ਕੁਪਵਾੜਾ: ਉੱਤਰੀ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਨੌਗਾਮ ਮਾਵੇਰ ਦੇ ਇੱਕ 14 ਸਾਲਾ ਵਿਦਿਆਰਥੀ ਦੀ ਕਹਾਣੀ ਇਨ੍ਹੀਂ ਦਿਨੀਂ ਧਿਆਨ ਦਾ ਕੇਂਦਰ ਬਣੀ ਹੋਈ ਹੈ। ਵਿਦਿਆਰਥੀ ਸਕੂਲ ਵੱਲ ਕੂਚ ਕਰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਇਸ ਵਿਦਿਆਰਥੀ ਦਾ ਨਾਮ ਪਰਵੇਜ਼ ਅਹਿਮਦ ਹੈ ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ। ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਪਰਵੇਜ਼ ਅਹਿਮਦ ਦੀ ਲੱਤ ਸੜ ਗਈ ਸੀ। ਉਸ ਦੀਆਂ ਕਈ ਸਰਜਰੀਆਂ ਹੋਈਆਂ ਪਰ ਉਸ ਦੀ ਲੱਤ ਠੀਕ ਨਾ ਹੋਈ। ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਉਸ ਦੀ ਲੱਤ ਦਾ ਕੁੱਝ ਹਿੱਸਾ ਕੱਟ ਦਿੱਤਾ।
ਸਰਕਾਰ ਵੱਲੋਂ ਦਿੱਤੀ ਗਈ ਸੀ ਵ੍ਹੀਲ ਚੇਅਰ ਪਰ...
ਵਿਦਿਆਰਥੀ ਹੁਣ ਰੋਜ਼ਾਨਾ ਦੋ ਕਿਲੋਮੀਟਰ ਦਾ ਸਫ਼ਰ ਇੱਕ ਲੱਤ ’ਤੇ ਕਰਕੇ ਸਕੂਲ ਜਾਂਦਾ ਹੈ। ਸਰਕਾਰ ਨੇ ਉਸ ਨੂੰ ਵ੍ਹੀਲ ਚੇਅਰ ਤਾਂ ਮੁਹੱਈਆ ਕਰਵਾਈ ਹੈ ਪਰ ਪਿੰਡ ਦੀ ਸੜਕ ਦੀ ਹਾਲਤ ਅਜਿਹੀ ਹੈ ਕਿ ਉਸ ਲਈ ਵ੍ਹੀਲ ਚੇਅਰ ਦੀ ਬਜਾਏ ਇੱਕ ਲੱਤ 'ਤੇ ਚੱਲਣਾ ਆਸਾਨ ਹੋ ਗਿਆ ਹੈ। ਵਿਦਿਆਰਥੀ ਪਰਵੇਜ਼ ਅਹਿਮਦ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਮੇਰਾ ਪੈਰ ਸੜ ਗਿਆ ਸੀ। ਉਦੋਂ ਤੋਂ ਮੈਂ ਇੱਕ ਪੈਰ ਉੱਤੇ ਪੈਦਲ ਚੱਲ ਕੇ ਸਕੂਲ ਆਉਂਦਾ ਹਾਂ।
ਵਿਦਿਆਰਥੀ ਪਰਵੇਜ਼ ਅਹਿਮਦ ਦੇ ਪਿਤਾ ਗੁਲਾਮ ਅਹਿਮਦ ਨੇ ਦੱਸਿਆ ਕਿ ਉਹ ਆਪਣੇ ਬੱਚੇ ਦੇ ਪੈਰ ਦਾ ਇਲਾਜ ਨਹੀਂ ਕਰਵਾ ਸਕਦੇ ਸੀ ਪਰ ਉਸ ਨੂੰ ਪੜ੍ਹਨਾ ਅਤੇ ਖੇਡਣਾ ਬਹੁਤ ਪਸੰਦ ਸੀ। ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਪੈਦਲ ਬੇਹੱਦ ਭਾਰੀ ਮੁਸ਼ਕਲਾਂ ਨਾਲ ਸਕੂਲ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
"ਪਰਵੇਜ਼ ਅਹਿਮਦ ਸਕੂਲ ਦੀਆਂ ਖੇਡਾਂ ਵਿੱਚ ਲੈਂਦਾ ਹੈ ਹਿੱਸਾ"
ਸਕੂਲ ਦੇ ਮੁੱਖ ਅਧਿਆਪਕ ਗੁਲਾਮ ਹੁਸੈਨ ਮੀਰ ਅਨੁਸਾਰ ਪਰਵੇਜ਼ ਅਹਿਮਦ ਜੋ ਇੱਕ ਲੱਤ ਤੋਂ ਅਪਾਹਜ ਹੈ, ਸਕੂਲ ਦੀਆਂ ਖੇਡਾਂ ਵਿੱਚ ਨਿਯਮਤ ਤੌਰ 'ਤੇ ਹਿੱਸਾ ਲੈਂਦਾ ਹੈ ਅਤੇ ਵਾਲੀਬਾਲ ਅਤੇ ਕ੍ਰਿਕਟ ਵੀ ਖੇਡਦਾ ਹੈ। ਸਕੂਲ ਪ੍ਰਸ਼ਾਸਨ ਵੱਲੋਂ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਹੀ। ਵਿਦਿਆਰਥੀ ਪਰਵੇਜ਼ ਅਹਿਮਦ ਇੱਕ ਹੁਸ਼ਿਆਰ ਵਿਦਿਆਰਥੀ ਹੈ।
ਵਿਦਿਆਰਥੀ ਪਰਵੇਜ਼ ਅਹਿਮਦ ਨੇ ਰਾਜਪਾਲ ਪ੍ਰਸ਼ਾਸਨ ਤੋਂ ਲਾਈ ਮਦਦ ਦੀ ਗੁਹਾਰ
ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਰ ਰੋਜ਼ ਸਕੂਲ ਪਹੁੰਚਣ ਵਾਲੇ ਵਿਦਿਆਰਥੀ ਪਰਵੇਜ਼ ਅਹਿਮਦ ਨੇ ਰਾਜਪਾਲ ਪ੍ਰਸ਼ਾਸਨ ਤੋਂ ਉਸ ਦੀ ਮਦਦ ਕਰਨ ਦੀ ਮੰਗ ਕੀਤੀ। ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਪਰਵੇਜ਼ ਅਹਿਮਦ ਦੇ ਸੁਪਨਿਆਂ ਨੂੰ ਪੂਰਾ ਕਰਨ ਵੱਲ ਕੋਈ ਕਦਮ ਚੁੱਕਦਾ ਹੈ ਜਾਂ ਫਿਰ ਉਸ ਨੂੰ ਹਾਲਾਤਾਂ ਦੇ ਰਹਿਮੋ-ਕਰਮ 'ਤੇ ਛੱਡਦਾ ਹੈ।
ਇਹ ਵੀ ਪੜ੍ਹੋ : ਬਹਿਰਾਇਚ 'ਚ ਭਿਆਨਕ ਸੜਕ ਹਾਦਸੇ ਵਿੱਚ 7 ਦੀ ਮੌਤ, ਕਈ ਜ਼ਖਮੀ