ਨਵੀਂ ਦਿੱਲੀ: ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸਪੀਕਰ ਓਮ ਬਿਰਲਾ ਨੇ ਕਿਹਾ, ਕਿ ਲੋਕ ਸਭਾ ਵਿੱਚ ਲਗਾਤਾਰ ਡੈੱਡਲਾਕ ਦੇ ਕਾਰਨ, ਕਾਰੋਬਾਰ ਦੇ ਮਾਮਲੇ ਵਿੱਚ ਸਦਨ ਦੀ ਕਾਰਗੁਜ਼ਾਰੀ ਉਮੀਦ ਅਨੁਸਾਰ ਨਹੀਂ ਰਹੀ। ਉਨ੍ਹਾਂ ਕਿਹਾ ਕਿ 96 ਘੰਟਿਆਂ ਵਿੱਚੋਂ 74 ਘੰਟਿਆਂ ਤੱਕ ਕੋਈ ਕੰਮ ਨਹੀਂ ਕੀਤਾ ਜਾ ਸਕਦਾ।
ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੇ ਪ੍ਰਤੀਸ਼ਤਤਾ ਵਿੱਚ ਦੇਖਿਆ ਜਾਵੇ ਤਾਂ ਲੋਕ ਸਭਾ ਵਿੱਚ ਸਿਰਫ਼ 22 ਪ੍ਰਤੀਸ਼ਤ ਕੰਮ ਹੀ ਚਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਕੁੱਝ ਮਹੱਤਵਪੂਰਨ ਵਿੱਤੀ ਅਤੇ ਵਿਧਾਨਕ ਕੰਮ ਹੋਏ, ਅਤੇ 127ਵਾਂ ਸੰਵਿਧਾਨ ਸੋਧ ਬਿੱਲ ਵੀ ਪਾਸ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਬਿੱਲ ਪੇਸ਼ ਕੀਤੇ ਗਏ ਸਨ। ਇਸ ਤੋਂ ਇਲਾਵਾਂ 20 ਹੋਰ ਮਹੱਤਵਪੂਰਨ ਬਿੱਲ ਵੀ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਸਥਾਈ ਕਮੇਟੀਆਂ ਅਤੇ ਲੋਕ ਸਭਾ ਦੇ ਮੇਜ਼ 'ਤੇ 60 ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਸਨ। ਮੰਤਰੀਆਂ ਨੇ 22 ਬਿਆਨ ਦਿੱਤੇ। ਸੈਸ਼ਨ ਦੇ ਦੌਰਾਨ ਸੈਸ਼ਨ ਟੇਬਲ ਤੇ 1243 ਪੇਪਰ ਰੱਖੇ ਗਏ ਸਨ।

ਸਪੀਕਰ ਨੇ ਲੋਕ ਸਭਾ ਦੀ ਕਾਰਵਾਈ ਚਲਾਉਣ ਵਿੱਚ ਸ਼ਾਮਲ ਸਾਰੇ ਲੋਕਾਂ ਅਤੇ ਏਜੰਸੀਆਂ ਦਾ ਧੰਨਵਾਦ ਵੀ ਪ੍ਰਗਟ ਕੀਤਾ।
ਦੱਸ ਦੇਈਏ ਕਿ ਮੰਗਲਵਾਰ ਨੂੰ ਲੋਕ ਸਭਾ ਵਿੱਚ ਕਰੀਬ ਛੇ ਘੰਟਿਆਂ ਦੀ ਚਰਚਾ ਤੋਂ ਬਾਅਦ, ਓਬੀਸੀ ਸੂਚੀ ਨਾਲ ਸਬੰਧਤ 127ਵਾਂ ਸੰਵਿਧਾਨ ਸੋਧ ਬਿੱਲ ਪਾਸ ਕੀਤਾ ਗਿਆ। ਇਸ ਤੋਂ ਬਾਅਦ, ਆਯੁਸ਼ ਮੰਤਰਾਲੇ ਦੇ ਦੋ ਹੋਰ ਬਿੱਲ ਵੀ 8 ਵਜੇ ਦੇ ਕਰੀਬ ਪ੍ਰਧਾਨ ਰਾਜਿੰਦਰ ਅਗਰਵਾਲ ਦੀ ਮੌਜੂਦਗੀ ਵਿੱਚ ਸਿਰਫ਼ 12 ਮਿੰਟਾਂ ਵਿੱਚ ਪਾਸ ਕਰ ਦਿੱਤੇ ਗਏ। ਇਹ ਬਿੱਲ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਪੇਸ਼ ਕੀਤੇ ਸਨ।
ਇਹ ਵੀ ਪੜ੍ਹੋ:- ਇਸ ਦਿਨ ਹੋਣਗੇ CBSE ਕੰਪਾਰਟਮੈਂਟ ਦੇ ਪੇਪਰ ?