ETV Bharat / bharat

ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਮਾਘੀ ਦਾ ਤਿਉਹਾਰ, ਜਾਣੋ ਮਾਘੀ ਦਾ ਇਤਿਹਾਸਕ ਮਹੱਤਵ - Makar sankranti

ਲੋਹੜੀ ਦੇ ਅਗਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਾਘੀ ਦਾ ਤਿਉਹਾਰ ਮਾਘ ਮਹੀਨੇ ਦੇ ਪਹਿਲੇ ਦਿਨ ਭਾਵ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬ 'ਚ 'ਮਾਘੀ' ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨੂੰ ਮਕਰ ਸ਼ਕ੍ਰਾਂਤੀ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਸਿੱਖ ਧਰਮ 'ਚ ਮਾਘੀ ਦਾ ਇਤਿਹਾਸਕ ਮਹੱਤਵ ਬਹੁਤ ਹੀ ਵਿਲੱਖਣ ਹੈ।

ਮਾਘੀ ਦਾ ਤਿਉਹਾਰ
ਮਾਘੀ ਦਾ ਤਿਉਹਾਰ
author img

By

Published : Jan 14, 2021, 6:46 AM IST

ਚੰਡੀਗੜ੍ਹ: ਪੰਜਾਬ ਦੀ ਵਿਰਾਸਤ ਤਿਉਹਾਰਾਂ, ਗੁਰਪੁਰਬਾਂ ਆਦਿ ਨਾਲ ਭਰਪੂਰ ਹੈ। ਇੱਥੇ ਰੁੱਤਾਂ ਤੇ ਮਹੀਨਿਆਂ ਮੁਤਾਬਿਕ ਤਿਉਹਾਰ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਲੋਹੜੀ ਦੇ ਅਗਲੇ ਦਿਨ ਮਾਘੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਾਘੀ ਦਾ ਤਿਉਹਾਰ ਮਾਘ ਮਹੀਨੇ ਦੇ ਪਹਿਲੇ ਦਿਨ ਭਾਵ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬ 'ਚ 'ਮਾਘੀ' ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਨੂੰ ਮਕਰ ਸ਼ਕ੍ਰਾਂਤੀ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ,ਜੋ ਕਿ ਪੋਹ ਮਹੀਨੇ ਦੇ ਅਖ਼ੀਰਲੇ ਦਿਨ ਮਨਾਇਆ ਜਾਂਦਾ ਹੈ।

ਮਾਘੀ ਦੇ ਦਿਨ ਦੀ ਮਹੱਤਤਾ

ਮਾਘੀ ਨੂੰ ਦਿਨ ਦੇ ਸਮੇਂ ਦੀ ਰੋਸ਼ਨੀ 'ਚ ਵਾਧਾ ਹੋਣ ਦਾ ਪ੍ਰਤੀਕ ਮੰਨਿਆ ਹੈ ਤੇ ਇਹ ਠੰਢ ਦੀ ਸੰਗਰਾਂਦ ਦਾ ਜਸ਼ਨ ਹੈ। ਇਸ ਦਿਨ ਤੋਂ ਸੂਰਜ ਆਪਣੀ ਯਾਤਰਾ ਦੀ ਸ਼ੁਰੂਆਤ ਉੱਤਰੀ ਦਿਸ਼ਾ ਵੱਲ ਕਰਦਾ ਹੈ। ਇਸ ਦਿਨ ਦਾ ਜ਼ਿਕਰ “ਵੱਡੇ ਦਿਨ” ਵਜੋਂ ਕੀਤਾ ਜਾਂਦਾ ਹੈ। ਪੰਜਾਬੀ ਕਲੰਡਰ ਮੁਤਾਬਕ, ਇਸ ਦਿਨ ਤੋਂ ਗਰਮ ਮੌਸਮ ਦੀ ਸ਼ੁਰੂਆਤ ਹੋਣਾ ਤੇ ਠੰਢ ਦੇ ਮੌਸਮ ਦਾ ਦੂਸਰਾ ਅੱਧ ਵੀ ਮੰਨਿਆ ਜਾਂਦਾ ਹੈ। ਇਸ ਨੂੰ ਮਾਘੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ।

ਹਿੰਦੂ ਧਰਮ 'ਚ ਮਾਘੀ ਦਾ ਤਿਉਹਾਰ

ਹਿੰਦੂ ਧਰਮ ਮੁਤਾਬਕ ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਮਾਘੀ ਦਾ ਤਿਉਹਾਰ ਮਾਘ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਇਸ ਦਿਨ ਸੂਰਜ ਧਨ ਰਾਸ਼ੀ ਚੋਂ ਮਕਰ ਰਾਸ਼ੀ 'ਚ ਦਾਖਲ ਹੁੰਦਾ ਹੈ। ਹਿੰਦੂ ਧਰਮ ਦੀ ਰਵਾਇਤਾਂ ਮੁਤਾਬਕ ਇਹ ਦਿਨ ਤੀਰਥ ਇਸ਼ਨਾਨ, ਪੁੰਨ ਦਾਨ ਤੇ ਜਾਨਵਰਾਂ 'ਤੇ ਦਇਆ ਭਾਵ ਲਈ ਚੰਗਾ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਮਨੁੱਖ ਦੇ ਪਾਪ ਅਤੇ ਮਾੜੇ ਕਰਮ ਨਵਿਰਤ ਹੋ ਜਾਂਦੇ ਹਨ। ਲੋਕ ਨਦੀਆਂ, ਸਮੁੰਦਰਾਂ, ਝੀਲਾਂ ਆਦਿ ਕੰਢੇ ਇਸ਼ਨਾਨ ਕਰਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹਨ। ਹਿੰਦੂ ਵੇਦਾਂ ਤੇ ਸ਼ਾਸਤਰਾਂ ਮੁਤਾਬਕ ਮਾਘ ਮਹੀਨੇ ਦਾ ਪਹਿਲਾ ਦਿਨ ਬੇਹਦ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਮਾਘੀ ਵਾਲੇ ਦਿਨ ਖ਼ਾਸ ਤੌਰ 'ਤੇ ਪ੍ਰਯਾਗ ਤੀਰਥ 'ਤੇ ਇਸ਼ਨਾਨ ਕਰਨਾ ਬੇਹਦ ਚੰਗਾ ਸਮਝਿਆ ਜਾਂਦਾ ਹੈ।

ਸਿੱਖ ਧਰਮ 'ਚ ਮਾਘੀ ਦਾ ਤਿਉਹਾਰ

ਸਿੱਖ ਧਰਮ 'ਚ ਮਾਘੀ ਦਾ ਇਤਿਹਾਸਕ ਮਹੱਤਵ ਬਹੁਤ ਹੀ ਵਿਲੱਖਣ ਹੈ।" ਇਸ ਦਾ ਪਿਛੋਕੜ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਵੱਲੋਂ ਇੱਥੇ ਮੁਗ਼ਲ ਫ਼ੌਜ ਦਾ ਟਾਕਰਾ ਕਰਨ ਉਪਰੰਤ ਬੇਦਾਵਾ ਪੜਵਾ ਕੇ ਟੁਟੀ ਗੰਢਾਉਣ ਦੀ ਇਤਿਹਾਸਕ ਘਟਨਾ ਤੋਂ ਸ਼ੁਰੂ ਹੁੰਦਾ ਹੈ।" ਵੈਸਾਖ ਸੰਮਤ 1762 (1705 ਈ.) ਨੂੰ ਸਰਹੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਾ ਮਾਲਵੇ ਆਇਆ ਤਦ ਸਿੰਘਾਂ ਨੇ ਖਿਦਰਾਣੇ ਦੇ ਤਾਲ (ਢਾਬ) ਨੂੰ ਕਬਜ਼ੇ 'ਚ ਲੈ ਕੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਸੀ। ਮਾਈ ਭਾਗੋ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਇਸ ਮੁਕਾਬਲੇ 'ਚ ਵੱਡੀ ਸੂਰਬੀਰਤਾ ਨਾਲ ਸ਼ਹੀਦੀ ਪਾਈ ਸੀ।

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

ਦਸਮੇਸ਼ ਪਿਤਾ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ 'ਤੇ ਆਖਰੀ ਇੱਛਾ ਪੂਰੀ ਕਰਨ ਲਈ ਬੇਦਾਵਾ ਪਾੜ ਕੇ ਟੁੱਟੀ ਸਿੱਖੀ ਗੰਢੀ ਸੀ। ਇਸ ਮੁਕਾਬਲੇ 'ਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਰੱਖਿਆ ਸੀ। ਸ਼ਹੀਦ ਹੋਏ ਇਨ੍ਹਾਂ ਚਾਲੀ ਸਿੰਘਾਂ ਨੂੰ ਸਿੱਖ ਪੰਥ 'ਚ 'ਚਾਲੀ ਮੁਕਤਿਆਂ' ਦੀ ਸਤਿਕਾਰਤ ਪਵਿੱਤਰ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ।

ਮਾਘੀ ਹਿੰਦੂਆਂ ਅਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਮਾਘੀ ਦਾ ਦਿਨ ਪੰਜਾਬ ਤੋਂ ਇਲਾਵਾ ਉੱਤਰ ਪ੍ਰਦੇਸ਼ 'ਚ ਰੰਗੋਲੀ, ਤਾਮਿਲਨਾਡੁ ਵਿੱਚ ਪੋਂਗਲ, ਮਹਾਰਾਸ਼ਟਰ 'ਚ ਮਿਲਣ ਦਿਵਸ ਵਜੋਂ ਵੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.