ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਮੁਹੰਮਦ ਬਿਨ ਤੁਗਲਕ ਨੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੋਲਕਾਤਾ ਤਬਦੀਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੁਹੰਮਦ ਬਿਨ ਤੁਗਲਕ ਵਾਂਗ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਰਾਜਧਾਨੀ ਨੂੰ ਦਿੱਲੀ ਤੋਂ ਕੋਲਕਾਤਾ ਤਬਦੀਲ ਕਰਨ ਲਈ ਜਾਣਿਆ ਜਾਂਦਾ ਹੈ। ਬੈਨਰਜੀ ਨੇ ਵੀਰਵਾਰ ਦੁਪਹਿਰ ਨੂੰ ਆਪਣੇ ਕਾਲੀਘਾਟ ਨਿਵਾਸ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ।
ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ, 'ਮੈਂ ਸੁਣਿਆ ਹੈ ਕਿ ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਦਿੱਲੀ ਤੋਂ ਕੋਲਕਾਤਾ ਬਦਲ ਦਿੱਤੀ ਸੀ। ਮੈਂ ਕਦੇ ਵੀ ਸੜਕਾਂ ਦੇ ਨਾਮ ਵੱਡੇ ਪੱਧਰ 'ਤੇ ਬਦਲਣ ਬਾਰੇ ਨਹੀਂ ਸੁਣਿਆ ਹੈ। ਜੇਕਰ ਕਿਸੇ ਸੰਸਥਾ ਦਾ ਨਾਂ ਕਿਸੇ ਇਨਕਲਾਬੀ ਦੇ ਨਾਂ 'ਤੇ ਰੱਖਿਆ ਜਾਵੇ ਤਾਂ ਠੀਕ ਹੈ ਪਰ ਇਤਿਹਾਸ ਨੂੰ ਇਸ ਤਰ੍ਹਾਂ ਕਿਵੇਂ ਬਦਲਿਆ ਜਾ ਸਕਦਾ ਹੈ?
ਕੇਂਦਰ ਦੇ ਨੋਟਬੰਦੀ ਅਤੇ ਜੀਐਸਟੀ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਬੈਨਰਜੀ ਨੇ ਕਿਹਾ ਕਿ ਪਹਿਲਾਂ 1000 ਰੁਪਏ ਅਤੇ ਫਿਰ 2000 ਰੁਪਏ ਦੇ ਨੋਟ ਚਲਣ ਤੋਂ ਹਟਾਏ ਗਏ, ਹੁਣ ਪਾਠ ਪੁਸਤਕਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਜਪਾ ਤੁਗਲਕ ਵਾਂਗ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ? ਇਹ ਸਭ ਕੀ ਹੈ?
ਜ਼ਿਕਰਯੋਗ ਹੈ ਕਿ ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਹਾਰਡਿੰਗ ਦੇ ਰਾਜ ਦੌਰਾਨ, ਭਾਰਤ ਦੀ ਰਾਜਧਾਨੀ ਨੂੰ ਅੰਗਰੇਜ਼ਾਂ ਦੁਆਰਾ ਕਲਕੱਤੇ ਤੋਂ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ, ਮੁਹੰਮਦ ਬਿਨ ਤੁਗਲਕ ਨੇ ਰਾਜਧਾਨੀ ਦਾ ਨਾਮ ਬਦਲ ਕੇ ਦੌਲਤਾਬਾਦ ਰੱਖ ਦਿੱਤਾ ਅਤੇ ਇਸਨੂੰ ਦਿੱਲੀ ਤੋਂ ਦੇਵਗਿਰੀ ਵਿੱਚ ਤਬਦੀਲ ਕਰ ਦਿੱਤਾ। ਅਜਿਹਾ ਲੱਗਦਾ ਹੈ ਕਿ ਬੈਨਰਜੀ ਨੇ ਦੇਵਗਿਰੀ ਨੂੰ ਕੋਲਕਾਤਾ ਸਮਝ ਲਿਆ ਹੈ।
- Parambans Bunty Romana Arrest: ਯੂਥ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਬੰਟੀ ਰੋਮਾਣਾ ਗ੍ਰਿਫ਼ਤਾਰ, ਜਾਣ ਲਓ ਕੀ ਸੀ ਮਾਮਲਾ
- Supreme Court News: ਔਰਤ ਨੂੰ ਆਦਮਦਾਹ ਲਈ ਉਕਸਾਉਣ ਵਾਲੇ ਸੱਸ ਅਤੇ ਸਹੁਰੇ ਨੂੰ ਸੁਪਰੀਮ ਕੋਰਟ ਨੇ ਠਹਿਰਾਇਆ ਦੋਸ਼ੀ
- Petrol Bomb On Raj Bhavan: ਬੰਬ ਸੁੱਟਣ 'ਤੇ ਤਾਮਿਲਨਾਡੂ ਪੁਲਿਸ ਨੇ ਕਿਹਾ- ਜਾਂਚ ਜਾਰੀ, ਰਾਜ ਭਵਨ 'ਚ ਸੁਰੱਖਿਆ ਪ੍ਰਬੰਧ ਸਖ਼ਤ
ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਬੈਨਰਜੀ ਦਾ ਉਦੋਂ ਮਜ਼ਾਕ ਉਡਾਇਆ ਗਿਆ ਸੀ ਜਦੋਂ ਉਨ੍ਹਾਂ ਨੇ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੂੰ ਬਾਲੀਵੁੱਡ ਫਿਲਮ ਨਿਰਮਾਤਾ ਰਾਕੇਸ਼ ਰੋਸ਼ਨ ਸਮਝ ਲਿਆ ਸੀ। ਚੰਦਰਯਾਨ-3 ਮਿਸ਼ਨ ਦੀ ਸਫਲਤਾ 'ਤੇ ਇਸਰੋ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਰਾਕੇਸ਼ ਰੋਸ਼ਨ ਚੰਦਰਮਾ 'ਤੇ ਉਤਰਿਆ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਥੋਂ ਭਾਰਤ ਕਿਵੇਂ ਦਿਖਾਈ ਦਿੰਦਾ ਹੈ।
ਕੁਝ ਦਿਨਾਂ ਬਾਅਦ, ਤ੍ਰਿਣਮੂਲ ਵਿਦਿਆਰਥੀ ਪ੍ਰੀਸ਼ਦ ਦੇ ਸਥਾਪਨਾ ਦਿਵਸ ਦੀ ਵਰ੍ਹੇਗੰਢ ਨੂੰ ਸੰਬੋਧਨ ਕਰਦਿਆਂ, ਬੈਨਰਜੀ ਨੇ ਇੱਕ ਹੋਰ ਅਜੀਬ ਬਿਆਨ ਦਿੱਤਾ ਅਤੇ ਦਾਅਵਾ ਕੀਤਾ ਕਿ ਇੰਦਰਾ ਗਾਂਧੀ ਇੱਕ ਮਾਨਵ ਰਹਿਤ ਮਿਸ਼ਨ ਹੋਣ ਦੇ ਬਾਵਜੂਦ ਚੰਦਰਮਾ 'ਤੇ ਗਈ ਸੀ। ਇਸ ਤੋਂ ਪਹਿਲਾਂ ਬੈਨਰਜੀ ਨੇ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨੂੰ 'ਅਭਿਸ਼ੇਕ ਬਾਬੂ' ਕਿਹਾ ਸੀ।