ETV Bharat / bharat

ਰਾਜਸਥਾਨ : ਕੋਵਿਡ ਕੇਅਰ ਸੈਂਟਰ ਪੁੱਜੀ ਬਰਾਤ, ਜੋੜੇ ਨੇ ਪੀਪੀਈ ਕਿੱਟ ਪਾ ਲਏ ਫੇਰੇ

ਐਤਵਾਰ ਨੂੰ ਰਾਜਸਥਾਨ ਦੇ ਬਾਰਾਨ ਜ਼ਿਲ੍ਹੇ ਦੇ ਕੇਲਵਾੜਾ ਵਿੱਚ ਇੱਕ ਅਨੋਖਾ ਵਿਆਹ ਹੋਇਆ। ਜਿਸ 'ਚ ਲਾੜਾ ਬਰਾਤ ਲੈ ਕੇ ਕੋਵਿਡ ਕੇਅਰ ਸੈਂਟਰ ਪੁੱਜਾ ਤੇ ਜੋੜੇ ਨੇ ਪੀਪੀਈ ਕਿੱਟ ਪਾ ਕੇ ਫੇਰੇ ਲਏ।

ਜੋੜੇ ਨੇ ਪੀਪੀਈ ਕਿੱਟ ਪਾ ਲਏ ਫੇਰੇ
ਜੋੜੇ ਨੇ ਪੀਪੀਈ ਕਿੱਟ ਪਾ ਲਏ ਫੇਰੇ
author img

By

Published : Dec 7, 2020, 3:32 PM IST

ਰਾਜਸਥਾਨ : ਕੋਰੋਨਾ ਕਾਲ 'ਚ ਸਰਕਾਰ ਵੱਲੋਂ ਵਿਆਹ ਸਮਾਗਮਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਇਆਂ ਹਨ। ਮਹਿਜ਼ 100 ਮਹਿਮਾਨ ਹੀ ਵਿਆਹ 'ਚ ਸ਼ਾਮਲ ਹੋ ਸਕਦੇ ਹਨ, ਪਰ ਰਾਜਸਥਾਨ 'ਚ ਐਤਵਾਰ ਨੂੰ ਇੱਕ ਅਨੋਖਾ ਵਿਆਹ ਹੋਇਆ। ਜਿਸ 'ਚ ਜਿਸ 'ਚ ਲਾੜਾ ਬਰਾਤ ਲੈ ਕੇ ਕੋਵਿਡ ਕੇਅਰ ਸੈਂਟਰ ਪੁੱਜਾ ਤੇ ਜੋੜੇ ਨੇ ਪੀਪੀਈ ਕਿੱਟ ਪਾ ਕੇ ਫੇਰੇ ਲਏ।

ਜੋੜੇ ਨੇ ਪੀਪੀਈ ਕਿੱਟ ਪਾ ਲਏ ਫੇਰੇ

ਜਾਣਕਾਰੀ ਮੁਤਾਬਕ ਬਾਰਾਨ ਜ਼ਿਲ੍ਹੇ ਦੇ ਨਾਹਰਗੜ ਇਲਾਕੇ ਦੇ ਛਤਰਾਪੁਰ ਪਿੰਡ ਦੀ ਲਾੜੀ ਤੇ ਕੇਲਵਾੜਾ ਦੇ ਲਾੜੇ ਦਾ ਵਿਆਹ ਸੀ। ਸਿਹਤ ਖ਼ਰਾਬ ਹੋਣ ਦੇ ਚਲਦੇ ਪਰਿਵਾਰਕ ਮੈਂਬਰਾਂ ਨੇ ਲਾੜੀ ਤੇ ਉਸ ਦੀ ਮਾਂ ਦਾ ਦੋ ਦਿਨ ਪਹਿਲਾਂ ਕੋਵਿਡ-19 ਟੈਸਟ ਕਰਵਾਇਆ। ਐਤਵਾਰ ਸਵੇਰੇ 10 ਵਜੇ ਦੋਹਾਂ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆ ਗਈ। ਸਿਹਤ ਵਿਭਾਗ ਨੇ ਇਸ ਕੇਸ 'ਚ ਕਾਨਟੈਕਟ ਟ੍ਰੇਸ ਕੀਤੇ, ਜਿਸ ਵਿੱਚ ਸਿਰਫ ਲਾੜੀ ਤੇ ਉਸ ਦੀ ਮਾਂ ਹੀ ਕੋਰੋਨਾ ਪੌਜ਼ੀਟਿਵ ਮਿਲੇ। ਲਾੜੇ ਦੇ ਪਰਿਵਾਰ ਮੁਤਾਬਕ ਤੇਲ ਦੀ ਰਸਮ ਹੋਣ ਮਗਰੋਂ ਵਿਆਹ ਹੋਣਾ ਲਾਜ਼ਮੀ ਸੀ।

ਅਜਿਹੇ 'ਚ ਸਿਹਤ ਵਿਭਾਗ ਨੇ ਇਸ ਸਬੰਧੀ ਜ਼ਿਲ੍ਹੇ ਦੇ ਡੀਸੀ ਇੰਦਰ ਸਿੰਘ ਰਾਵ ਨੂੰ ਸਾਰੀ ਗੱਲਬਾਤ ਦੱਸੀ। ਅਧਿਕਾਰੀਆਂ ਨੇ ਤੈਅ ਕੀਤਾ ਕਿ ਉਹ ਕੋਵਿਡ ਕੇਅਰ ਸੈਂਟਰ 'ਚ ਹੀ ਪੀਪੀਈਟੀ ਕਿੱਟਾਂ ਪਹਿਨਾ ਕੇ ਜੋੜੇ ਦਾ ਵਿਆਹ ਹੋਵੇਗਾ। ਲਾੜੀ ਨੂੰ ਪਹਿਲਾਂ ਹੀ ਕੋਵਿਡ ਕੇਅਰ ਸੈਂਟਰ ਪਹੁੰਚਾ ਦਿੱਤਾ ਗਿਆ ਸੀ। ਇਸ ਵਿਆਹ 'ਚ ਮਹਿਜ਼ ਚਾਰ ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ। ਇਸ ਵਿਆਹ 'ਚ ਲਾੜਾ, ਲਾੜੀ, ਲਾੜੀ ਦੇ ਪਿਤਾ ਤੇ ਪੰਡਤ ਸ਼ਾਮਲ ਸਨ।

ਵਿਆਹ 'ਚ ਸ਼ਾਮਲ ਲੋਕਾਂ ਨੂੰ ਪੀਪੀਈ ਕਿੱਟਾਂ ਪਹਿਨਾ ਕੇ ਮਹਿਜ਼ ਅੱਧੇ ਘੰਟੇ ਵਿੱਚ ਹੀ ਵਿਆਹ ਕਰਵਾਇਆ ਗਿਆ। ਕੋਵਿਡ ਕੇਅਰ ਸੈਂਟਰ ਵਿੱਚ ਹੀ ਸਰਕਾਰੀ ਆਦੇਸ਼ਾਂ ਦੀ ਪਾਲਣਾ ਨਾਲ ਇਹ ਵਿਆਹ ਹੋਇਆ। ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਦੋਹਾਂ ਪਰਿਵਾਰਾਂ ਨੇ ਵਿਆਹ ਦੇ ਹੋਰਨਾਂ ਸਮਾਗਮ ਰੱਦ ਕਰ ਦਿੱਤੇ ਹਨ। ਹੁਣ ਇਹ ਅਨੋਖਾ ਵਿਆਹ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.