ਨਵੀਂ ਦਿੱਲੀ: ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ ਫਿਰ ਤੋਂ ਕਟੌਤੀ ਕੀਤੀ ਗਈ ਹੈ। ਵਪਾਰਕ ਰਸੋਈ ਵਿੱਚ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਗੈਸ ਦੀਆਂ ਇਹ ਨਵੀਆਂ ਕੀਮਤਾਂ ਸੋਮਵਾਰ 1 ਮਈ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਨਹੀਂ ਆਈ ਹੈ। ਯਾਨੀ ਘਰੇਲੂ 14.2 ਕਿਲੋਗ੍ਰਾਮ ਰਸੋਈ ਗੈਸ (ਐਲਪੀਜੀ) ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੇਲ ਕੰਪਨੀਆਂ ਦੀ ਵੈੱਬਸਾਈਟ ਮੁਤਾਬਕ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪ੍ਰਤੀ ਯੂਨਿਟ ਸਿਲੰਡਰ 1856.50 ਰੁਪਏ, ਪੱਛਮੀ ਬੰਗਾਲ 'ਚ 1960.50 ਰੁਪਏ, ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ 1808.50 ਰੁਪਏ ਅਤੇ ਚੇਨਈ, ਤਾਮਿਲਨਾਡੂ 'ਚ 2021.50 ਰੁਪਏ 'ਚ ਮਿਲੇਗਾ।
ਇਹ ਵੀ ਪੜੋ: Aaj ka Panchang 1may 2023: ਜਾਣੋ ਅੱਜ ਦਾ ਸ਼ੁਭ ਅਤੇ ਅਸ਼ੁੱਭ ਮੁਹੂਰਤਾ ਅਤੇ ਰਾਹੂਕਾਲ ਮੁਹੂਰਤਾ
ਜ਼ਿਕਰਯੋਗ ਹੈ ਕਿ 1 ਅਪ੍ਰੈਲ ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਵੀ ਕਮੀ ਆਈ ਸੀ। ਪਿਛਲੇ ਮਹੀਨੇ, ਵਪਾਰਕ ਰਸੋਈ ਅਤੇ ਉਦਯੋਗਿਕ ਗੈਸ ਸਿਲੰਡਰਾਂ ਲਈ ਐਲਪੀਜੀ ਲਈ ਆਰਐਸਪੀ 89.50 ਰੁਪਏ ਘਟਾ ਦਿੱਤੀ ਗਈ ਸੀ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਾਰ ਵੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਤੋਂ ਵੱਧ ਦੀ ਕਮੀ ਆਈ ਹੈ ਪਰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮੌਜੂਦਾ ਕੀਮਤਾਂ ਵਿੱਚ ਵਾਧੇ ਦੇ ਮੱਦੇਨਜ਼ਰ ਜੇਕਰ ਇਸ ਗੈਸ ਸਿਲੰਡਰ ਦੀ ਕੀਮਤ ਵਿੱਚ ਥੋੜੀ ਜਿਹੀ ਵੀ ਕਟੌਤੀ ਕੀਤੀ ਜਾਂਦੀ ਤਾਂ ਸੁਭਾਵਿਕ ਹੀ ਆਮ ਨਾਗਰਿਕਾਂ ਨੂੰ ਵੀ ਰਾਹਤ ਮਿਲਣੀ ਸੀ।
ਇਹ ਵੀ ਪੜੋ: Changes From 1 May 2023: ਅੱਜ ਹੋਏ ਵੱਡੇ ਬਦਲਾਅ, ਜਾਣੋ ਇਸ ਮਹੀਨੇ ਬੈਂਕਾਂ 'ਚ ਕਿੰਨੀਆਂ ਛੁੱਟੀਆਂ
ਇਸ ਤੋਂ ਪਹਿਲਾਂ 1 ਜਨਵਰੀ ਨੂੰ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿਚ 25 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਸੀ ਅਤੇ ਪਿਛਲੇ ਸਾਲ 1 ਸਤੰਬਰ ਨੂੰ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿਚ 91.50 ਰੁਪਏ ਦੀ ਕਮੀ ਕੀਤੀ ਗਈ ਸੀ। 2022 ਵਿਚ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਪਿਛਲੀ ਵਾਰ ਘਰੇਲੂ ਸਿਲੰਡਰ ਦੀ ਕੀਮਤ 6 ਜੁਲਾਈ, 2022 ਨੂੰ ਵਧਾਈ ਗਈ ਸੀ। ਪਹਿਲਾ ਵਾਧਾ 22 ਮਾਰਚ, 2022 ਨੂੰ ਕੀਤਾ ਗਿਆ ਸੀ, ਅਤੇ ਇਹ ਵਾਧਾ 50 ਰੁਪਏ ਸੀ। 7 ਮਈ, 2022 ਨੂੰ ਦੁਬਾਰਾ 50 ਰੁਪਏ ਦਾ ਵਾਧਾ ਕੀਤਾ ਗਿਆ ਸੀ, ਅਤੇ ਦੁਬਾਰਾ 19 ਮਈ, 2022 ਨੂੰ ਮਹੀਨੇ ਵਿੱਚ ਦੋ ਵਾਰ ਵਾਧਾ ਕੀਤਾ ਗਿਆ ਸੀ। (ਏਜੰਸੀ ਇਨਪੁਟਸ ਦੇ ਨਾਲ)