ਨਵੀਂ ਦਿੱਲੀ: ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ (DSGMC) ਦੀ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ। ਹਰ ਉਮੀਦਵਾਰ ਕੌਮ ਦੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਿਹਾ ਹੈ। ਟੈਗੋਰ ਗਾਰਡਨ ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਉਮੀਦਵਾਰ ਮਲਕਿੰਦਰ ਸਿੰਘ ਨੇ ਵਾਰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕੱਲ ਦੇਰ ਰਾਤ ਤੱਕ ਪ੍ਰਚਾਰ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਲਕਿੰਦਰ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਚੋਣ ਹੈ ਉਸ ਦਿਨ ਹੀ ਰੱਖੜੀ ਦਾ ਤਿਉਹਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੱਖੜੀ ਤਾਂ ਹਰ ਸਾਲ ਆਉਦੀ ਹੈ ਪਰ ਵੋਟਾਂ ਪੰਜ ਸਾਲਾਂ ਬਾਅਦ ਆਉਂਦੀਆ ਹਨ। ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਹਰ ਇਕ ਵਿਅਕਤੀ ਵੋਟ ਜ਼ਰੂਰ ਦੇਵੇ। ਉਨ੍ਹਾਂ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਕੌਮੀ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਐਤਵਾਰ ਨੂੰ ਵੋਟ ਦਿਉ। ਉਧਰ ਦੇਰ ਰਾਤ ਤੱਕ ਟੈਗੋਰ ਗਾਰਡਨ ਤੋਂ ਇਲਾਵਾ ਰਮੇਸ਼ ਨਗਰ ਇਲਾਕੇ ਵਿਚ ਅਵਨੀਤ ਕੌਰ ਨੇ ਕੁੱਝ ਸੰਗਤਾਂ ਦੇ ਨਾਲ ਮੀਟਿੰਗ ਕੀਤੀ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ 22 ਅਗਸਤ ਨੂੰ ਵੋਟ ਪਾ ਕੇ ਜਿਤਾਓ।