ਅਹਿਮਦਾਬਾਦ: ਗੁਜਰਾਤ ਦੇ ਕੇਵੜੀਆ ਸਥਿਤ ਸਟੈਚੂ ਆਫ ਯੂਨਿਟੀ ਦੇਖਣ ਲਈ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਲੋਕਾਂ ਦੀ ਆਵਾਜਾਈ ਆਸਾਨ ਬਣਾਉਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਮੋਦੀ ਅੱਜ 8 ਟਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਤਿਹਾਸ ਵਿੱਚ ਪਹਿਲੀ ਵਾਰ ਇੱਕਠੇ ਕਈ ਟ੍ਰੇਨਾਂ ਨੂੰ ਦਿੱਤੀ ਹਰੀ ਝੰਡੀ: ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੇਲਵੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਹੈ ਜਦੋਂ ਇਕੱਠੇ ਕਈ ਸਾਰੀਆਂ ਰੇਲ ਗੱਡੀਆਂ ਨੂੰ ਇਕੋ ਜਗ੍ਹਾ ਤੋਂ ਹਰੀ ਝੰਡੀ ਦਿਖਾਈ ਗਈ। ਕੇਵੜੀਆ ਥਾਂ ਵੀ ਅਜਿਹੀ ਹੈ ਜਿਸਦੀ ਪਛਾਣ ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਮੰਤਰ ਦੇਣ ਵਾਲੇ ਸਰਦਾਰ ਪਟੇਲ ਦੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਨਾਲ ਹੈ।
ਇਸ ਦੇ ਨਾਲ, ਪੀਐਮ ਮੋਦੀ ਨੇ ਕੇਵੜੀਆ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਵਡੋਦਰਾ-ਕੇਵੜੀਆ ਬ੍ਰੌਡ ਗੇਜ ਲਾਈਨ ਦਾ ਉਦਘਾਟਨ ਵੀ ਕੀਤਾ।
ਸਰਦਾਰ ਪਟੇਲ ਨੇ ਦੇਸ਼ ਨੂੰ ਜੋੜਿਆ: ਪੀਯੂਸ਼ ਗੋਇਲ
ਸਟੈਚੂ ਆਫ਼ ਯੂਨਿਟੀ, ਕੇਵੜੀਆ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ ਅੱਠ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣ ਦੇ ਪ੍ਰੋਗਰਾਮ ਵਿੱਚ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਕਿਹਾ, ਸਰਦਾਰ ਪਟੇਲ ਨੇ ਦੇਸ਼ ਨੂੰ ਜੋੜਿਆ ਅਤੇ ਭਾਰਤੀ ਰੇਲਵੇ ਸਰਦਾਰ ਪਟੇਲ ਦੀ ਮੂਰਤੀ ਨੂੰ ਦੇਸ਼ ਨਾਲ ਜੋੜਨ ਜਾ ਰਿਹਾ ਹੈ।
ਇਹ ਰੇਲ ਗੱਡੀਆਂ ਕੇਵੜੀਆ (ਸਟੈਚੂ ਆਫ ਯੂਨਿਟੀ) ਨੂੰ ਵਾਰਾਣਸੀ, ਦਾਦਰ, ਅਹਿਮਦਾਬਾਦ, ਹਜ਼ਰਤ ਨਿਜ਼ਾਮੂਦੀਨ, ਰੀਵਾ, ਚੇਨਈ ਅਤੇ ਪ੍ਰਤਾਪਨਗਰ ਨਾਲ ਜੋੜਨਗੀਆਂ।
ਇਸ ਯੋਜਨਾ ਦੇ ਨਾਲ, ਵਿਸ਼ਵ ਦੀ ਸਭ ਤੋਂ ਵੱਡੀ ਮੂਰਤੀ ਸਟੈਚੂ ਆਫ਼ ਯੂਨਿਟੀ ਨੂੰ ਵੀ ਭਾਰਤੀ ਰੇਲਵੇ ਦੇ ਨਕਸ਼ੇ 'ਤੇ ਜਗ੍ਹਾ ਮਿਲੀ ਹੈ। ਹੁਣ ਰੇਲ ਯਾਤਰਾ ਰਾਹੀਂ ਵੱਖ-ਵੱਖ ਸ਼ਹਿਰਾਂ ਤੋਂ ਕੇਵੜੀਆ ਪਹੁੰਚਿਆ ਜਾ ਸਕਦਾ ਹੈ।
ਕੇਵੜੀਆ ਰੇਲਵੇ ਸਟੇਸ਼ਨ ਨਵੀਆਂ ਸਹੂਲਤਾਂ ਨਾਲ ਲੈਸ ਹੈ। ਇਹ ਦੇਸ਼ ਦਾ ਪਹਿਲਾ ਗ੍ਰੀਨ ਬਿਲਡਿੰਗ ਸਰਟੀਫਿਕੇਟ ਰੇਲਵੇ ਸਟੇਸ਼ਨ ਹੈ।