ਬੁਲਢਾਣਾ: ਮੁੰਬਈ-ਨਾਗਪੁਰ ਰਾਸ਼ਟਰੀ ਰਾਜਮਾਰਗ (Mumbai Nagpur National Highway) 'ਤੇ ਬੁਲਢਾਣਾ ਦੇ ਖਾਮਗਾਂਵ-ਮਲਕਾਪੁਰ ਵਿਚਕਾਰ ਵਡਨੇਰ ਪਿੰਡ ਦੇ ਕੋਲ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਟਰੱਕ ਨੇ ਹਾਈਵੇਅ ਦੇ ਕਿਨਾਰੇ ਝੁੱਗੀਆਂ ਵਿੱਚ ਸੁੱਤੇ ਪਏ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮਜ਼ਦੂਰ ਸਨ। ਸਾਰੇ ਜ਼ਖ਼ਮੀ ਮਜ਼ਦੂਰ ਮਲਕਪੁਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਨੇ ਮੁੱਢਲਾ ਅੰਦਾਜ਼ਾ ਲਾਇਆ ਹੈ ਕਿ ਇਹ ਹਾਦਸਾ ਟਰੱਕ ਡਰਾਈਵਰ ਵੱਲੋਂ ਵਾਹਨ ’ਤੇ ਕਾਬੂ ਨਾ ਰਹਿਣ ਕਾਰਨ ਵਾਪਰਿਆ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਮ੍ਰਿਤਕਾਂ ਦੀ ਫਿਲਹਾਲ ਨਹੀਂ ਹੋ ਸਕੀ ਪਹਿਚਾਣ: ਮੁੱਢਲੀ ਜਾਣਕਾਰੀ ਅਨੁਸਾਰ ਇਹ ਸਾਰੇ ਮਜ਼ਦੂਰ ਮੱਧ ਪ੍ਰਦੇਸ਼ ਦੇ ਰਹਿਣ ਵਾਲੇ (Labor resident of Madhya Pradesh) ਹਨ ਅਤੇ ਹਾਈਵੇਅ 'ਤੇ ਕੰਮ ਕਰਨ ਆਏ ਸਨ। ਹਾਦਸਾ ਸਵੇਰੇ 5.30 ਵਜੇ ਵਾਪਰਿਆ। ਪੁਲਿਸ ਇਸ ਮਾਮਲੇ ਵਿੱਚ ਹੋਰ ਜਾਂਚ ਕਰ ਰਹੀ ਹੈ। ਅਜੇ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ। ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਫਿਲਹਾਲ ਪੁਲਿਸ ਨੇ ਟਰੱਕ ਦੇ ਡਰਾਈਵਰ ਜਾਂ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਅਸੀਂ ਮ੍ਰਿਤਕਾਂ ਦੀ ਪਛਾਣ ਅਤੇ ਜ਼ਖਮੀਆਂ ਦੇ ਇਲਾਜ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
- TMC's MGNREGA Protest: ਟੀਐਮਸੀ 'ਤੇ ਬੀਜੇਪੀ ਨੇਤਾ ਅਗਨੀਮਿੱਤਰਾ ਨੇ ਸਾਧਿਆ ਨਿਸ਼ਾਨਾ, ਕਿਹਾ- ਬੰਗਾਲ ਦੇ ਗਰੀਬ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੇ ਸਰਕਾਰ
- Jaishankar US visit: ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਅਮਰੀਕਾ ਦੌਰਾ ਹੋਇਆ ਪੂਰਾ, ਖਾਸ ਪਲਾਂ ਦੀ ਵੀਡੀਓ ਕੀਤੀ ਸਾਂਝੀ
- Gandhi Jayanti 2023: ਰਾਸ਼ਟਰਪਤੀ ਮੁਰਮੂ, ਪੀਐਮ ਮੋਦੀ ਸਣੇ ਹੋਰ ਸੀਨੀਅਰ ਨੇਤਾਵਾਂ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ- ਮਹਾਤਮਾ ਗਾਂਧੀ ਦਾ ਪ੍ਰਭਾਵ ਵਿਸ਼ਵਵਿਆਪੀ
ਦੱਸ ਦਈਏ ਅੱਜ ਮੈਕਸੀਕੋ ਵਿੱਚ ਵੀ ਤੇਜ਼ ਰਫ਼ਤਾਰ ਟਰੱਕ ਦੇ ਕਹਿਰ ਨੇ ਕਈ ਲੋਕਾਂ ਦੀ ਜਾਨ ਲੈ ਲਈ। ਗੁਆਟੇਮਾਲਾ ਦੀ ਸਰਹੱਦ ਨੇੜੇ ਦੱਖਣੀ ਮੈਕਸੀਕੋ ਵਿੱਚ ਇਕ ਹਾਈਵੇਅ 'ਤੇ ਇੱਕ ਕਾਰਗੋ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 10 ਕਿਊਬਾਈ ਪ੍ਰਵਾਸੀਆਂ ਦੀ ਮੌਤ ਹੋ ਗਈ। ਇਸ ਘਟਨਾ 'ਚ 17 ਹੋਰ ਲੋਕ ਗੰਭੀਰ ਜ਼ਖਮੀ ਹੋ ਗਏ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਕਿਹਾ ਕਿ ਮਰਨ ਵਾਲੇ ਸਾਰੇ ਕਿਊਬਾਈ ਪ੍ਰਵਾਸੀ ਔਰਤਾਂ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਉਮਰ 18 ਸਾਲ ਤੋਂ ਘੱਟ ਸੀ।