ਉਦੈਪੁਰ: ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਕੋਟੜਾ ਥਾਣਾ ਖੇਤਰ ਤੋਂ ਇੱਕ ਦਿੱਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ | ਇਥੇ ਇੱਕ ਪਿਤਾ ਨੇ ਆਪਣੀਆਂ ਦੋ ਧੀਆਂ ਅਤੇ ਪਤਨੀ ਦਾ ਕਤਲ ਕਰ ਦਿੱਤਾ ਹੈ | ਜਾਣਕਾਰੀ ਮੁਤਾਬਕ ਕੋਟੜਾ ਥਾਣਾ ਖੇਤਰ ਦੇ ਸਬੂਰੀ ਪਿੰਡ 'ਚ ਇਕ ਵਿਅਕਤੀ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ। ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਮੁਲਜ਼ਮ ਨੇ ਉਸ ਦੀਆਂ ਦੋਵੇਂ ਬੇਟੀਆਂ ਅਤੇ ਪਤਨੀ ਨੂੰ ਪੱਥਰਾਂ ਨਾਲ ਕੁੱਟ -ਕੁੱਟ ਕੇ ਮਾਰ ਦਿੱਤਾ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ: ਪਤਨੀ ਆਪਣੇ ਪਤੀ ਨਾਲ ਲੜਾਈ ਤੋਂ ਬਾਅਦ ਘਰ ਦੇ ਵਿਹੜੇ ਵਿੱਚ ਆਪਣੀਆਂ ਛੋਟੀਆਂ ਮਾਸੂਮ ਧੀਆਂ ਨਾਲ ਸੌਂ ਰਹੀ ਸੀ। ਇਸ ਦੌਰਾਨ ਦੋਸ਼ੀ ਪਤੀ ਨੇ ਉੱਥੇ ਆ ਕੇ ਦੋਹਾਂ ਬੱਚੀਆਂ, ਨਾਨੀ, ਸੁਮਿੱਤਰਾ ਅਤੇ ਪਤਨੀ ਕਾਲੀ ਦੀ ਪੱਥਰਾਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਦੋਸ਼ੀ ਦੇ ਦੋ ਹੋਰ ਬੱਚੇ ਵੀ ਮੌਜੂਦ ਸਨ। ਜਿਸ ਵਿਚੋਂ ਇਕ ਵੱਡਾ ਲੜਕਾ ਇਹ ਸਾਰੀ ਘਟਨਾ ਦੇਖ ਕੇ ਘਰੋਂ ਨਿਕਲ ਗਿਆ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਐਫਐਸਐਲ ਟੀਮ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ, ਕੁੱਤੇ ਨੇ ਬਚਾਈ ਆਪਣੇ ਮਾਲਕ ਦੀ ਜਾਨ