ਆਗਰਾ : ਵੀਰਵਾਰ ਦੀ ਸਵੇਰ ਆਗਰਾ ਸਿਟੀ ਸਟੇਸ਼ਨ ਰੋਡ 'ਤੇ ਸਥਿਤ ਇਕ ਧਰਮਸ਼ਾਲਾ ਭਿਆਨਕ ਹਾਦਸਾ ਵਾਪਰ ਗਿਆ । ਦਰਅਸਲ ਇਹ ਹਾਦਸਾ ਧਰਮਸ਼ਾਲਾ ਵਿੱਚ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਵਾਪਰਿਆ ਜਿਥੇ ਕਈ ਘਰ ਬੁਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਗਏ ।ਜਿਸ ਦੌਰਾਨ ਘਰ 'ਚ ਮੌਜੂਦ ਕਈ ਲੋਕ ਮਲਬੇ ਹੇਠਾਂ ਦਬ ਗਏ । ਇਥੇ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਹਾਦਸੇ ਤੋਂ ਬਾਅਦ ਕਈ ਵਾਰ ਫੋਨ ਕਰਨ 'ਤੇ ਵੀ ਐਂਬੂਲੈਂਸ ਅਤੇ ਬਚਾਅ ਟੀਮ ਮੌਕੇ 'ਤੇ ਨਹੀਂ ਪਹੁੰਚੀ। ਜਿਸਤੋਂ ਬਾਅਦ ਲੋਕਾਂ ਵੱਲੋਂ ਖੁਦ ਹੀ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
ਕਈ ਵਾਰ ਫੋਨ ਕਰਨ 'ਤੇ ਵੀ ਐਂਬੂਲੈਂਸ ਅਤੇ ਬਚਾਅ ਟੀਮ ਮੌਕੇ 'ਤੇ ਨਹੀਂ ਪਹੁੰਚੀ : ਸਥਾਨਕ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਮਲਬੇ ਹੇਠ ਦੱਬੀ ਚਾਰ ਸਾਲਾ ਬੱਚੀ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਐਸ.ਐਨ ਐਮਰਜੈਂਸੀ ਵਿੱਚ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਸੂਚਨਾ ਮਿਲਣ 'ਤੇ ਖੇਤਰੀ ਥਾਣਾ ਕੋਤਵਾਲੀ, ਹਰੀਪਰਵਤ ਪੁਲਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਪੁਲਸ ਅਧਿਕਾਰੀਆਂ ਮੁਤਾਬਕ ਧਰਮਸ਼ਾਲਾ ਦੇ ਬੇਸਮੈਂਟ 'ਚ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਮਕਾਨ ਢਹਿ ਗਏ। ਪੁਲਿਸ ਮੁਤਾਬਕ ਕੁਝ ਲੋਕ ਦੱਬੇ ਹੋਏ ਹਨ ਜਿੰਨਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕਥਿਤ ਦੋਸ਼ੀਆਂ ਖਿਲਾਫ ਐਫ.ਆਈ.ਆਰ : ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਡਾ: ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬਚਾਅ ਕਾਰਜ ਮੁਕੰਮਲ ਕਰ ਲਿਆ ਗਿਆ ਹੈ। ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਯੋਗੀ ਆਦਿਤਿਆਨਾਥ ਨੇ ਕਾਰਵਾਈ ਦੀ ਕੀਤੀ ਮੰਗ: ਘਟਨਾ ਦਾ ਪਤਾ ਚਲਦੇ ਹੀ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸਦੇ ਨਾਲ ਹੀ ਫੌਰੀ ਤੌਰ 'ਤੇ ਘਟਨਾ ਵਾਰੇ ਪੂਰੀ ਤਫਤੀਸ਼ ਕਰਨ ਦੇ ਹੁਕਮ ਦਿੱਤੇ ਹਨ ਅਤੇ ਜੋ ਵੀ ਕੁਤਾਹੀ ਹੋਈ ਹੈ ਉਸ ਦੀ ਰਿਪੋਰਟ ਮੰਗੀ ਹੈ।