ETV Bharat / bharat

ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ - ਹਿੰਗਾਈ ਦਾ ਵੱਡਾ ਝਟਕਾ

ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਤੋਂ ਕਈ ਨਿਯਮ ਬਦਲਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਹਨਾਂ ਨਿਯਮਾਂ ਨੂੰ ਬਦਲਣ ਨਾਲ ਤੁਹਾਡੇ ਬਜਟ 'ਤੇ ਵੀ ਅਸਰ ਪਵੇਗਾ। ਜਾਣੋ ਇਹ ਤਬਦੀਲੀਆਂ ਤੁਹਾਡੇ 'ਤੇ ਕਿੰਨੀ ਭਾਰੀ ਪੈਣਗੀਆਂ।

ਅੱਜ ਤੋਂ ਬਦਲ ਜਾਣਗੇ ਕਈ ਨਿਯਮ
ਅੱਜ ਤੋਂ ਬਦਲ ਜਾਣਗੇ ਕਈ ਨਿਯਮ
author img

By

Published : Nov 1, 2021, 11:01 AM IST

ਹੈਦਰਾਬਾਦ: ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ 1 ਨਵੰਬਰ ਯਾਨੀ ਕਿ ਅੱਜ ਤੋਂ ਕਈ ਨਿਯਮ ਬਦਲਣ ਜਾ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਜਿੱਥੇ ਅੱਜ ਤੋਂ ਗਾਹਕਾਂ ਨੂੰ ਬੈਂਕਾਂ ਵਿੱਚ ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾਉਣ ਲਈ ਫੀਸ ਦੇਣੀ ਪਵੇਗੀ। ਇਸ ਦੇ ਨਾਲ ਹੀ ਗੈਸ ਬੁੱਕ ਕਰਨ ਦਾ ਤਰੀਕਾ ਵੀ ਬਦਲ ਜਾਵੇਗਾ। ਇਸ ਦੇ ਨਾਲ ਹੀ ਰੇਲਵੇ ਨੇ ਕਈ ਟਰੇਨਾਂ ਦਾ ਸਮਾਂ ਵੀ ਬਦਲਿਆ ਹੈ, ਜੋ ਅੱਜ ਤੋਂ ਲਾਗੂ ਹੋ ਜਾਵੇਗਾ। ਇਨ੍ਹਾਂ ਨਿਯਮਾਂ ਨੂੰ ਬਦਲਣ ਦਾ ਅਸਰ ਹਰ ਕਿਸੇ ਦੇ ਬਜਟ 'ਤੇ ਪਵੇਗਾ। ਦੇਖੋ ਇਹ ਬਦਲਾਅ ਤੁਹਾਡੇ ਲਈ ਕਿੰਨੇ ਭਾਰੀ ਹੋਣ ਜਾ ਰਹੇ ਹਨ...

ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ

ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ
ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਧਾ ਦਿੰਦੀਆਂ ਹਨ। ਐਲਪੀਜੀ ਡਿਲੀਵਰੀ ਕੰਪਨੀਆਂ ਨਵੰਬਰ ਦੇ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ, ਦਰਅਸਲ ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 8 ਰੁਪਏ ਦਾ ਵਾਧਾ ਹੋਇਆ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਐਲਪੀਜੀ ਦੀ ਕੀਮਤ ਵੀ ਵਧ ਜਾਂਦੀ ਹੈ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਐਲਪੀਜੀ ਦੀ ਕੀਮਤ ਵੱਧ ਗਈ ਹੈ।

ਗੈਸ ਬੁੱਕ ਕਰਨ ਲਈ ਆਵੇਗਾ OTP

ਗੈਸ ਬੁੱਕ ਕਰਨ ਲਈ ਆਵੇਗਾ OTP
ਗੈਸ ਬੁੱਕ ਕਰਨ ਲਈ ਆਵੇਗਾ OTP

ਅੱਜ ਤੋਂ ਗੈਸ ਸਿਲੰਡਰ (LPG ਸਿਲੰਡਰ) ਦੀ ਬੁਕਿੰਗ ਅਤੇ ਡਿਲੀਵਰੀ ਦਾ ਤਰੀਕਾ ਬਦਲਣ ਜਾ ਰਿਹਾ ਹੈ। ਨਵੇਂ ਨਿਯਮ ਮੁਤਾਬਕ ਗੈਸ ਬੁੱਕ ਕਰਵਾਉਣ ਤੋਂ ਬਾਅਦ ਗਾਹਕਾਂ ਨੂੰ ਉਨ੍ਹਾਂ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਭੇਜਿਆ ਜਾਵੇਗਾ। ਓਟੀਪੀ ਤੋਂ ਬਿਨਾਂ ਬੁਕਿੰਗ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਲੰਡਰ ਘਰ ਪਹੁੰਚਾਉਣ ਵਾਲੇ ਡਿਲੀਵਰੀ ਬੁਆਏ ਨੂੰ ਇਹ OTP ਦੱਸਣ ਤੋਂ ਬਾਅਦ ਹੀ ਗਾਹਕ ਨੂੰ ਸਿਲੰਡਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਨਵੀਂ ਸਿਲੰਡਰ ਡਿਲੀਵਰੀ ਨੀਤੀ ਦੇ ਤਹਿਤ ਗ਼ਲਤ ਪਤਾ ਅਤੇ ਮੋਬਾਈਲ ਨੰਬਰ ਦੇਣ ਵਾਲੇ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੈਸ ਡਿਲੀਵਰੀ ਕੰਪਨੀਆਂ ਨੇ ਸਾਰੇ ਗਾਹਕਾਂ ਨੂੰ ਆਪਣਾ ਨਾਮ, ਪਤਾ ਅਤੇ ਮੋਬਾਈਲ ਨੰਬਰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ।

ਬੈਂਕ ਆਫ਼ ਬੜੋਦਾ ਦੇ ਗਾਹਕਾਂ ਨੂੰ ਦੇਣੀ ਪਵੇਗੀ ਫੀਸ

ਅੱਜ ਤੋਂ ਬੈਂਕਾਂ 'ਚ ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾਉਣ 'ਤੇ ਫੀਸ ਲੱਗੇਗੀ। ਬੈਂਕ ਆਫ ਬੜੌਦਾ (BOB) ਨੇ ਇਸ ਦੀ ਸ਼ੁਰੂਆਤ ਕੀਤੀ ਹੈ। BOB ਦੇ ਮੁਤਾਬਕ, 1 ਨਵੰਬਰ ਤੋਂ, ਗਾਹਕਾਂ ਨੂੰ ਲੋਨ ਖਾਤੇ ਲਈ 150 ਰੁਪਏ ਅਦਾ ਕਰਨੇ ਪੈਣਗੇ। ਨਵੇਂ ਨਿਯਮ ਮੁਤਾਬਕ ਬਚਤ ਖਾਤੇ 'ਚ ਤਿੰਨ ਵਾਰ ਪੈਸੇ ਜਮ੍ਹਾ ਕਰਵਾਉਣਾ ਮੁਫਤ ਹੋਵੇਗਾ ਪਰ ਇਸ ਤੋਂ ਬਾਅਦ ਮਹੀਨੇ 'ਚ 3 ਵਾਰ ਤੋਂ ਜ਼ਿਆਦਾ ਪੈਸੇ ਜਮ੍ਹਾ ਕਰਨ 'ਤੇ 40 ਰੁਪਏ ਦੇਣੇ ਪੈਣਗੇ। ਜਨ ਧਨ ਖਾਤਾ ਧਾਰਕਾਂ ਨੂੰ ਰਾਹਤ ਦਿੱਤੀ ਜਾਵੇਗੀ। ਇਨ੍ਹਾਂ ਖਾਤਾਧਾਰਕਾਂ ਨੂੰ ਤਿੰਨ ਵਾਰ ਤੋਂ ਵੱਧ ਪੈਸੇ ਜਮ੍ਹਾ ਕਰਵਾਉਣ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ, ਜਦੋਂ ਕਿ ਪੈਸੇ ਕਢਵਾਉਣ 'ਤੇ 100 ਰੁਪਏ ਦੇਣੇ ਪੈਣਗੇ।

ਕੁੱਝ ਸਮਾਰਟਫੋਨਾਂ 'ਤੇ ਬੰਦ ਹੋ ਜਾਵੇਗਾ Whatsapp

ਅੱਜ ਤੋਂ ਕੁੱਝ ਆਈਫੋਨ ਅਤੇ ਐਂਡਰਾਇਡ ਫੋਨਾਂ 'ਤੇ WhatsApp ਕੰਮ ਕਰਨਾ ਬੰਦ ਕਰ ਦੇਵੇਗਾ। ਵਟਸਐਪ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 1 ਨਵੰਬਰ ਤੋਂ ਫੇਸਬੁੱਕ ਦੀ ਮਲਕੀਅਤ ਵਾਲਾ ਪਲੇਟਫਾਰਮ ਐਂਡ੍ਰਾਇਡ 4.0.3 ਆਈਸਕ੍ਰੀਮ ਸੈਂਡਵਿਚ, iOS 9 ਅਤੇ KaiOS 2.5.0 ਨੂੰ ਸਪੋਰਟ ਨਹੀਂ ਕਰੇਗਾ।

ਰੇਲਗੱਡੀਆਂ ਦੇ ਟਾਈਮ ਟੇਬਲ 'ਚ ਬਦਲਾਅ

ਰੇਲਗੱਡੀਆਂ ਦੇ ਟਾਈਮ ਟੇਬਲ 'ਚ ਬਦਲਾਅ
ਰੇਲਗੱਡੀਆਂ ਦੇ ਟਾਈਮ ਟੇਬਲ 'ਚ ਬਦਲਾਅ

ਅੱਜ ਤੋਂ ਦੇਸ਼ ਭਰ ਦੀਆਂ ਰੇਲਗੱਡੀਆਂ ਦਾ ਸਮਾਂ ਸਾਰਣੀ ਬਦਲ ਜਾਵੇਗਾ। ਪਹਿਲਾਂ ਇਹ ਬਦਲਾਅ 1 ਅਕਤੂਬਰ ਤੋਂ ਕੀਤਾ ਜਾਣਾ ਸੀ ਪਰ ਬਾਅਦ 'ਚ ਇਸ ਨੂੰ ਵਧਾ ਕੇ 1 ਨਵੰਬਰ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਪੂਰੇ ਦੇਸ਼ 'ਚ 13 ਹਜ਼ਾਰ ਯਾਤਰੀ ਟਰੇਨਾਂ ਅਤੇ 7 ਹਜ਼ਾਰ ਮਾਲ ਗੱਡੀਆਂ ਦੇ ਟਾਈਮ ਟੇਬਲ 'ਚ ਬਦਲਾਅ ਕੀਤਾ ਜਾ ਰਿਹਾ ਹੈ। ਦੇਸ਼ 'ਚ ਚੱਲਣ ਵਾਲੀਆਂ ਲਗਭਗ 30 ਰਾਜਧਾਨੀ ਟਰੇਨਾਂ ਦਾ ਸਮਾਂ ਵੀ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਜਾਣੋ ਅੱਜ ਦੇ ਰੇਟ

ETV Bharat Logo

Copyright © 2025 Ushodaya Enterprises Pvt. Ltd., All Rights Reserved.