ਜੰਮੂ-ਕਸ਼ਮੀਰ: ਅਜਿਹਾ ਇਸ ਲਈ ਹੈ, ਕਿਉਂਕਿ ਇਥੇ ਵੱਖ ਵੱਖ ਧਰਮਾਂ ਨਾਲ ਸੰਬੰਧਿਤ ਪੂਜਾ ਸਥਾਨ ਹਨ ਜੋ ਇਸ ਨੂੰ ਇਕ ਵੱਖਰੀ ਪਛਾਣ ਦਿੰਦੇ ਹਨ। ਅਜਿਹੇ ਪ੍ਰਾਚੀਨ ਅਤੇ ਇਤਿਹਾਸਕ ਸਥਾਨਾਂ ਵਿਚੋਂ ਇਕ ਮੱਟਨ ਖੇਤਰ ਵਿਚ 'ਮਾਰਤੰਡ ਸੂਰਯਾ ਮੰਦਰ' ਹੈ, ਜੋ ਅਨੰਤਨਾਗ ਸ਼ਹਿਰ ਤੋਂ ਲਗਭਗ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਮਾਰਤੰਡ ਤੀਰਥ ਟਰੱਸਟ ਦੇ ਪ੍ਰਧਾਨ ਅਸ਼ੋਕ ਕੁਮਾਰ ਸਿੱਧ ਦਾ ਕਹਿਣਾ ਹੈ ਕਿ ਮਾਰਤੰਡ ਸੂਰਯਾ ਮੰਦਰ ਹਜ਼ਾਰਾਂ ਸਾਲ ਪੁਰਾਣਾ ਮੰਦਰ ਹੈ। ਮੰਦਰ ਨੂੰ ਲਲਿਤਾਦਿਤਯ ਮੁਕਤਾਪੀਡ ਨੇ ਬਣਾਵਾਇਆ ਸੀ। ਅਨੰਤਨਾਗ ਦਾ ਇਹ ਮੰਦਿਰ ਸੂਰਜ ਦੇ ਰੂਪ ਵਜੋਂ ਨਾਮਿਆ ਗਿਆ ਹੈ, ਜੋ ਭਗਵਾਨ ਸੂਰਜ ਦੇਵਤਾ ਨੂੰ ਸਮਰਪਿਤ ਹੈ। ਮਾਰਤੰਡ ਸੂਰਜ ਮੰਦਰ ਦਾ ਨਿਰਮਾਣ ਮਹਾਰਾਜਾ ਲਲਿਤਦਿੱਤਿਆ ਮੁਕਤਾਪੀਡ ਦੁਆਰਾ ਅੱਠਵੀਂ ਸਦੀ ਦੌਰਾਨ 725 ਅਤੇ 756 ਈ. ਵਿਚਾਲੇ ਕਰਵਾਇਆ ਗਿਆ ਸੀ।
ਸੂਰਿਆ ਮੰਦਰ ਹਿੰਦੂਆਂ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਮੰਦਰਾਂ ਚੋਂ ਇੱਕ ਹੈ। ਅਜਿਹਾ ਦੂਜਾ ਸੂਰਯਾ ਮੰਦਰ ਉਡੀਸ਼ਾ ਦੇ ਕੋਨਾਰਕ ਖੇਤਰ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਦੀ ਅਸਲ ਨੀਂਹ ਰਾਣਾ ਆਦਿੱਤਿਆ ਵਲੋਂ 370 ਅਤੇ 500 ਈ. ਵਿਚਾਲੇ ਰੱਖੀ ਗਈ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸੂਰਿਯਾ ਮੰਦਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਪੁੱਤਰ ਸਾਂਭ ਨੇ ਬਣਾਇਆ ਸੀ, ਪਰ ਅੱਠਵੀਂ ਸਦੀ ਵਿੱਚ ਉਸ ਵੇਲੇ ਦੇ ਰਾਜਾ ਲਲਿਤਿਦਿੱਤਯ ਦੁਆਰਾ ਇਸ ਦੀ ਮੁੜ ਉਸਾਰੀ ਕੀਤੀ ਗਈ।
ਅਸ਼ੋਕ ਕੁਮਾਰ ਸਿੱਧ ਨੇ ਦੱਸਿਆ ਕਿ ਲਲਿਤਾਦਿਤਯ ਮੁਕਤਾਪੀਡ ਨੇ ਪ੍ਰਾਚੀਨ ਸਮੇਂ ਵਿਚ ਇਕ ਵਿਸ਼ਾਲ ਮਹੱਲ ਬਣਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਥਾਂ 'ਤੇ ਇਕ ਯੂਨੀਵਰਸਿਟੀ ਮੌਜੂਦ ਸੀ ਅਤੇ ਮਹਿਲ ਦੇ ਮੱਧ ਵਿੱਚ ਇਕ ਹੀਰਾ ਰੱਖਿਆ ਗਿਆ ਸੀ ਜਿਸ ਨੇ ਸਮੁੱਚੇ ਜੰਮੂ-ਕਸ਼ਮੀਰ ਨੂੰ ਪ੍ਰਕਾਸ਼ਮਾਨ ਕੀਤਾ ਸੀ। ਮੰਦਰ ਨੂੰ ਉਸ ਦੀ ਮਹੱਤਤਾ ਅਤੇ ਪ੍ਰਸਿੱਧੀ ਦੇ ਕਾਰਨ ਉਹ ਮੁੱਲ ਨਹੀਂ ਮਿਲਿਆ ਜਿਸ ਲਈ ਇਹ ਮੰਦਰ ਹੱਕਦਾਰ ਹੈ।
ਹਜ਼ਾਰਾਂ ਸਾਲ ਪੁਰਾਣਾ ਮੰਦਰ ਇਸ ਵੇਲੇ ਖੰਡਹਰਾਂ ਵਿੱਚ ਬਣਿਆ ਹੋਇਆ ਹੈ, ਜਦਕਿ ਮੰਦਰ ਦੀਆਂ ਕੰਧਾਂ ਅਤੇ ਗੁੰਬਦਾਂ 'ਤੇ ਦੇਵੀ-ਦੇਵਤਿਆਂ ਦੀਆਂ ਕਥਾਵਾਂ ਅੱਜ ਵੀ ਮੌਜੂਦ ਹਨ। ਹਿੰਦੂ ਫ਼ਲਸਫ਼ੇ ਅਨੁਸਾਰ ਮਾਰਤੰਡ ਸੂਰਯਾ ਮੰਦਰ ਹਿੰਦੂ ਧਾਰਮਿਕ ਵਿਸ਼ਵਾਸ ਦਾ ਇੱਕ ਸਰੋਤ ਹੁੰਦਾ ਸੀ। ਮੰਦਰ ਦੇ ਮੱਧ ਵਿਚ ਇਕ ਵਿਸ਼ਾਲ ਇਮਾਰਤ ਵੀ ਬਣਾਈ ਗਈ ਸੀ ਤਾਂ ਜੋ ਸੂਰਜ ਦੀਆਂ ਕਿਰਨਾਂ ਸਿੱਧੇ ਸੂਰਯਾ ਦੀ ਮੂਰਤੀ 'ਤੇ ਨਾ ਪੈਣ।
ਖੋਜਕਰਤਾ ਰਾਓ ਫਰਮਾਨ ਅਲੀ ਨੇ ਦੱਸਿਆ ਕਿ ਮੰਦਰ ਵਿੱਚ ਇਸਤੇਮਾਲ ਕੀਤੇ ਗਏ ਡਿਜ਼ਾਈਨ ਵਿੱਚ ਯੂਨਾਨੀ ਵਾਸਤੂ ਕਲਾ ਹੈ। ਇਸ ਵਿਚੋਂ ਕੁਝ ਭਾਗ ਰੋਮਨ ਅਤੇ ਬਾਈਜੈਂਟਾਈਨ ਆਰਕੀਟੈਕਟ ਤੋਂ ਹਨ। ਉਸ ਸਮੇਂ ਲਲਿਤਾਦਿੱਤਿਆ ਨੇ ਤੁਰਕ ਸੈਨਿਕਾਂ ਦੀ ਮਦਦ ਨਾਲ ਮੰਦਰ ਦਾ ਨਿਰਮਾਣ ਕੀਤਾ ਸੀ। ਇਸ ਲਈ ਇਹ ਬਾਈਜੈਂਟਾਈਨ ਢਾਂਚੇ ਨਾਲ ਵੀ ਜੁੜਿਆ ਹੋਇਆ ਹੈ। ਜਿੱਥੋਂ ਤੱਕ ਖ਼ੁਦ ਲਲਿਤਦਿੱਤਿਆ ਦਾ ਸਵਾਲ ਹੈ, ਉਹ ਇਕ ਬਹੁਤ ਹੀ ਧਰਮ ਨਿਰਪੱਖ ਵਿਅਕਤੀ ਸੀ।
ਭਾਰਤ ਦਾ ਪੁਰਾਤੱਤਵ ਸਰਵੇਖਣ ਇਸ ਸਮੇਂ ਮੰਦਰ ਦੀ ਨਿਗਰਾਨੀ ਕਰ ਰਿਹਾ ਹੈ, ਫਿਰ ਵੀ ਮੰਦਰ ਨੂੰ ਧਾਰਮਿਕ ਸੈਲਾਨੀਆਂ ਦੀ ਥਾਂ ਵਜੋਂ ਸੂਚੀਬੱਧ ਨਹੀਂ ਕੀਤਾ ਗਿਆ ਹੈ। ਜਦਕਿ ਸੂਰਯਾ ਮੰਦਰ ਰਾਸ਼ਟਰੀ ਰਾਜਮਾਰਗ ਦੇ ਨੇੜੇ ਸਥਿਤ ਹੈ ਜੋ ਕਿ ਪ੍ਰਸਿੱਧ ਯਾਤਰੀ ਸਥਾਨ ਪਹਿਲਗਾਮ ਵੱਲ ਜਾਂਦਾ ਹੈ।
ਰਾਓ ਫਰਮਾਨ ਦਾ ਕਹਿਣਾ ਹੈ ਕਿ ਮਾਰਤੰਡ ਸੂਰਜ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ ਇੱਕ ਹੀ ਨਹੀਂ ਬਲਕਿ ਬਹੁਤ ਸਾਰੀਆਂ ਸਭਿਅਤਾਵਾਂ ਨੂੰ ਦਰਸਾਉਂਦਾ ਹੈ, ਪਰ ਹੁਣ ਇਹ ਭਾਰਤ ਅਤੇ ਜੰਮੂ ਕਸ਼ਮੀਰ ਦੇ ਪੁਰਾਤੱਤਵ ਵਿਭਾਗ ਦੇ ਪੁਰਾਤੱਤਵ ਸਰਵੇਖਣ ਦੀ ਸਰਪ੍ਰਸਤੀ ਅਧੀਨ ਹੈ, ਜੋ ਇਸ ਢਾਂਚੇ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਹੁਣ ਤੱਕ ਉਨ੍ਹਾਂ ਨੇ ਇਸ ਮੰਦਰ ਦੀ ਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਹੈ।
ਕਸ਼ਮੀਰ ਦੀ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਾਲੇ ਕਈ ਲੋਕ ਸੂਰਯਾ ਮੰਦਰ ਨੂੰ ਸੁਰੱਖਿਅਤ ਰੱਖਣ ਦੀ ਮੰਗ ਕਰ ਰਹੇ ਹਨ। ਇਸ ਦਾ ਨਵੀਨੀਕਰਣ ਕਰ ਕੇ, ਇਸ ਨੂੰ ਮੰਦਰ ਨੂੰ ਟੂਰਿਜ਼ਮ ਦੇ ਨਕਸ਼ੇ 'ਤੇ ਲਿਆਂਦਾ ਜਾਵੇ। ਮੰਦਰ ਦੀ ਮੁੜ ਸੁਰਜੀਤੀ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਹਾਲਾਂਕਿ, ਸਰਕਾਰ ਨੇ ਅਜੇ ਤੱਕ ਮੰਦਰ ਦੀ ਰੱਖਿਆ ਲਈ ਕੋਈ ਗੰਭੀਰ ਕਦਮ ਨਹੀਂ ਚੁੱਕਿਆ ਹੈ।