ETV Bharat / bharat

''ਬੁਲੇਟ ਪਰੂਫ਼'' ਅਤੇ ਲਗਜ਼ਰੀ ਹੈ ਮੁਖ਼ਤਾਰ ਦੀ ਨਿੱਜੀ ਐਂਬੂਲੈਂਸ, ਯੂਪੀ ਸਰਕਾਰ ਕਰਵਾਏਗੀ ਜਾਂਚ

author img

By

Published : Apr 1, 2021, 10:21 PM IST

ਪੰਜਾਬ ਦੀ ਮੋਹਾਲੀ ਅਦਾਲਤ ਵਿੱਚ ਪੇਸ਼ੀ ਦੌਰਾਨ ਮੁਖ਼ਤਾਰ ਅੰਸਾਰੀ ਦੀ ਐਂਬੂਲੈਂਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਐਂਬੂਲੈਂਸ 'ਤੇ ਯੂਪੀ ਦਾ ਨੰਬਰ ਸੀ। ਇੰਨਾ ਹੀ ਨਹੀਂ ਬਾਹੂਬਲੀ ਵਿਧਾਇਕ ਮੁਖ਼ਤਾਰ ਅੰਸਾਰੀ ਦੀ ਇਹ ਐਂਬੂਲੈਂਸ ''ਬੁਲੇਟ ਪਰੂਫ਼'' ਅਤੇ ਲਗਜ਼ਰੀ ਵੀ ਹੈ। ਕੈਬਿਨੇਟ ਮੰਤਰੀ ਸਿਧਾਰਥਨਾਥ ਸਿੰਘ ਨੇ ਐਂਬੂਲੈਂਸ ਦੇ ਲਗਜ਼ਰੀ ਅਤੇ ਬੁਲੇਟ ਪਰੂਫ਼ ਹੋਣ 'ਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।

''ਬੁਲੇਟ ਪਰੂਫ਼'' ਅਤੇ ਲਗਜ਼ਰੀ ਹੈ ਮੁਖ਼ਤਾਰ ਦੀ ਨਿੱਜੀ ਐਂਬੂਲੈਂਸ, ਯੂਪੀ ਸਰਕਾਰ ਕਰਵਾਏਗੀ ਜਾਂਚ
''ਬੁਲੇਟ ਪਰੂਫ਼'' ਅਤੇ ਲਗਜ਼ਰੀ ਹੈ ਮੁਖ਼ਤਾਰ ਦੀ ਨਿੱਜੀ ਐਂਬੂਲੈਂਸ, ਯੂਪੀ ਸਰਕਾਰ ਕਰਵਾਏਗੀ ਜਾਂਚ

ਲਖਨਊ: ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਮਾਫ਼ੀਆ ਅਤੇ ਬਸਪਾ ਵਿਧਾਇਕ ਮੁਖ਼ਤਾਰ ਅੰਸਾਰੀ ਬੁੱਧਵਾਰ ਨੂੰ ਪੇਸ਼ੀ ਲਈ ਮੋਹਾਲੀ ਅਦਾਲਤ ਲਿਜਾਇਆ ਗਿਆ ਸੀ। ਇਸ ਦੌਰਾਨ ਉਹ ਯੂਪੀ ਨੰਬਰ (UP41AT7171) ਦੀ ਐਂਬੂਲੈਂਸ ਵਿੱਚ ਸਵਾਰ ਵਿਖਾਈ ਦਿੱਤਾ। ਇਸ ਪਿੱਛੋਂ ਹੀ ਐਂਬੂਲੈਂਸ ਨੂੰ ਲੈ ਕੇ ਨਵੇਂ ਖੁਲਾਸੇ ਹੁੰਦੇ ਜਾ ਰਹੇ ਹਨ।

ਉਤਰ ਪ੍ਰਦੇਸ਼ ਸਰਕਾਰ ਦੇ ਕੈਬਿਨੇਟ ਮੰਤਰੀ ਅਤੇ ਬੁਲਾਰੇ ਸਿਧਾਰਥਨਾਥ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਸਾਰੀ ਲਈ ਪੰਜਾਬ ਭੇਜੀ ਗਈ ਐਂਬੂਲੈਂਸ ਲਗਜ਼ਰੀ ਅਤੇ ਬੁਲੇਟ ਪਰੂਫ਼ ਹੈ। ਸਰਕਾਰ ਇਸ ਦੀ ਜਾਂਚ ਕਰਵਾਏਗੀ।

'ਜੇਲ੍ਹ ਵਿੱਚ ਨਿੱਜੀ ਐਂਬੂਲੈਂਸ ਦੀ ਵਰਤੋਂ ਕਿਵੇਂ ਕਰ ਰਿਹੈ ਮੁਖ਼ਤਾਰ'

ਸਿਧਾਰਥਨਾਥ ਨੇ ਕਿਹਾ ਕਿ ''ਸਪਾ ਅਤੇ ਕਾਂਗਰਸ ਸਰਕਾਰਾਂ ਨੇ ਮੁਖ਼ਤਾਰ ਅੰਸਾਰੀ ਨੂੰ ਸਮਰਥਨ ਕੀਤਾ। ਉਸਦਾ ਨਤੀਜਾ ਹੈ ਕਿ ਅੱਜ ਸਭ ਤੋਂ ਵੱਡਾ ਗੈਂਗਸਟਰ ਬਣ ਗਿਆ ਹੈ। ਐਂਬੂਲੈਂਸ ਦੀ ਵਰਤੋਂ ਮੁਖ਼ਤਾਰ ਕਿਵੇਂ ਕਰ ਰਿਹਾ ਹੈ? ਇਹ ਵੱਡਾ ਸਵਾਲ ਹੈ। ਐਂਬੂਲੈਂਸ ਇੱਕ ਹਸਪਤਾਲ ਦੇ ਨਾਂਅ ਹੈ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰਾਵਾਂਗੇ ਅਤੇ ਕਾਰਵਾਈ ਵੀ ਕਰਾਂਗੇ। ਕਿ ਆਖਿ਼ਰ ਉਹ ਕਿਹੜੀ ਸਰਕਾਰ ਸੀ? ਜਿਸਦਾ ਕਾਰਜਕਾਲ 'ਚ ਅੰਸਾਰੀ ਨੂੰ ਐਂਬੂਲੈਂਸ ਮਿਲੀ।

ਭਾਜਪਾ ਵਿਧਾਇਕ ਅਲਕਾ ਰਾਇ ਨੇ ਚੁੱਕੇ ਸਨ ਸਵਾਲ

ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਉਤਰ ਪ੍ਰਦੇਸ਼ ਦੇ ਬਾਹੂਬਲੀ ਵਿਧਾਇਕ ਅੰਸਾਰੀ ਦੇ ਮੋਹਾਲੀ ਅਦਾਲਤ ਵਿੱਚ ਨਿੱਜੀ ਐਂਬੂਲੈਂਸ ਨਾਲ ਪੇਸ਼ ਹੋਣ 'ਤੇ ਗਾਜੀਪੁਰ ਦੀ ਮੁਹੰਮਦਾਬਾਦ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਅਲਕਾ ਰਾਏ ਨੇ ਸਵਾਲ ਚੁੱਕਿਆਂ ਟਵੀਟ ਕੀਤਾ, ''ਇਹ ਐਂਬੂਲੈਂਸ ਸੀ ਜਾਂ ਮਾਫ਼ੀਆ ਡੌਨ ਦੀ ਲਗਜ਼ਰੀ ਗੱਡੀ, ਜਾਂਚ ਇਸਦੀ ਵੀ ਹੋਣੀ ਚਾਹੀਦੀ ਹੈ। ਯੂਪੀ ਦੇ ਰਜਿਸਟ੍ਰੇਸ਼ਨ ਦੇ ਨੰਬਰ ਦੀ ਇਹ ਗੱਡੀ ਕਿਹੜੇ ਹਾਲਾਤ ਵਿੱਚ ਪੰਜਾਬ ਪੁੱਜੀ ਅਤੇ ਮਾਫ਼ੀਆ ਡੌਨ ਕਿਵੇਂ ਇਸ ਗੱਡੀ ਵਿੱਚ ਘੁੰਮ ਰਿਹਾ ਹੈ, ਇਹ ਵੀ ਇੱਕ ਵੱਡਾ ਸਵਾਲ ਹੈ।''

ETV Bharat Logo

Copyright © 2024 Ushodaya Enterprises Pvt. Ltd., All Rights Reserved.