ਨੰਦੀਗ੍ਰਾਮ: ਮਮਤਾ ਬੈਨਰਜੀ ਅੱਜ ਨੰਦੀਗ੍ਰਾਮ ਵਿੱਚ ਚੋਣ ਮੁਹਿੰਮ ਦੌਰਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਆਪਣੇ ਉੱਤੇ ਹਮਲੇ ਦਾ ਦੋਸ਼ ਲਗਾਇਆ ਹੈ। ਮਮਤਾ ਨੂੰ ਸੱਟ ਲੱਗਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਕਿਹਾ ਹੈ ਕਿ ਪਾਰਟੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ।
ਮਮਤਾ ਬੈਨਰਜੀ ਨੰਦੀਗ੍ਰਾਮ ਵਿੱਚ ਰਾਤ ਬਤੀਤ ਕਰਨ ਵਾਲੀ ਸੀ ਪਰ ਉਹ ਹੁਣ ਕੋਲਕਾਤਾ ਵਾਪਸ ਪਰਤ ਗਈ ਹੈ। ਮਮਤਾ ਬੈਨਰਜੀ ਨੇ ਇਸ ਵਾਰ ਨੰਦੀਗ੍ਰਾਮ ਤੋਂ ਵਿਧਾਨ ਸਭਾ ਚੋਣ ਲੜਨ ਦਾ ਫੈਸਲਾ ਕੀਤਾ ਹੈ, ਜਿਥੇ ਉਨ੍ਹਾਂ ਦਾ ਮੁਕਾਬਲਾ ਸਾਬਕਾ ਸਾਥੀ ਅਤੇ ਮੌਜੂਦਾ ਭਾਜਪਾ ਉਮੀਦਵਾਰ ਸ਼ੁਭੇਂਦੂ ਅਧਿਕਾਰੀ ਨਾਲ ਹੈ।
ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਵੋਟਿੰਗ ਹੋਣੀ ਹੈ। ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ ਜਦੋਂਕਿ ਅੱਠਵੇਂ ਅਤੇ ਅੰਤਮ ਪੜਾਅ ਤਹਿਤ 29 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਵਾਰ ਰਾਜ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਾਂ ਦੀ ਗਿਣਤੀ 2 ਮਈ ਨੂੰ ਕੀਤੀ ਜਾਏਗੀ ਅਤੇ ਨਤੀਜੇ ਇਸ ਦਿਨ ਐਲਾਨੇ ਜਾਣਗੇ।