ETV Bharat / bharat

ਲੋਕਲ ਫਾਰ ਵੋਕਲ: ਰਾਏਗੜਾ ਦਾ ਨਰਮ ਝਾੜੂ ਹੁਣ ਈ-ਮਾਰਕਿਟਿੰਗ 'ਚ ਉਪਲੱਬਧ - e-marketing

ਫਰਸ਼ ਦੀ ਸਾਫ ਸਫਾਈ ਲਈ ਝਾੜੂ ਬੇਹੱਦ ਜ਼ਰੂਰੀ ਹੈ। ਫਿਰ ਚਾਹੇ ਉਹ ਸਵੇਰ ਦਾ ਵੇਲੇ ਹੋਵੇ ਜਾਂ ਫਿਰ ਸ਼ਾਮ ਦਾ ਵੇਲਾ, ਝਾੜੂ ਦੀ ਲੋੜ ਪੈਂਦੀ ਹੈ। ਅਮੀਰ ਹੋਵੇ ਜਾਂ ਗਰੀਬ ਹਰੇਕ ਪਰਿਵਾਰ ਦੇ ਲਈ ਝਾੜੂ ਇੱਕ ਜ਼ਰੂਰੀ ਚੀਜ਼ ਹੈ। ਵਿਗਿਆਨ ਦੇ ਵਿਕਾਸ ਦੇ ਬਾਵਜੂਦ ਝਾੜੂ ਅੱਜ ਵੀ ਸੁੰਦਰਤਾ ਅਤੇ ਸਵੱਛਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ਝਾੜੂ ਜੋ ਕਿ ਗ੍ਰਹਿਣੀ ਦਾ ਸਾਥੀ ਹੈ ਹੁਣ ਉਨ੍ਹਾਂ ਦੀ ਆਮਦਨ ਦਾ ਸਰੋਤ ਵੀ ਬਣ ਗਿਆ ਹੈ। ਹੁਣ ਝਾੜੂ ਉਨ੍ਹਾਂ ਦੀ ਆਮਦਨ ਦਾ ਸਾਧਨ ਹੀ ਨਹੀਂ ਬਲਿਕ ਨਾਲ ਹੀ ਵਿਦੇਸ਼ ਦੇ ਬਾਜ਼ਾਰਾਂ ਵਿੱਚ ਇੱਕ ਖ਼ਾਸ ਪਛਾਣ ਵੀ ਦੇ ਰਿਹਾ ਹੈ। ਦਰਅਸਲ ਰਾਏਗੜਾ ਦਾ ਇਹ ਨਰਮ ਝਾੜੂ ਹੁਣ ਦੁਨੀਆਂ ਦੇ ਪ੍ਰਸਿੱਧ ਈ-ਕਮਰਸ ਪਲੇਟਫਾਰਮ ਐਮਾਜ਼ੋਨ ਉੱਤੇ ਉਪਲਬੱਧ ਹੋਵੇਗਾ।

ਫ਼ੋਟੋ
ਫ਼ੋਟੋ
author img

By

Published : Apr 22, 2021, 11:33 AM IST

ਉਡੀਸਾ: ਫਰਸ਼ ਦੀ ਸਾਫ ਸਫਾਈ ਲਈ ਝਾੜੂ ਬੇਹੱਦ ਜ਼ਰੂਰੀ ਹੈ। ਫਿਰ ਚਾਹੇ ਉਹ ਸਵੇਰ ਦਾ ਵੇਲੇ ਹੋਵੇ ਜਾਂ ਫਿਰ ਸ਼ਾਮ ਦਾ ਵੇਲਾ, ਝਾੜੂ ਦੀ ਲੋੜ ਪੈਂਦੀ ਹੈ। ਅਮੀਰ ਹੋਵੇ ਜਾਂ ਗਰੀਬ ਹਰੇਕ ਪਰਿਵਾਰ ਦੇ ਲਈ ਝਾੜੂ ਇੱਕ ਜ਼ਰੂਰੀ ਚੀਜ਼ ਹੈ। ਵਿਗਿਆਨ ਦੇ ਵਿਕਾਸ ਦੇ ਬਾਵਜੂਦ ਝਾੜੂ ਅੱਜ ਵੀ ਸੁੰਦਰਤਾ ਅਤੇ ਸਵੱਛਤਾ ਦਾ ਪ੍ਰਤੀਕ ਬਣਿਆ ਹੋਇਆ ਹੈ। ਝਾੜੂ ਜੋ ਕਿ ਗ੍ਰਹਿਣੀ ਦਾ ਸਾਥੀ ਹੈ ਹੁਣ ਉਨ੍ਹਾਂ ਦੀ ਆਮਦਨ ਦਾ ਸਰੋਤ ਵੀ ਬਣ ਗਿਆ ਹੈ। ਹੁਣ ਝਾੜੂ ਉਨ੍ਹਾਂ ਦੀ ਆਮਦਨ ਦਾ ਸਾਧਨ ਹੀ ਨਹੀਂ ਬਲਿਕ ਨਾਲ ਹੀ ਵਿਦੇਸ਼ ਦੇ ਬਾਜ਼ਾਰਾਂ ਵਿੱਚ ਇੱਕ ਖ਼ਾਸ ਪਛਾਣ ਵੀ ਦੇ ਰਿਹਾ ਹੈ। ਦਰਅਸਲ ਰਾਏਗੜਾ ਦਾ ਇਹ ਨਰਮ ਝਾੜੂ ਹੁਣ ਦੁਨੀਆਂ ਦੇ ਪ੍ਰਸਿੱਧ ਈ-ਕਮਰਸ ਪਲੇਟਫਾਰਮ ਐਮਾਜ਼ੋਨ ਉੱਤੇ ਉਪਲਬੱਧ ਹੋਵੇਗਾ।

ਵੇਖੋ ਵੀਡੀਓ

ਐਮਾਜ਼ੋਨ 'ਤੇ ਉਪਲਬੱਧ ਨਰਮ ਝਾੜੂ

ਤੁਸੀਂ ਦੁਨੀਆ ਵਿੱਚ ਕਿਤੇ ਵੀ ਰਹੋ ਇੱਕ ਸਿੰਗਲ ਕਲਿੱਕ ਨਾਲ ਛੋਟੇ ਜੰਗਲੀ ਬੂਟਿਆਂ ਤੋਂ ਬਣੇ ਇਸ ਦੇਸੀ ਝਾੜੂ ਨੂੰ ਹਾਸਲ ਕਰ ਸਕਦੇ ਹੋ। ਇਸ ਸਿਲਸਿਲੇ ਵਿੱਚ ਰਾਏਗੜ੍ਹਾ ਜ਼ਿਲ੍ਹਾ ਪ੍ਰਸ਼ਾਸਨ ਨੇ ਐਮਾਜ਼ੋਨ ਦੇ ਨਾਲ ਗਠਜੋੜ ਕਰਨ ਦੇ ਲ਼ਈ ਸਾਰੇ ਪ੍ਰਬੰਧ ਕੀਤੇ ਹਨ। ਜਿਵੇਂ ਬਾਰਕੋਡ ਨੂੰ ਅੰਤਮ ਰੂਪ ਦਿੱਤਾ ਜਾਂਦਾ ਹੈ ਰਾਏਗੜ੍ਹਾ ਦਾ ਇਹ ਨਰਮ ਝਾੜੂ ਅਗਲੇ ਤਿੰਨ ਮਹੀਨਿਆਂ ਵਿੱਚ ਈ ਮਾਰਕਿਟ ਵਿੱਚ ਉਪਲਬੱਧ ਹੋਵੇਗਾ।

ਈ ਮਾਰਕਟਿੰਗ ਨਾਲ ਮਿਲ ਰਿਹੈ ਚੰਗਾ ਮੁਨਾਫਾ

ਮੰਡੀਬੀਸੀ ਪਿੰਡ ਦੀ ਵਾਸੀ ਮਟੁਕਾ ਧਨਗਦਾਮਾਝੀ ਨੇ ਕਿਹਾ ਕਿ ਪਹਿਲੇ ਬਹੁਤ ਘੱਟ ਗਿਣਤੀ ਵਿੱਚ ਝਾੜੂ ਉਪਲਬੱਧ ਸੀ ਅਤੇ ਸਾਨੂੰ ਘੱਟ ਕੀਮਤ ਮਿਲਦੀ ਸੀ ਹਾਲਾਂਕਿ ਅਸੀਂ ਜ਼ਿਆਦਾ ਗਿਣਤੀ ਵਿੱਚ ਝਾੜੂ ਬਣਾਏ ਹਨ ਕਿਉਕਿ ਸਾਨੂੰ ਚੰਗੀ ਹੱਲਾ ਸ਼ੇਰੀ ਮਿਲ ਰਹੀ ਹੈ। ਇਸ ਦੇ ਨਾਲ ਹੀ, ਅਸੀਂ ਵਧੀਆ ਮੁਨਾਫਾ ਵੀ ਕਮਾ ਰਹੇ ਹਾਂ।

ਮੰਡੀਬੀਸੀ ਪਿੰਡ ਦੀ ਵਾਸੀ ਲਲਿਤਾ ਨਾਇਕ ਨੇ ਕਿਹਾ ਕਿ ਪਹਿਲਾਂ ਅਸੀਂ ਠੇਕੇਦਾਰ ਦੇ ਕੋਲ ਜਾਂਦੇ ਸੀ ਜਿੱਥੇ ਸਾਨੂੰ ਨਿਯਮਿਤ ਤੌਰ 'ਤੇ ਪੈਸੇ ਨਹੀਂ ਮਿਲਦੇ ਸੀ। ਭੁਗਤਾਨ ਵੀ ਹਫ਼ਤੇ ਵਿੱਚ ਇਕ ਵਾਰ ਹੁੰਦਾ ਸੀ ਪਰ ਹੁਣ ਸਾਡੇ ਹੱਥਾਂ ਵਿੱਚ ਪੈਸਾ ਹੈ, ਇਸ ਲਈ ਅਸੀਂ ਪਰਿਵਾਰ ਚਲਾ ਰਹੇ ਹਾਂ ਅਤੇ ਆਪਣੇ ਬੱਚਿਆਂ ਦੀ ਸਹੀ ਸਿੱਖਿਆ ਦਾ ਪ੍ਰਬੰਧ ਵੀ ਕਰ ਪਾ ਰਹੇ ਹਾਂ। ਹੁਣ ਅਸੀਂ ਆਪਣੇ ਝਾੜੂ ਕਿਤੇ ਵੀ ਵੇਚਣ ਦੇ ਸਮਰਥ ਹਾਂ। ਸਾਨੂੰ ਇਸ ਤੋਂ ਚੰਗੇ ਲਾਭ ਵੀ ਮਿਲ ਰਿਹਾ ਹੈ ਤਾਂ ਅਸੀ ਸਾਰੇ ਇਸ ਤੋਂ ਖੁਸ਼ ਹਾਂ।

ਮੰਡੀਬੀਸੀ ਪਿੰਡ ਦੀ ਵਾਸੀ ਗੋਰੀ ਗੋਪਾਲ ਨੇ ਕਿਹਾ ਕਿ ਜੇਕਰ ਸਾਡੇ ਉਤਪਾਦ ਦੇਸ਼ ਦੇ ਬਾਹਰ ਵੇਚੇ ਜਾਂਦੇ ਹਨ ਤਾਂ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਵੇਗੀ। ਹੁਣ ਸਾਨੂੰ ਆਪਣੇ ਉਤਪਾਦਾਂ ਦੀ ਵਿਕਰੀ ਉੱਤੇ ਚੰਗਾ ਮਾਰਜਨ ਮਿਲ ਰਿਹਾ ਹੈ ਪਹਿਲਾਂ ਸਾਨੂੰ ਚੰਗਾ ਲਾਭ ਵੀ ਨਹੀਂ ਮਿਲ ਰਿਹਾ ਸੀ ਪਰ ਹੁਣ ਅਸੀਂ ਚੰਗੇ ਪੈਸੇ ਕਮਾ ਸਕਦੇ ਹਾਂ।
ਬਹਾਰਪੜਮਾਝੀ ਪਿੰਡ ਦੀ ਵਾਸੀ ਮਲਿਕਾ ਨਾਇਕ ਨੇ ਕਿਹਾ ਕਿ ਝਾੜੂ ਦੀ ਮੰਗ ਦਾ ਮਤਲਬ ਹੈ ਕਿ ਸਾਡੇ ਦੇਸੀ ਝਾੜੂ। ਅਸੀਂ ਉਨ੍ਹਾਂ ਜੰਗਲਾਂ ਤੋਂ ਇਕੱਠਾ ਕਰ ਰਹੇ ਹਾਂ ਜੰਗਲਾਂ ਵਿੱਚ ਝਾੜੂ ਬਣਾਏ ਜਾ ਰਹੇ ਹਨ ਅਸੀਂ ਬਜ਼ੁਰਗ ਮਹਿਲਾਵਾਂ ਨੂੰ ਨਾਲ ਲੈ ਕੇ ਝਾੜੂ ਤਿਆਰ ਕਰ ਰਹੇ ਹਾਂ ਸਾਨੂੰ ਇੱਕ ਝਾੜੂ ਬਣਾਉਣ ਦੇ ਲਈ ਪੰਜ ਪੈਸੇ ਮਿਲਦੇ ਹਨ। ਅਸੀਂ ਰੋਜ਼ਾਨਾ ਤੌਰ ਉੱਤੇ ਸਵੇਰੇ 8 ਵਜੇ ਤੋਂ ਸ਼ਾਮ 5 ਪੰਜ ਵਜੇ ਤੱਕ ਇਹ ਕੰਮ ਕਰਦੇ ਹਾਂ। ਅਸੀਂ ਆਪਣੇ ਘਰ ਦੇ ਕੰਮ ਖ਼ਤਮ ਕਰਨ ਦੇ ਬਾਅਦ ਝਾੜੂ ਬਣਾ ਸਕਦੇ ਹੈ ਅਤੇ ਫਿਰ ਬੱਚਿਆਂ ਨੂੰ ਸਕੂਲਾਂ ਵੀ ਛੱਡ ਸਕਦੇ ਹਨ ਸਾਨੂੰ ਇਸ ਤੋਂ ਚੰਗੀ ਆਮਦਨ ਮਿਲ ਰਹੀ ਹੈ।

ਕਿੱਥੇ-ਕਿੱਥੇ ਬਣਦੇ ਨੇ ਨਰਮ ਝਾੜੂ

ਇਹ ਨਰਮ ਝਾੜੂ ਓਡੀਸਾ ਦੇ ਦੱਖਣੀ ਪਹਾੜੀ ਖੇਤਰ ਦੇ ਕੋਰਪਟ, ਕਾਲਾਹੰਡੀ, ਮਲਕਾਨਗਿਰੀ ਅਤੇ ਰਾਏਗੜਾ ਵਰਗੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਬਣਾਏ ਜਾਂਦੇ ਹਨ। ਜਿਥੇ ਜਿਆਦਾਤਰ ਆਦਿਵਾਸੀ ਲੋਕ ਰਹਿੰਦੇ ਹਨ। ਇਸ ਸਮੱਗਰੀ ਨੂੰ ਜੰਗਲ ਤੋਂ ਇਕੱਠਾ ਕੀਤਾ ਜਾਂਦਾ ਹੈ ਅਤੇ ਫਿਰ ਸੁਕਾਇਆ ਜਾਂਦਾ ਹੈ। ਇਸ ਤੋਂ ਬਾਅਦ ਝਾੜੂ ਬਣਾ ਕੇ ਪੇਂਡੂ ਔਰਤਾਂ ਵੱਲੋਂ ਪਰਚੂਨ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ। ਇਹ ਔਰਤਾਂ ਅਨਪੜ੍ਹ ਅਤੇ ਸੁਭਾਅ ਤੋਂ ਸਰਲ ਹੁੰਦੀਆਂ ਹਨ, ਇਸ ਲਈ ਉਹ ਉਚਿਤ ਮਾਰਕੀਟਿੰਗ ਸਹੂਲਤਾਂ ਦੀ ਘਾਟ ਵਿੱਚ ਉਤਪਾਦਾਂ ਨੂੰ ਬੇਹੱਦ ਘੱਟ ਕੀਮਤ ਉੱਤੇ ਵੇਚਦੀ ਹੈ। ਹਾਲਾਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਹੁਣ ਇਹ ਔਰਤਾਂ ਆਤਮ ਨਿਰਭਰ ਹੋ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਝਾੜੂ ਦੀ ਵਿਕਰੀ ਵੀ ਵਧ ਗਈ ਹੈ।

ਲੰਬੇ ਸਮੇਂ ਤੱਕ ਚਲਦੈ ਨਰਮ ਝਾੜੂ

ਰਾਏਗੜ੍ਹਾ ਦਾ ਇਹ ਨਰਮ ਝਾੜੂ ਬਾਜ਼ਾਰ ਵਿੱਚ ਉਪਲਬਧ ਸਾਧਾਰਣ ਝਾੜੂਆਂ ਦੀ ਤੁਲਨਾ ਵਿੱਚ ਗੁਣਵੱਤਾ ਵਿੱਚ ਬਿਹਤਰ ਹੈ। ਪਹਾੜੀਆਂ ਤੋਂ ਇਕੱਠੇ ਕੀਤੇ ਇਨ੍ਹਾਂ ਝਾੜੂਆਂ ਨੂੰ ਪਹਾੜੀ ਝਾੜੂ ਵੀ ਕਿਹਾ ਜਾਂਦਾ ਹੈ। ਹੁਣ ਤੱਕ ਤੁਸੀਂ ਜੋ ਵੀ ਸਾਮਾਨ ਇਸਤੇਮਾਲ ਕਰ ਰਹੇ ਹੋ ਉਹ ਜਿਆਦਾਤਰ ਆਸਾਮ ਤੋਂ ਆਏ ਉਤਪਾਦ ਹਨ ਜੋ ਨਦੀਆਂ ਦੇ ਕੰਢੇ ਜਾਂ ਪਾਣੀ ਦੇ ਹੋਰ ਸਰੋਤਾਂ ਦੇ ਨੇੜੇ ਉਗਾਏ ਜਾਂਦੇ ਹਨ। ਇਹ ਝਾੜੂ ਸਿਰਫ਼ ਦੋ ਤੋਂ ਤਿੰਨ ਮਹੀਨਿਆਂ ਤੱਕ ਹੀ ਚਲਦਾ ਹੈ ਫਿਰ ਖ਼ਰਾਬ ਹੋ ਜਾਂਦਾ ਹੈ। ਪਰ ਰਾਏਗੜਾ ਦਾ ਝਾੜੂ ਲੰਬੇ ਸਮੇਂ ਤੱਕ ਚਲਦਾ ਹੈ। ਇਸ ਲਈ ਉਨ੍ਹਾਂ ਦੀ ਮੰਗ ਅਸਮਾਨ ਛੂਹ ਰਹੀ ਹੈ। ਇਹੀ ਕਾਰਨ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪੇਂਡੂ ਔਰਤਾਂ ਨੂੰ ਝਾੜੂ ਬਣਾਉਣ ਦੀ ਸਿਖਲਾਈ ਦੇ ਨਾਲ-ਨਾਲ ਉਨ੍ਹਾਂ ਮੰਡੀਕਰਨ ਦੀ ਵੀ ਸਿਖਲਾਈ ਦੇ ਰਿਹਾ ਹੈ।

ਝਾੜੂ ਨੂੰ ਵਧਾਵਾ

ਓਡੀਸ਼ਾ ਪੇਂਡੂ ਵਿਕਾਸ ਅਤੇ ਮਾਰਕੀਟਿੰਗ ਸੁਸਾਇਟੀ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਅਸੀਂ ਐਮਾਜ਼ੋਨ ਵਿੱਚ ਰਾਏਗੜ੍ਹਾ ਦੇ ਝਾੜੂ ਨੂੰ ਵਧਾਵਾ ਦੇਣ ਅਤੇ ਵੇਚਣ ਦੇ ਲਈ ਈ ਪਲੇਟਫਾਰਮ ਵਿੱਚ ਪੰਜੀਕਰਨ ਪਹਿਲਾਂ ਹੀ ਪੂਰਾ ਕਰ ਲਿਆ ਹੈ। ਅਸੀਂ ਹੋਰ ਪਲੇਟਫਾਰਮਾਂ ਦੀ ਵੀ ਤਲਾਸ਼ ਕਰ ਰਹੇ ਹਾਂ ਪਹਿਲੇ ਪੜਾਅ ਵਿੱਚ ਐਮਾਜ਼ੋਨ ਵਿੱਚ ਪੰਜੀਕਰਨ ਪੂਰਾ ਹੋ ਚੁੱਕਿਆ ਹੈ ਵੱਡੇ ਮਾਲ ਵਿੱਚ ਝਾੜੂ ਵੇਚਣ ਦੇ ਉਦੇਸ਼ ਤੋਂ ਉਨ੍ਹਾਂ ਦੇ ਲਈ ਬਾਰ ਕੋਡਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਸਾਲ ਅਸੀਂ ਇੱਕ ਲੱਖ ਝਾੜੂ ਵੇਚਣ ਦਾ ਟੀਚਾ ਤੈਅ ਕੀਤਾ ਹੈ।

ਆਮਤੌਰ ਉੱਤੇ ਘਰ ਵਿੱਚ ਇੱਕ ਕੋਨੇ ਵਿੱਚ ਰੱਖੇ ਗਏ ਝਾੜੂ ਨੇ ਨਾ ਸਿਰਫ਼ ਆਦਿਵਾਸੀ ਲੋਕਾਂ ਨੂੰ ਆਤਮਨਿਰਭਰ ਬਣਾਇਆ ਹੈ ਬਲਕਿ ਸਵੈਦੇਸ਼ੀ ਉਤਪਾਦਕਾਂ ਦੀ ਵਿਕਰੀ ਨੂੰ ਵੀ ਵਧਾਵਾ ਦੇ ਰਹੀ ਹੈ। ਜੇਕਰ ਉਨ੍ਹਾਂ ਵਿਕਸਿਤ ਕੀਤਾ ਜਾਦਾ ਹੈ ਅਤੇ ਉਨ੍ਹਾਂ ਦੇ ਲਈ ਢੁਕਵੀਂ ਮਾਰਕੀਟਿੰਗ ਸਹੂਲਤਾਂ ਬਣਾਈਆਂ ਜਾਂਦੀਆਂ ਹਨ, ਤਾਂ ਉਹ ਰਾਜ ਦੇ ਹਰੇਕ ਘਰ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਵੀ ਸਜਾਉਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.