ETV Bharat / bharat

ਇੰਦੌਰ 'ਚ ਤੇਜ਼ ਰਫਤਾਰ ਕਾਰ ਤੇ ਸੜਕ ਕਿਨਾਰੇ ਖੜ੍ਹੇ ਟੈਂਕਰ ਵਿਚਾਲੇ ਟੱਕਰ, 6 ਲੋਕਾਂ ਦੀ ਮੌਤ

ਇੰਦੌਰ 'ਚ ਤੇਜ਼ ਰਫਤਾਰ ਕਾਰ ਤੇ ਸੜਕ ਕਿਨਾਰੇ ਖੜ੍ਹੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋ ਗਈ ਤੇ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਸੜਕ ਹਾਦਸੇ ਮੌਕੇ ਪੁਜੇ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਹਾਦਸਾ ਕਿੰਨਾ ਕੁ ਭਿਆਨਕ ਸੀ, ਇਸ ਦਾ ਅੰਦਾਜ਼ਾ ਕਾਰ ਦੀ ਬੂਰੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ। ਇਸ ਸੜਕ ਹਾਦਸੇ ਦੌਰਾਨ ਕਾਰ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਕਾਰ ਤੇ ਸੜਕ ਕਿਨਾਰੇ ਖੜ੍ਹੇ ਟੈਂਕਰ ਵਿਚਾਲੇ ਟੱਕਰ, 6 ਲੋਕਾਂ ਦੀ ਮੌਤ

author img

By

Published : Feb 23, 2021, 12:41 PM IST

ਇੰਦੌਰ : ਸ਼ਹਿਰ ਦੇ ਤਲਾਵਾਲੀ ਚੰਦਾ ਖ਼ੇਤਰ 'ਚ ਪੈਟਰੋਲ ਪੰਪ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰ ਤੇ ਸੜਕ ਕਿਨਾਰੇ ਖੜ੍ਹੇ ਟੈਂਕਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ ਕਾਰ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਲਸੁੜੀਆ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਦੀ ਉਮਰ 18 ਤੋਂ 28 ਸਾਲ ਵਿਚਾਲੇ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦ ਤਲਾਵਾਲੀ ਚੰਦਾ ਖ਼ੇਤਰ 'ਚ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪੈਟਰੋਲ ਪੰਪ ਨੇੜੇ ਖੜ੍ਹੇ ਤੇਲ ਦੇ ਟੈਂਕਰ ਨਾਲ ਟਕਰਾ ਗਈ।

ਕਾਰ ਤੇ ਸੜਕ ਕਿਨਾਰੇ ਖੜ੍ਹੇ ਟੈਂਕਰ ਵਿਚਾਲੇ ਟੱਕਰ, 6 ਲੋਕਾਂ ਦੀ ਮੌਤ

ਸੜਕ ਹਾਦਸੇ ਮੌਕੇ ਪੁਜੇ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਹਾਦਸਾ ਕਿੰਨਾ ਕੁ ਭਿਆਨਕ ਸੀ, ਇਸ ਦਾ ਅੰਦਾਜ਼ਾ ਕਾਰ ਦੀ ਬੂਰੀ ਹਾਲਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ। ਇਸ ਸੜਕ ਹਾਦਸੇ ਦੌਰਾਨ ਕਾਰ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਰੇ ਗਏ ਸਾਰੇ ਹੀ ਲੋਕ ਵਿਦਿਆਰਥੀ ਸਨ।

ਇਨ੍ਹਾਂ ਵਿਦਿਆਰਥੀਆਂ ਦੀ ਹੋਈ ਮੌਤ

  • ਭਾਗਯਸ਼੍ਰੀ ਕਲੋਨੀ ਦੇ ਰਿਸ਼ੀ
  • ਮਾਲਵੀਯ ਨਗਰ ਦੇ ਵਿਦਿਆਰਥੀ ਸੂਰਜ ਬੈਰਾਗੀ
  • ਮਾਲਵੀਯ ਨਗਰ ਤੋਂ ਚੰਦਰਭਾਨ ਰਘੂਵੰਸ਼ੀ
  • ਆਦਰਸ਼ ਮੇਘਦੂਤ ਨਗਰ ਦੇ ਸੋਨੂੰ ਜਾਟ
  • ਭਾਗਯਸ਼੍ਰੀ ਕਲੋਨੀ ਦੇ ਸੁਮਿਤ ਤੇ ਗੋਲੂ ਦੀ ਮੌਤ ਹੋ ਗਈ

ਪੁਲਿਸ ਅਧਿਕਾਰੀ ਦੇ ਮੁਤਾਬਕ, ਸਾਰੇ ਹੀ ਮ੍ਰਿਤਕ ਇੰਦੌਰ ਦਾ ਵਸਨੀਕ ਸਨ ਅਤੇ ਬਾਹਰੀ ਮੰਗਾਲੀਆ ਖੇਤਰ ਤੋਂ ਸ਼ਹਿਰ ਵੱਲ ਆ ਰਿਹਾ ਸਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਮਹਾਰਾਜਾ ਯਸ਼ਵੰਤ ਰਾਓ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ: ਜੰਮੂ ਤੋਂ ਕਿਸਾਨ ਆਗੂ ਮਹਿੰਦਰ ਸਿੰਘ ਸਣੇ 2 ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.