ਮੁੰਬਈ (ਮਹਾਰਾਸ਼ਟਰ): ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਐਤਵਾਰ ਸਵੇਰੇ ਮੁੰਬਈ 'ਚ ਦਿਹਾਂਤ ਹੋ ਗਿਆ। ਮੰਗੇਸ਼ਕਰ ਨੇ 8 ਜਨਵਰੀ ਨੂੰ ਹਲਕੇ ਲੱਛਣਾਂ ਦੇ ਨਾਲ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਦੀ ਭੈਣ ਊਸ਼ਾ ਮੰਗੇਸ਼ਕਰ ਨੇ ਪ੍ਰਸਿੱਧ ਗਾਇਕਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ, ਜਿਹਨਾਂ ਨੂੰ ਮੁੜ ਵੈਂਟੀਲੇਟਰ 'ਤੇ ਭੇਜ ਦਿੱਤਾ ਗਿਆ ਸੀ।
ਇਹ ਵੀ ਪੜੋ: ਲਤਾ ਮੰਗੇਸ਼ਕਰ ਦੇ ਦੇਹਾਂਤ ਨਾਲ ਸੰਗੀਤ ਦੀ ਇੱਕ ਸਦੀ ਦਾ ਅੰਤ
ਮੰਗੇਸ਼ਕਰ ਨੂੰ ਨਿਮੋਨੀਆ ਦਾ ਪਤਾ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਜਨਵਰੀ ਦੇ ਸ਼ੁਰੂ ਵਿੱਚ ਨਾਵਲ ਕੋਰੋਨਾਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਉਹ ਕਈ ਹਫ਼ਤਿਆਂ ਤੱਕ ਵੈਂਟੀਲੇਟਰ 'ਤੇ ਸੀ, ਪਰ ਫਿਰ 28 ਜਨਵਰੀ ਨੂੰ ਉਸ ਵਿੱਚ ਸੁਧਾਰ ਦੇ ਲੱਛਣ ਦਿਖਾਈ ਦੇਣ ਕਾਰਨ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਦਿੱਤਾ ਗਿਆ। ਸ਼ਨੀਵਾਰ ਨੂੰ ਉਹਨਾਂ ਦੀ ਸਿਹਤ ਫਿਰ ਵਿਗੜ ਗਈ ਅਤੇ ਦੁਬਾਰਾ ਵੈਂਟੀਲੇਟਰ 'ਤੇ ਰੱਖਿਆ ਗਿਆ।
ਲਤਾ ਮੰਗੇਸ਼ਕਰ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿੱਚ ਹੋਇਆ ਸੀ। ਉਹ ਭਾਰਤ ਦੀ ਸਭ ਤੋਂ ਪ੍ਰਸਿੱਧ ਅਤੇ ਸਤਿਕਾਰਤ ਗਾਇਕਾ ਸੀ। ਜਿਨ੍ਹਾਂ ਦਾ ਛੇ ਦਹਾਕਿਆਂ ਦਾ ਕਾਰਜਕਾਲ ਪ੍ਰਾਪਤੀਆਂ ਨਾਲ ਭਰਪੂਰ ਹੈ। ਲਤਾ ਜੀ ਨੇ ਤੀਹ ਤੋਂ ਵੱਧ ਭਾਸ਼ਾਵਾਂ ਵਿੱਚ ਫਿਲਮੀ ਅਤੇ ਗੈਰ-ਫਿਲਮੀ ਗੀਤ ਗਾਏ ਹਨ ਪਰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੀ ਪਛਾਣ ਇੱਕ ਪਲੇਬੈਕ ਗਾਇਕਾ ਵਜੋਂ ਹੋਈ ਹੈ।
ਆਪਣੀ ਭੈਣ ਆਸ਼ਾ ਭੌਂਸਲੇ ਦੇ ਨਾਲ-ਨਾਲ ਲਤਾ ਜੀ ਦਾ ਸਭ ਤੋਂ ਵੱਡਾ ਯੋਗਦਾਨ ਫਿਲਮੀ ਗਾਇਕੀ ਵਿੱਚ ਰਿਹਾ ਹੈ। ਲਤਾ ਦੀ ਜਾਦੂਈ ਆਵਾਜ਼ ਨੇ ਭਾਰਤੀ ਉਪ-ਮਹਾਂਦੀਪ ਦੇ ਨਾਲ-ਨਾਲ ਪੂਰੀ ਦੁਨੀਆ 'ਚ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਲਤਾ ਦੀਦੀ ਨੂੰ ਭਾਰਤ ਸਰਕਾਰ ਨੇ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ ਹੈ।
ਲਤਾ ਦਾ ਜਨਮ ਇੰਦੌਰ ਵਿੱਚ ਹੋਇਆ ਸੀ ਪਰ ਉਸਦਾ ਪਾਲਣ ਪੋਸ਼ਣ ਮਹਾਰਾਸ਼ਟਰ ਵਿੱਚ ਹੋਇਆ ਸੀ। ਉਹ ਬਚਪਨ ਤੋਂ ਹੀ ਗਾਇਕ ਬਣਨਾ ਚਾਹੁੰਦੀ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ (ਜਦੋਂ ਲਤਾ ਸਿਰਫ ਤੇਰਾਂ ਸਾਲ ਦੀ ਸੀ) ਲਤਾ ਨੂੰ ਪੈਸੇ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਅਤੇ ਬਹੁਤ ਸੰਘਰਸ਼ ਕਰਨਾ ਪਿਆ। ਉਸ ਨੂੰ ਅਦਾਕਾਰੀ ਬਹੁਤਾ ਪਸੰਦ ਨਹੀਂ ਸੀ ਪਰ ਆਪਣੇ ਪਿਤਾ ਦੀ ਬੇਵਕਤੀ ਮੌਤ ਕਾਰਨ ਉਸ ਨੂੰ ਪੈਸੇ ਲਈ ਕੁਝ ਹਿੰਦੀ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕਰਨਾ ਪਿਆ। ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਸੰਗੀਤ ਦੀ ਦੁਨੀਆ 'ਚ ਵੱਖਰੀ ਥਾਂ ਬਣਾਈ ਸੀ। ਲਤਾ ਦੀਦੀ ਦੀ ਮੌਤ ਨਾਲ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ।
ਇਹ ਵੀ ਪੜੋ: ਕਾਂਗਰਸ ਲਈ ਫੈਸਲੇ ਦਾ ਦਿਨ, ਰਾਹੁਲ ਗਾਂਧੀ ਅੱਜ ਮੁੱਖ ਮੰਤਰੀ ਚਿਹਰੇ ਦਾ ਕਰਨਗੇ ਐਲਾਨ