ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ।ਇਸ ਸਥਿਤੀ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕ ਹਸਪਤਾਲ ਜਾਣ ਦੀ ਬਜਾਏ ਡਾਕਟਰਾਂ ਤੋਂ ਸਲਾਹ ਲੈਣ ਲਈ ਕਾਲ ਜਾਂ ਵੀਡਿਉ ਕਾਲ ਦੁਅਰਾ ਸਲਾਹ ਲੈ ਲੈਂਦੇ ਹਨ।ਉਥੇ ਹੀ ਡਾਕਟਰ ਵੀ ਆਪਣੇ ਮਰੀਜ਼ਾਂ ਨੂੰ ਆਨਲਾਈਨ ਸਾਧਨ ਦੁਆਰਾ ਹੀ ਕੋਰੋਨਾ ਨਾਲ ਜੁੜੀਆਂ ਜਾਣਕਾਰੀਆਂ ਦੇ ਰਹੇ ਹਨ ਪਰ ਇਸ ਵਿਚਕਾਰ ਸੋਸ਼ਲ ਮੀਡੀਆ ਉਤੇ ਇਕ ਵਟਸਐਪ ਚੈਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦਿੱਲੀ ਦੇ ਮੈਕਸ ਹਸਪਤਾਲ ਦੇ ਦੱਸੇ ਜਾ ਰਹੇ ਡਾਕਟਰ ਵਿਕਾਸ ਵੀਡਿਉ ਸਲਾਹ ਅਤੇ ਵਾਟਸਐਪ ਮੈਸੇਜਰ ਦੇ ਜ਼ਰੀਏ ਕੋਰੋਨਾ ਨਾਲ ਜੁੜੀ ਅਹਿਮ ਜਾਣਕਾਰੀ ਦੇਣ ਦੇ ਲਈ 5000 ਰੁਪਏ ਫੀਸ ਦੀ ਮੰਗ ਕਰ ਰਿਹਾ ਹੈ।
ਮੈਕਸ ਦੇ ਡਾਕਟਰ ਵਿਕਾਸ ਆਹੂਵਾਲੀਆਂ ਨੂੰ ਕੀਤਾ ਟਰਮੀਨੇਟ
ਇਸ ਵਾਇਰਲ ਚੈਟ ਨੂੰ ਲੈ ਕੇ ਮੈਕਸ ਹਸਪਤਾਲ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਹਸਪਤਾਲ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜਰੀਏ ਹੀ ਇਹ ਜਾਣਕਾਰੀ ਮਿਲੀ ਹੈ ਕਿ ਡਾਕਟਰ ਵਿਕਾਸ ਵੀਡਿਉ ਸਲਾਹ ਅਤੇ ਵਾਟਸਐਪ ਮੈਸੇਜਰ ਦੇ ਜ਼ਰੀਏ ਕੋਰੋਨਾ ਨਾਲ ਜੁੜੀ ਅਹਿਮ ਜਾਣਕਾਰੀ ਦੇਣ ਦੇ ਲਈ 5000 ਰੁਪਏ ਫੀਸ ਦੀ ਮੰਗ ਕਰ ਰਿਹਾ ਹੈ।ਇਸ ਨੂੰ ਵੇਖਦੇ ਹੋਏ ਡਾਕਟਰ ਵਿਕਾਸ ਆਹੂਵਾਲੀਆਂ ਨੂੰ ਟਰਮੀਨੇਟ ਕੀਤਾ ਗਿਆ ਹੈ।
ਹਸਪਤਾਲ ਨੂੰ ਪਹਿਲਾਂ ਨਹੀਂ ਸੀ ਇਸਦੀ ਜਾਣਕਾਰੀ
ਹਸਪਤਾਲ ਦੇ ਬੁਲਾਰੇ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਨੂੰ ਇਸਦੀ ਪਹਿਲਾ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਪ੍ਰਸ਼ਾਸਨ ਦੇ ਵੱਲੋਂ 5000 ਰੁਪਏ ਫੀਸ ਮੰਗੀ ਜਾਂਦੀ ਹੈ।ਬੁਲਾਰੇ ਨੇ ਦੱਸਿਆ ਹੈ ਕਿ ਡਾਕਟਰ ਵਿਕਾਸ ਆਹੂਵਾਲੀਆਂ ਆਪਣੇ ਨਿੱਜੀ ਤੌਰ ਤੇ ਹੀ ਫੀਸ ਲੈ ਰਿਹਾ ਸੀ।ਇਸ ਬਾਰੇ ਹਸਪਤਾਲ ਦੇ ਪ੍ਰਬੰਧਕ ਨੂੰ ਕੋਈ ਜਾਣਕਾਰੀ ਨਹੀਂ ਸੀ।
ਡਾਕਟਰ ਵਿਕਾਸ ਆਹੂਵਾਲੀਆਂ ਨੇ ਵੀ ਨਹੀਂ ਦਿੱਤਾ ਕੋਈ ਜਵਾਬ
ਜਦੋਂ ਇਸ ਚੈਟ ਬਾਰੇ ਡਾਕਟਰ ਵਿਕਾਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਈਟੀਵੀ ਭਾਰਤ ਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।ਫਿਲਹਾਲ ਇਹ ਵਾਟਸਐਪ ਮੈਸੇਜਰ ਦੀ ਚੈਟ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜੋ:ਦੇਖਿਆ ਹੈ ਕਦੇ ਅਜਿਹਾ ਵੀਡੀਓ, ਹਵਾ 'ਚ ਨਦੀ ਦੇ ਪਾਰ ਪਹੁੰਚਾਈ ਗਈ ਜੇਸੀਬੀ ਮਸ਼ੀਨ