇਂਦਰ ਵਿੱਚ ਐਮ ਕਾਮ ਕੀਤਾ ਹੈ। ਹਾਲਾਕਿ ਉਸ ਦਾ ਸਿਲੇਬਸ ਪੂਰਾ ਹੋ ਗਿਆ ਹੈ ਪਰ ਐਮ ਕਾਮ ਦੇ ਆਖਰੀ ਸਾਲ ਦੀ ਪ੍ਰੀਖਿਆ ਅਜੇ ਖਤਮ ਨਹੀਂ ਹੋਈ ਹੈ। ਆਪਣੀ ਅਕਾਦਮਿਕ ਯੋਗਤਾਵਾਂ ਦੇ ਬਾਵਜੂਦ, ਡਲੀਸੀਆ ਸਰਕਾਰੀ ਖੇਤਰ ਵਿੱਚ ਡਰਾਈਵਰ ਦੀ ਭੂਮਿਕਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ।
ਡਲੀਸੀਆ ਨੇ ਕਿਹਾ ਕਿ ਉਹ ਨਾਂ ਤਾਂ ਆਮਦਨ ਅਤੇ ਨਾ ਹੀ ਵਿਤੀ ਲਾਭ ਦੇ ਨਜ਼ਰੀਏ ਨਾਲ ਦੇਖਿਆ ਹੈ, ਨਾ ਹੀ ਉਨ੍ਹਾਂ ਨੇ ਆਪਣੇ ਪਿਤਾ ਤੋਂ ਇਸ ਦੇ ਬਾਰੇ ਵਿੱਚ ਪੁੱਛਿਆ ਹੈ ਡਰਾਈਵਿੰਗ ਮੇਰੇ ਲਈ ਇੱਕ ਜਨੂੰਨ ਹੈ ਅਤੇ ਉਹ ਇਸ ਖੇਤਰ ਦੀ ਦੀਵਾਨੀ ਹਨ। ਮੌਜੂਦਾ ਸਮੇਂ ਵਿੱਚ ਉਹ ਤਿਰੂਰ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਟੈਂਕਰ ਲੋਰੀ ਚਲਾਉਂਦੀ ਹੈ। ਡਲੀਸੀਆ ਹੁਣ ਇੱਕ ਫੁੱਲ ਟਾਈਮ ਪੈਟਰੋਲ ਟੈਂਕਰ ਚਾਲਕ ਹੈ ਜਿਸ ਨਾਲ ਉਸ ਦੇ ਪਿਤਾ ਨੂੰ ਇਨ੍ਹਾਂ ਦਿਨਾਂ ਵਿੱਚ ਕੁਝ ਆਰਾਮ ਮਿਲ ਰਿਹਾ ਹੈ।