ਨਵੀਂ ਦਿੱਲੀ: ਮੰਗਲਵਾਰ ਯਾਨੀ ਅੱਜ ਤੋਂ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਅਚਾਨਕ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਘਰੇਲੂ ਰਸੋਈ ਗੈਸ (ਐੱਲ.ਪੀ.ਜੀ.) ਦੀਆਂ ਕੀਮਤਾਂ ਅੰਤਰਰਾਸ਼ਟਰੀ ਊਰਜਾ ਦੀਆਂ ਕੀਮਤਾਂ 'ਚ ਵਾਧੇ ਦੇ ਮੱਦੇਨਜ਼ਰ ਮੰਗਲਵਾਰ ਨੂੰ ਪ੍ਰਤੀ ਸਿਲੰਡਰ 50 ਰੁਪਏ ਵਧਾ ਦਿੱਤੀਆਂ (LPG PRICE HIKED BY RS 50 PER CYLINDER) ਗਈਆਂ ਹਨ। ਰਾਸ਼ਟਰੀ ਰਾਜਧਾਨੀ ਵਿੱਚ, 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੋਵੇਗੀ। ਅਕਤੂਬਰ ਦੀ ਸ਼ੁਰੂਆਤ ਤੋਂ ਬਾਅਦ ਐਲਪੀਜੀ ਦੀਆਂ ਦਰਾਂ ਵਿੱਚ ਇਹ ਪਹਿਲਾ ਵਾਧਾ ਹੈ।
ਇਹ ਵੀ ਪੜੋ: ਕਿਸਾਨਾਂ ਵਿੱਚ ਹੁਣ ਜੰਗਲੀ ਸੂਰਾਂ ਦੀ ਦਹਿਸ਼ਤ, ਕਈ ਪਿੰਡਾਂ ਦੀਆਂ ਫਸਲਾਂ ਕੀਤੀਆ ਬਰਬਾਦ
ਸੂਤਰਾਂ ਨੇ ਦੱਸਿਆ ਕਿ 5 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 349 ਰੁਪਏ ਹੋਵੇਗੀ ਜਦੋਂਕਿ 10 ਕਿਲੋ ਮਿਕਸਡ ਬੋਤਲ ਦੀ ਕੀਮਤ 669 ਰੁਪਏ ਹੋਵੇਗੀ। ਇਸ ਦੇ ਨਾਲ ਹੀ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਹੁਣ 2003.50 ਰੁਪਏ ਹੋਵੇਗੀ।
ਇਹ ਵੀ ਪੜੋ: ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ
ਰਾਸ਼ਟਰੀ ਰਾਜਧਾਨੀ ਵਿੱਚ, 14.2 ਕਿਲੋਗ੍ਰਾਮ ਦੇ ਗੈਰ-ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 949.50 ਰੁਪਏ ਹੋਵੇਗੀ। ਐਲਪੀਜੀ ਦੀਆਂ ਦਰਾਂ ਆਖਰੀ ਵਾਰ 6 ਅਕਤੂਬਰ ਨੂੰ ਸੋਧੀਆਂ ਗਈਆਂ ਸਨ। ਉੱਤਰ ਪ੍ਰਦੇਸ਼, ਪੰਜਾਬ ਅਤੇ ਹੋਰ ਰਾਜਾਂ ਵਿੱਚ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਉਛਾਲ ਦੇ ਬਾਵਜੂਦ ਕੀਮਤਾਂ ਸਥਿਰ ਰਹੀਆਂ।
ਦੱਸਣਯੋਗ ਹੈ ਕਿ ਇਸ ਦੀਆਂ ਦਰਾਂ ਪਿਛਲੇ ਸਾਲ 6 ਅਕਤੂਬਰ ਨੂੰ ਵਧਾਈਆਂ ਗਈਆਂ ਸਨ। ਉਸ ਸਮੇਂ ਪ੍ਰਤੀ ਸਿਲੰਡਰ 'ਚ 15 ਰੁਪਏ ਦਾ ਵਾਧਾ ਹੋਇਆ ਸੀ, ਜਿਸ ਕਾਰਨ ਦਿੱਲੀ 'ਚ ਘਰੇਲੂ ਸਿਲੰਡਰ ਦੀ ਕੀਮਤ 899.5 ਰੁਪਏ ਹੋ ਗਈ ਸੀ।
ਇਹ ਵੀ ਪੜੋ: ਕਿਸਾਨਾਂ ਵਿੱਚ ਹੁਣ ਜੰਗਲੀ ਸੂਰਾਂ ਦੀ ਦਹਿਸ਼ਤ, ਕਈ ਪਿੰਡਾਂ ਦੀਆਂ ਫਸਲਾਂ ਕੀਤੀਆ ਬਰਬਾਦ