ਮੁੰਬਈ: ਮਹਾਰਾਸ਼ਟਰ ਦੇ ਧੂਲੇ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕੰਟੇਨਰ ਟਰੱਕ ਨੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਇੱਕ ਹੋਟਲ 'ਚ ਜਾ ਟਕਰਾਈ, ਜਿਸ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਾਦਸੇ 'ਚ ਕਰੀਬ 16 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਧੂਲੇ ਜ਼ਿਲ੍ਹੇ 'ਚ ਮੁੰਬਈ-ਆਗਰਾ ਹਾਈਵੇਅ 'ਤੇ ਪਲਾਸਨੇਰ ਪਿੰਡ ਨੇੜੇ ਦੁਪਹਿਰ ਕਰੀਬ 12 ਵਜੇ ਵਾਪਰਿਆ। ਉਸ ਨੇ ਦੱਸਿਆ ਕਿ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਸਨ, ਜਿਸ ਤੋਂ ਬਾਅਦ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਟਰੱਕ ਨੇ ਦੋ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਹਾਈਵੇਅ 'ਤੇ ਬੱਸ ਸਟੈਂਡ ਨੇੜੇ ਇੱਕ ਹੋਟਲ ਵਿੱਚ ਜਾ ਵੱਜਾ। ਉਸ ਨੇ ਦੱਸਿਆ ਕਿ ਟਰੱਕ ਮੱਧ ਪ੍ਰਦੇਸ਼ ਤੋਂ ਧੂਲੇ ਵੱਲ ਜਾ ਰਿਹਾ ਸੀ।
-
Maharashtra | Seven people dead and 28 others were injured after a container hit several vehicles and later got overturned. The accident took place in Shirpur taluka of Dhule district: Maharashtra Highway Police pic.twitter.com/eDvcQu5D4H
— ANI (@ANI) July 4, 2023 " class="align-text-top noRightClick twitterSection" data="
">Maharashtra | Seven people dead and 28 others were injured after a container hit several vehicles and later got overturned. The accident took place in Shirpur taluka of Dhule district: Maharashtra Highway Police pic.twitter.com/eDvcQu5D4H
— ANI (@ANI) July 4, 2023Maharashtra | Seven people dead and 28 others were injured after a container hit several vehicles and later got overturned. The accident took place in Shirpur taluka of Dhule district: Maharashtra Highway Police pic.twitter.com/eDvcQu5D4H
— ANI (@ANI) July 4, 2023
ਹਾਦਸੇ ਵਿੱਚ 10 ਲੋਕਾਂ ਦੀ ਮੌਤ: ਜਾਣਕਾਰੀ ਮੁਤਾਬਕ ਮੁੰਬਈ-ਆਗਰਾ ਹਾਈਵੇਅ 'ਤੇ ਧੂਲੇ ਜ਼ਿਲ੍ਹੇ 'ਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਸਰਹੱਦ 'ਤੇ ਸਥਿਤ ਪਲਾਸਨੇਰ ਪਿੰਡ 'ਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹੁਣ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਉੱਥੇ ਹੀ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਸ਼ਿਰਪੁਰ ਕਾਟੇਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਚਾਰ ਤੋਂ ਪੰਜ ਵਾਹਨਾਂ ਵਿਚਾਲੇ ਅਜੀਬ ਟੱਕਰ ਹੋ ਗਈ।
- ਅਮਰਨਾਥ ਯਾਤਰਾ 2023: 17 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ
- Maharashtra Politics: ਮਹਾਰਾਸ਼ਟਰ ਕਾਂਗਰਸ ਨੇ ਬੁਲਾਈ ਮੀਟਿੰਗ, ਵਿਰੋਧੀ ਧਿਰ ਦੇ ਨੇਤਾ ਅਤੇ ਅਹੁਦੇ 'ਤੇ ਚਰਚਾ ਕਰਨ ਦੀ ਸੰਭਾਵਨਾ
- Mangla Gauri Vrat Katha: ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ ਮੰਗਲਾ ਗੌਰੀ ਵਰਤ, ਜਾਣੋ ਕਿਵੇਂ ਹੈ ਇਸ ਵਰਤ ਦੀ ਕਥਾ
ਸੜਕ ਉੱਤੇ ਲੱਗਾ ਜਾਮ: ਨਰਦਾਨਾ ਐੱਮ.ਆਈ.ਡੀ.ਸੀ. ਵਿਖੇ ਬਜਰੀ ਨਾਲ ਭਰੇ ਇੱਕ ਤੇਜ਼ ਰਫਤਾਰ ਕੰਟੇਨਰ ਟਰੱਕ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਇਹ ਪਹਿਲਾਂ ਇੱਕ ਕਾਰ ਨਾਲ ਜਾ ਟਕਰਾਇਆ ਅਤੇ ਫਿਰ ਇੱਕ ਹੋਰ ਕੰਟੇਨਰ ਅਤੇ ਉਸ ਦੇ ਅੱਗੇ ਆ ਰਹੇ ਤਿੰਨ-ਚਾਰ ਦੋਪਹੀਆ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ ਅਤੇ ਖਰਤਨਾਕ ਹਾਦਸੇ ਵਿੱਚ 10 ਦੀ ਮੌਤ ਹੋ ਗਈ। ਇਸ ਤੋਂ ਬਾਅਦ ਵੀ ਟਰੱਕ ਨਹੀਂ ਰੁਕਿਆ ਅਤੇ ਹੋਟਲ ਵਿੱਚ ਜਾ ਵੜਿਆ। ਹਾਦਸੇ ਵਾਲੀ ਥਾਂ 'ਤੇ ਮਦਦ ਅਤੇ ਬਚਾਅ ਦਾ ਕੰਮ ਜਾਰੀ ਹੈ। ਹਾਈਵੇਅ ’ਤੇ ਹਾਦਸਾਗ੍ਰਸਤ ਵਾਹਨਾਂ ਕਾਰਨ ਇਕ ਪਾਸੇ ਤੋਂ ਜਾਮ ਲੱਗ ਗਿਆ ਹੈ। ਪੁਲਿਸ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸਾਗ੍ਰਸਤ ਕਾਰ ਵਿੱਚ ਪਤੀ-ਪਤਨੀ, ਦੋ ਬੱਚੇ ਅਤੇ ਡਰਾਈਵਰ ਸਵਾਰ ਸਨ। ਪਤੀ, ਦੋ ਬੱਚੇ ਅਤੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ।