ETV Bharat / bharat

ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੀ ਮਹਾਪੰਚਾਇਤ - ਕਿਸਾਨਾਂ ਦੀ ਮਹਾਪੰਚਾਇਤ

ਕਰਨਾਲ ਵਿਚ ਕਿਸਾਨਾਂ ਉਤੇ ਪੁਲਿਸ ਵੱਲੋਂ ਲਾਠੀਚਾਰਜ (Lathi Charge on Farmers) ਨੂੰ ਲੈ ਕੇ ਹੁਣ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਸਰਕਾਰ ਅਤੇ ਪੁਲਿਸ ਨੂੰ ਝੁਕਾਉਣ ਦੇ ਲਈ ਹੁਣ ਕਿਸਾਨ ਅਗਲੀ ਰਣਨੀਤੀ ਬਣਾ ਰਹੇ ਹਨ। ਇਸ ਨੂੰ ਲੈ ਕੇ ਅੱਜ ਕਰਨਾਲ ਦੇ ਘਰੌਂਡਾ ਵਿਚ ਕਿਸਾਨਾਂ ਦੀ ਮਹਾ ਪੰਚਾਇਤ (Maha panchayat in Karnal) ਹੋਣ ਵਾਲੀ ਹੈ।

ਕਿਸਾਨਾਂ ਤੇ ਲਾਠੀਚਾਰਜ ਤੋਂ ਬਾਅਦ ਮਹਾ ਪੰਚਾਇਤ
ਕਿਸਾਨਾਂ ਤੇ ਲਾਠੀਚਾਰਜ ਤੋਂ ਬਾਅਦ ਮਹਾ ਪੰਚਾਇਤ
author img

By

Published : Aug 30, 2021, 10:31 AM IST

ਕਰਨਾਲ: ਹਰਿਆਣਾ ਵਿੱਚ ਕਿਸਾਨਾਂ ਉੱਤੇ ਪੁਲਿਸ ਦੇ ਲਾਠੀਚਾਰਜ (Lathi Charge on Farmers)ਦਾ ਮਾਮਲਾ ਸ਼ਾਂਤ ਨਹੀਂ ਹੋਇਆ ਹੈ। ਕਿਸਾਨ ਹੁਣ ਕਰਨਾਲ ਦੇ ਘਰੌਂਡਾ ਵਿੱਚ ਮਹਾ ਪੰਚਾਇਤ (Maha panchayat in Karnal)ਕਰਨ ਵਾਲੇ ਹਨ। ਇਹ ਮਹਾ ਪੰਚਾਇਤ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਜਿਸ ਦੀ ਪ੍ਰਧਾਨਤਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂੂਨੀ (Gurnam Singh Charuni)ਕਰਨਗੇ।

ਕਰਨਾਲ ਦੇ ਘਰੌਂਡਾ ਵਿੱਚ ਹੋਣ ਵਾਲੀ ਇਸ ਮਹਾ ਪੰਚਾਇਤ ( Maha panchayat in Karnal)ਵਿੱਚ ਪ੍ਰਦੇਸ਼ ਦੇ 17 ਕਿਸਾਨ ਸੰਗਠਨ ਦੇ ਲੋਕ ਵੀ ਸ਼ਾਮਿਲ ਹੋਣਗੇ। ਇਸ ਦੌਰਾਨ 28 ਅਗਸਤ ਨੂੰ ਬਸਤਾੜਾ ਟੋਲ ਪਲਾਜਾ ਉੱਤੇ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਵਿਰੋਧ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮਹਾ ਪੰਚਾਇਤ ਨੂੰ ਲੈ ਕੇ ਕਿਸਾਨ ਰਾਤ ਭਰ ਤਿਆਰੀ ਵਿੱਚ ਜੁਟੇ ਰਹੇ। ਕਿਸਾਨਾਂ ਦੀ ਇਸ ਮਹਾ ਪੰਚਾਇਤ ਵਿੱਚ ਪ੍ਰਦੇਸ਼ ਭਰ ਵਿਚੋ ਕਰੀਬ 10 ਹਜਾਰ ਤੋਂ ਜ਼ਿਆਦਾ ਕਿਸਾਨਾਂ ਦੇ ਪੁੱਜਣ ਦੀ ਸੰਭਾਵਨਾ ਹੈ।

ਕੀ ਹੈ ਪੂਰਾ ਮਾਮਲਾ ?

ਦਰਅਸਲ 28 ਅਗਸਤ ਨੂੰ ਪੰਚਾਇਤੀ ਚੋਣ ਨੂੰ ਲੈ ਕੇ ਬੀਜੇਪੀ ਦੀ ਸੰਗਠਨ ਮੀਟਿੰਗ ਦਾ ਪ੍ਰਬੰਧ ਕਰਨਾਲ ਵਿੱਚ ਕੀਤਾ ਗਿਆ ਸੀ। ਇਸ ਦੌਰਾਨ ਕਿਸੇ ਵੀ ਰਸਤੇ ਤੋਂ ਸ਼ਹਿਰ ਵਿੱਚ ਪਰਵੇਸ਼ ਕਰਨ ਉੱਤੇ ਰੋਕ ਲਗਾਈ ਗਈ ਸੀ। ਕਿਸਾਨਾਂ ਨੇ ਬੀਜੇਪੀ ਨੇਤਾਵਾਂ ਨੂੰ ਕਾਲੇ ਝੰਡੇ ਦਿਖਾ ਕੇ ਵਿਰੋਧ ਜਤਾਉਣ ਦੀ ਤਿਆਰੀ ਕੀਤੀ ਸੀ। ਇਸਦੇ ਲਈ ਉਹ ਸ਼ਹਿਰ ਵਿੱਚ ਆਉਣਾ ਚਾਹੁੰਦੇ ਸਨ ਪਰ ਪੁਲਿਸ ਨੇ ਉਨ੍ਹਾਂ ਨੂੰ ਸ਼ਹਿਰ ਵਿਚ ਆਉਣ ਨਹੀਂ ਦਿੱਤਾ।

ਅਜਿਹੇ ਵਿੱਚ ਕਿਸਾਨਾਂ ਨੇ ਟੋਲ ਤੋਂ ਹੀ ਬੀਜੇਪੀ ਲੀਡਰ ਓਪੀ ਧਨਖੜ ਨੂੰ ਕਾਲੇ ਝੰਡੇ ਦਿਖਾਏ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ। ਕੁੱਝ ਸਮਾਂ ਦੇ ਬਾਅਦ ਦੂਜੇ ਨੇਤਾਵਾਂ ਦਾ ਵਿਰੋਧ ਜਤਾਉਣ ਲਈ ਕਿਸਾਨਾਂ ਨੇ ਟੋਲ ਦੀ ਕਰਾਸਿੰਗ ਉੱਤੇ ਜਾਮ ਲਗਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਬਚਣ ਲਈ ਕਿਸਾਨ ਖੇਤਾਂ ਵਿੱਚ ਭੱਜਣ ਲੱਗੇ ਪਰ ਪੁਲਿਸ ਜਵਾਨਾਂ ਨੇ ਖੇਤਾਂ ਵਿੱਚ ਵੀ ਕਿਸਾਨਾਂ ਦਾ ਪਿੱਛਾ ਕੀਤਾ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ।

ਗੁਰਨਾਮ ਸਿੰਘ ਚੜੂਨੀ ਨੇ ਵਿਰੋਧ ਜਤਾਉਂਦੇ ਹੋਏ ਪੂਰੇ ਸੂਬੇ ਵਿੱਚ ਕਿਸਾਨਾਂ ਨੂੰ ਅਪੀਲ ਕਰਕੇ ਜਾਮ ਲਗਾਉਣ ਲਈ ਕਿਹਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਕਰਨਾਲ ਐਸ ਡੀ ਐਮ ਨੂੰ ਬਰਖਾਸਤ ਕੀਤਾ ਜਾਵੇ। ਇਸ ਕੜੀ ਵਿੱਚ ਅੱਜ ਕਰਨਾਲ ਦੇ ਘਰੌਂਡਾ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੋ ਰਹੀ ਹੈ। ਜਿਸ ਵਿੱਚ ਕਿਸਾਨ ਸਰਕਾਰ ਦੇ ਖਿਲਾਫ ਅੱਗੇ ਦੀ ਰਣਨੀਤੀ ਤਿਆਰ ਕਰਣਗੇ।

ਇਹ ਵੀ ਪੜੋ:'ਕਰਨਾਲ ਲਾਠੀਚਾਰਜ 'ਚ ਜ਼ਖਮੀ ਹੋਏ ਕਿਸਾਨ ਦੀ ਮੌਤ'

ETV Bharat Logo

Copyright © 2025 Ushodaya Enterprises Pvt. Ltd., All Rights Reserved.