ਨਵੀਂ ਦਿੱਲੀ: ਮਸਾਲਿਆਂ ਦੇ ਸ਼ਹਿਨਸ਼ਾਹ ਕਹੇ ਜਾਣ ਵਾਲੀ ਐਮਡੀਐਚ ਸਪਾਈਸ ਕੰਪਨੀ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਗੁਲਾਟੀ ਨੇ ਜਨਕਪੁਰੀ, ਦਿੱਲੀ ਦੇ ਮਾਤਾ ਚੰਦਨ ਦੇਵੀ ਹਸਪਤਾਲ ਵਿਖੇ ਸਵੇਰੇ ਲਗਭਗ 6 ਵਜੇ ਆਖਰੀ ਸਾਹ ਲਏ। ਮਹਾਸ਼ਯ ਗੁਲਾਟੀ ਵਸੰਤ ਵਿਹਾਰ ਵਿੱਚ ਰਹਿੰਦੇ ਸੀ।
ਪੂਰੀ ਦੁਨੀਆ ਵਿੱਚ ਆਪਣੇ ਮਸਾਲੇ ਦੇ ਸੁਆਦਾਂ ਲਈ ਜਾਣੀ ਜਾਂਦੀ ਜਾਣ ਵਾਲੀ ਕੰਪਨੀ ਦੇ ਮਾਲਕ ਧਰਮਪਾਲ ਗੁਲਾਟੀ ਦੀ ਜ਼ਿੰਦਗੀ ਬਹੁਤ ਅਸਥਿਰ ਰਹੀ ਹੈ।
ਐਮਡੀਐਚ ਬੌਸ ਚੁੰਨੀ ਲਾਲ ਮਹਾਸ਼ਯ ਧਰਮਪਾਲ ਗੁਲਾਟੀ ਉਰਫ ਚੁੰਨੀ ਲਾਲ, ਜੋ ਐਮਡੀਐਚ ਮਸਾਲੇ ਦੇ ਇਸ਼ਤਿਹਾਰਾਂ ਵਿੱਚ ਦਿਖਾਈ ਦਿੰਦਾ ਸੀ, ਇੱਕ ਸਫਲ ਉਦਯੋਗਪਤੀ ਸੀ।
ਵੰਡ ਮਗਰੋਂ ਪਾਕਿਸਤਾਨ ਤੋਂ ਆਏ ਸੀ ਅੰਮ੍ਰਿਤਸਰ
ਧਰਮਪਾਲ ਗੁਲਾਟੀ ਨੇ ਆਪਣੇ ਜੀਵਨ ਵਿੱਚ ਵੱਡੇ ਸੰਘਰਸ਼ ਦੀ ਬਦੌਲਤ ਇਹ ਉੱਚ ਅਹੁਦਾ ਪ੍ਰਾਪਤ ਕੀਤਾ ਸੀ। ਮਹਾਸ਼ਯ ਵਜੋਂ ਜਾਣੇ ਜਾਂਦੇ ਧਰਮਪਾਲ ਗੁਲਾਟੀ ਦਾ ਜਨਮ ਸਾਲ 1923 ਵਿੱਚ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਸੀ। ਜੋ ਵੰਡ ਤੋਂ ਬਾਅਦ ਅੰਮ੍ਰਿਤਸਰ ਆ ਗਏ ਸੀ ਤੇ ਕੁਝ ਸਮੇਂ ਮਗਰੋਂ ਦਿੱਲੀ ਚੱਲ ਆਏ ਜਿਥੇ ਉਨ੍ਹਾਂ ਨੇ ਮਹਾਸ਼ਿਆਂ ਦੀ ਹੱਟੀ ਖੋਲ੍ਹੀ ਹੈ।
2019 'ਚ ਪਦਮ ਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਤ
ਭਾਪਜਾ ਦੇ ਰਾਜਕਾਲ ਵਿੱਚ 2019 ਵਿੱਚ ਭਾਰਤ ਸਰਕਾਰ ਨੇ ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਲਾਟੀ ਨੂੰ ਕੀਤਾ ਸੀ ਸਨਮਾਨਿਤ। ਇਨ੍ਹਾਂ ਹੀ ਨਹੀਂ ਧਰਮਪਾਲ ਨੂੰ ਭਾਰਤ ਦਾ ਤੀਜਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁਕਿਆ ਹੈ।
ਗਰੀਬਾਂ ਦੇ ਹਮਦਰਦ ਸਨ ਗੁਲਾਟੀ
ਗੁਲਾਟੀ ਆਪਣੀ ਤਨਖਾਹ ਦਾ 90% ਮਹਾਸ਼ਯ ਚੁੰਨੀ ਲਾਲ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ ਦਾਨ ਕਰਦੇ ਸਨ। ਜੋ ਟਰੱਸਟ ਦਿੱਲੀ ਵਿੱਚ 250 ਬੈਡਾਂ ਵਾਲੇ ਹਸਪਤਾਲ ਦੇ ਨਾਲ ਝੁੱਗੀ ਝੌਂਪੜੀ ਵਾਲਿਆਂ ਲਈ ਇਕ ਮੋਬਾਈਲ ਹਸਪਤਾਲ ਅਤੇ ਅਤੇ ਚਾਰ ਸਕੂਲਾਂ ਚਲਾਉਂਦਾ ਹੈ।