ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਲੌਕਡਾਊਨ ਲਗਾਇਆ ਗਿਆ, ਤਾਂ ਜੋ ਲੋਕੀਂ ਆਪਣੇ ਘਰਾਂ ਦੇ ਵਿੱਚ ਹੀ ਰਹਿਣ। ਚੰਡੀਗੜ੍ਹ ਵਿੱਚ ਵੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਪਰਿਆਸ ਕੀਤਾ ਗਿਆ, ਕਿ ਲੋਕੀਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੇ ਅਤੇ ਜਿਹੜੀ ਆਵਾਜਾਈ ਹੋ ਰਹੀ ਹੈ, ਉਸ ‘ਤੇ ਪਾਬੰਦੀ ਲਗਾਈ ਜਾਵੇ। ਇਸ ਦੇ ਨਾਲ ਹੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਲੋਕਾਂ ਨੂੰ ਵੈਕਸੀਨੇਸ਼ਨ ਦੇ ਪ੍ਰਤੀ ਵੀ ਜਾਗਰੂਕ ਕੀਤਾ ਗਿਆ।
ਕੋਵਿਡ ਕੇਅਰ ਸੈਂਟਰ ਦੇ ਸੁਝਾਏ ਜਾ ਰਿਹਾ ਹੈ ਖਾਣਾਂ ਅਤੇ ਆਕਸੀਜਨ
ਹਿਤੇਸ਼ ਪੁਰੀ ਨੇ ਕਿਹਾ, ਕਿ ਡੀ.ਸੀ. ਦੇ ਨਾਲ ਹੋਈ ਮੀਟਿੰਗ ਦੇ ਵਿੱਚ ਸਾਰੇ ਹੀ ਸਬੰਧਿਤ ਐੱਸ.ਡੀ.ਐੱਮ. ਦੇ ਸਾਹਮਣੇ ਆਰ.ਡਿਬਲਿਊ.ਏ ਵੱਲੋਂ ਇੱਕ ਪ੍ਰਪੋਜਲ ਦਿੱਤਾ ਗਿਆ ਸੀ, ਕਿ 10 ਬੈੱਡ ਕੋਵਿਡ ਕੇਅਰ ਸੈਂਟਰ ਉਹ ਕਮਿਊਨਿਟੀ ਸੈਂਟਰ ਵਿੱਚ ਬਣਾ ਸਕਦੇ ਹਨ। ਜਿੱਥੇ ਉਹ ਉਨ੍ਹਾਂ ਨੂੰ ਖਾਣਾ ਵੀ ਦੇਣਗੇ ਇਕ ਅਟੈਂਡੈਂਟ ਵੀ ਦੇਣਗੇ ਪਰ ਪੈਰਾਮੈਡੀਕਲ ਸਟਾਫ ਜਾਂ ਫਿਰ ਡਾ. ਦੀ ਜੋ ਵੀ ਲੋੜ ਹੈ ਉਹ ਪ੍ਰਸ਼ਾਸਨ ਹੀ ਕਰੇਗਾ।
ਹਾਲਾਂਕਿ ਕੁਝ ਸੰਸਥਾਵਾਂ ਅੱਗੇ ਆਈਆਂ ਅਤੇ ਸ਼ਹਿਰ ਵਿੱਚ ਕਈ ਕੋਵਿਡ ਕੇਅਰ ਸੈਂਟਰ ਬਣਾਏ ਗਏ। ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਨੇ ਵੀ ਸੈਕਟਰ 23 ਦੇ ਬਾਲ ਭਵਨ ਦੇ ਵਿੱਚ ਤੇਰਾ ਹੀ ਤੇਰਾ ਸੁਸਾਇਟੀ ਵੱਲੋਂ ਜਿਹੜਾ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ। ਉਸ ਵਿੱਚ ਆਪਣਾ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਰੋਜ਼ਾਨਾ ਸੈਕਟਰ 45 ਵਿੱਚ ਲੋਕਾਂ ਦੇ ਲਈ ਕਾੜੇ ਦਾ ਲੰਗਰ ਲਗਾਇਆ ਗਿਆ।
ਆਵਾਜਾਈ ‘ਤੇ ਲਗਾਈਆਂ ਪਾਬੰਦੀਆਂ
ਸਥਾਨਕ ਲੋਕਾਂ ਨੂੰ ਕਹਿਣਾ ਹੈ। ਕਿ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਨਿਰਦੇਸ਼ਾ ਦੀ ਪਾਲਣਾ ਸਾਰਿਆ ਲਈ ਬਹੁਤ ਜ਼ਰੂਰੀ ਹੈ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ਾਮ 6 ਵਜੇ ਤੋਂ ਬਾਅਦ ਪਾਰਕ ‘ਚ ਘੁੰਮਣ ਵਾਲੇ ਲੋਕਾਂ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ:ਸਪੂਤਨਿਕ ਵੀ ਦਾ ਭਾਰਤ 'ਚ ਹੋਵੇਗਾ ਉਤਪਾਦਨ, ਸੀਰਮ ਇੰਸਟੀਚਿਉਟ ਨੂੰ ਮਿਲੀ ਮਨਜ਼ੂਰੀ