ਚੰਡੀਗੜ੍ਹ: ਇੱਕ ਵਾਰ ਮੁੜ ਤੋਂ ਰਸੋਈ ਗੈਸ ਦੀਆਂ ਕੀਮਤਾਂ ਚ ਵਾਧਾ ਹੋ ਗਿਆ ਹੈ। ਦੱਸ ਦਈਏ ਕਿ ਪੈਟਰੋਲੀਅਮ ਕੰਪਨੀਆਂ ਨੇ ਰਸੋਈ ਗੈਸ ਦੀਆਂ ਨਾਨ ਸਬਸਿਡੀ ਕੀਮਤਾਂ ’ਚ 25 ਰੁਪਏ ਵਾਧਾ ਕਰ ਦਿੱਤਾ ਹੈ। ਦੱਸ ਦਈਏ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਚ ਹਰ ਮਹੀਨੇ ਦੀ ਪਹਿਲੀ ਇੱਕ ਤਰੀਕ ਨੂੰ ਬਦਲਾਅ ਕਰਨ ਦਾ ਨਿਯਮ ਹੈ ਪਰ ਕੁਝ ਮਹੀਨਿਆਂ ਤੋਂ ਪੈਟਰੋਲੀਅਮ ਕੰਪਨੀਆਂ ਮਹੀਨੇ ਚ ਕਈ-ਕਈ ਵਾਰ ਬਦਲਾਅ ਕਰ ਰਹੀ ਹੈ ਜਿਸਦਾ ਭਾਰ ਲੋਕਾਂ ਦੀ ਜੇਬਾਂ ’ਤੇ ਪੈ ਰਿਹਾ ਹੈ।
ਇਹ ਹਨ ਨਵੇਂ ਰੇਟ
ਦੱਸ ਦਈਏ ਕਿ ਪੰਜ ਕਿਲੋਗ੍ਰਾਮ ਨਾਨ ਸਬਸਿਡੀ ਗੈਸ ਸਿਲੰਡਰ ਦੀ 338.50 ਕੀਮਤ ਇਜਾਫਾ ਹੋ ਗਿਆ ਹੈ। 14.2 ਕਿਲੋਗ੍ਰਾਮ ਨਾਨ ਸਬਸਿਡੀ ਗੈਸ ਸਿਲੰਡਰ ਦੀ ਕੀਮਤ ’ਚ 922, 19 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ ’ਚ 1765, 35 ਕਿਲੋਗ੍ਰਾਮ ਵਪਾਰਕ ਸਿਲੰਡਰ ਦੀ ਕੀਮਤ ’ਚ 3252.50 ਅਤੇ 45.5 ਕਿਲੋਗ੍ਰਾਮ ਵਪਾਰਰਕ ਸਿਲੰਡਰ ਦੀ ਕੀਮਤ ’ਚ 4409.50 ਰੁਪਏ ਦਾ ਇਜਾਫਾ ਹੋ ਗਿਆ ਹੈ।
ਇਹ ਵੀ ਪੜੋ: ਹੁਣ ਅਲੀਗੜ੍ਹ ਦਾ ਨਾਂ ਹਵੇਗਾ 'ਹਰੀਗੜ੍ਹ' ਅਤੇ ਮੈਨਪੁਰੀ ਦਾ ਨਾਂ ਹੋਵੇਗਾ 'ਮਯਾਨ ਨਗਰ'