ETV Bharat / bharat

German Singer Cassmae : ਜਾਣੋ ਕੌਣ ਹੈ ਜਰਮਨੀ ਗਾਇਕਾ ਕੈਸਮੀ, ਜਿਸ ਨੂੰ ਮਨ ਕੀ ਬਾਤ 'ਚ ਪੀਐਮ ਮੋਦੀ ਨੇ ਦੱਸਿਆ - 'ਪ੍ਰੇਰਨਾਦਾਇਕ' - ਜਰਮਨ ਦੀ ਗਾਇਕਾ ਕੈਸਮੀ

German Singer Songwriter Cassmae : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਜਰਮਨ ਦੀ ਗਾਇਕਾ ਕੈਸਮੀ ਦੀ ਤਰੀਫ ਕੀਤੀ ਹੈ। ਜਾਣੋ, ਆਖਰ ਕੈਸਮੀ ਕੌਣ ਹੈ, ਜਿਸ ਤੋਂ ਪੀਐਮ ਮੋਦੀ ਇੰਨੇ ਜ਼ਿਆਦਾ ਪ੍ਰਭਾਵਿਤ ਹਨ ਕਿ ਉਸ ਨੂੰ 'ਪ੍ਰੇਰਨਾਦਾਇਕ' ਦੱਸਿਆ।

German Singer Cassmae, PM Modi
ਜਰਮਨੀ ਗਾਇਕਾ ਕੈਸਮੀ
author img

By ETV Bharat Punjabi Team

Published : Sep 24, 2023, 1:19 PM IST

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਮਸ਼ਹੂਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਜਰਮਨ ਗਾਇਕਾ ਕੈਸਮੀ ਦੀ ਤਰੀਫ ਕੀਤੀ ਹੈ। ਇਹ ਪ੍ਰੋਗਰਾਮ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ ਜਿਸ ਵਿੱਚ ਪੀਐਮ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ (Mann Ki Baat) ਸੰਬੋਧਨ ਕਰਦੇ ਹੋਏ, ਜਿੱਥੇ ਚੰਦਰਯਾਨ-3 ਦੀ ਸਫ਼ਲਤਾ ਅਤੇ ਜੀ20 ਸਿਖਰ ਸੰਮੇਲਨ ਦਾ ਜ਼ਿਕਰ ਕੀਤਾ, ਉੱਥੇ ਹੀ ਜਰਮਨ ਦੀ ਗਾਇਕਾ ਕੈਸਮੀ ਦੀ ਸ਼ਲਾਘਾ ਵੀ ਕੀਤੀ।

  • 21 साल की कैसमी इन दिनों Instagram पर खूब छाई हुई है। जर्मनी की रहने वाली कैसमी कभी भारत नहीं आई है, लेकिन, वो, भारतीय संगीत की दीवानी है, जिसने, कभी भारत को देखा तक नहीं, उसकी भारतीय संगीत में ये रूचि, बहुत ही Inspiring है।#MannKiBaat pic.twitter.com/dX249GnPc4

    — BJP (@BJP4India) September 24, 2023 " class="align-text-top noRightClick twitterSection" data=" ">

ਪੀਐਮ ਮੋਦੀ ਨੇ ਕੈਸਮੀ ਬਾਰੇ ਕੀ ਕਿਹਾ: ਪੀਐਮ ਮੋਦੀ ਨੇ ਮਨ ਕੀ ਬਾਤ ਦੇ 105ਵੇਂ ਐਪੀਸੋਡ ਵਿੱਚ ਦੇਸ਼ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਰਮਨ ਗਾਇਕ ਗੀਤਕਾਰ ਕੈਸਮੀ ਦੇ ਗੀਤਾ ਦੇ ਫੈਨ ਹਨ। ਉਨ੍ਹਾਂ ਕਿਹਾ ਕਿ, "ਕੈਸਮੀ ਦੀ ਉਮਰ 21 ਸਾਲ ਹੈ, ਜੋ ਇਨ੍ਹੀਂ ਦਿਨੀਂ ਇੰਸਟਾਗ੍ਰਾਮ ਉੱਤੇ ਕਾਫੀ ਛਾ ਗਈ ਹੈ। ਜਰਮਨੀ ਦੀ ਰਹਿਣ ਵਾਲੀ ਕੈਸਮੀ ਕਦੇ ਭਾਰਤ ਨਹੀਂ ਆਈ, ਪਰ ਉਹ ਭਾਰਤੀ ਸੰਸਕ੍ਰਿਤੀ ਦੀ ਦੀਵਾਨੀ ਹੈ। ਜਿਸ ਨੇ ਕਦੇ ਭਾਰਤ ਦੇਖਿਆ ਤੱਕ ਨਹੀਂ, ਉਸ ਦੀ ਭਾਰਤੀ ਸੰਗੀਤ ਵਿੱਚ (Mann Ki Baat 105 Episode) ਦਿਲਚਸਪੀ, ਬਹੁਤ ਹੀ ਪ੍ਰੇਰਨਾਦਾਇਕ ਹੈ।"

ਦੇਖ ਨਹੀਂ ਸਕਦੀ ਕੈਸਮੀ: ਪੀਐਮ ਮੋਦੀ ਨੇ ਕਿਹਾ ਕਿ, "ਕੈਸਮੀ ਜਨਮ ਤੋਂ ਹੀ ਦੇਖ ਨਹੀਂ ਸਕਦੀ, ਪਰ ਇਹ ਮੁਸ਼ਕਿਲ ਚੁਣੌਤੀ ਉਸ ਦੀ ਅਸਾਧਾਰਨ ਉਪਲਬਧੀਆਂ ਤੋਂ ਰੋਕ ਨਹੀਂ ਪਾਈ। ਮਿਊਜ਼ਿਕ ਅਤੇ ਕ੍ਰਿਏਟੀਵਿਟੀ ਨੂੰ ਲੈ ਕੇ ਉਸ ਦਾ ਪੈਸ਼ਨ ਕੁਝ ਅਜਿਹਾ ਹੈ ਕਿ ਉਸ ਨੇ ਗਾਣਾ ਸ਼ੁਰੂ ਕੀਤਾ। ਕੈਸਮੀ ਨੇ 3 ਸਾਲ ਦੀ ਉਮਰ ਵਿੱਚ ਹੀ ਅਫ਼ਰੀਕਨ ਡ੍ਰਮਿੰਗ ਦੀ ਸ਼ੁਰੂਆਤ ਕੀਤੀ। ਭਾਰਤੀ ਸੰਗੀਤ ਨਾਲ ਉਸ ਦਾ ਸਬੰਧ 5-6 ਸਾਲ ਪਹਿਲਾਂ ਹੀ ਹੋਇਆ ਅਤੇ ਭਾਰਤੀ ਸੰਗੀਤ ਨੇ ਉਸ ਨੂੰ ਅਜਿਹਾ ਮੋਹ ਲਿਆ ਕਿ ਕੈਸਮੀ ਨੂੰ ਇਸ ਨਾਲ (German Singer Songwriter) ਪਿਆਰ ਹੋ ਗਿਆ।"

ਕੈਸਮੀ ਦੇ ਸ਼ਲਾਘਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, "ਉਨ੍ਹਾਂ ਨੇ ਤਬਲਾ ਵਜਾਉਣਾ ਵੀ ਸਿੱਖਿਆ ਹੈ। ਸਭ ਤੋਂ ਵੱਧ ਪ੍ਰੇਰਿਤ ਕਰਨ ਵਾਲੀ ਗੱਲ ਹੈ ਕਿ ਉਹ ਭਾਰਤ ਦੀਆਂ ਕਈ ਸਾਰੀਆਂ ਭਾਸ਼ਾਵਾਂ ਵਿੱਚ ਗੀਤ ਗਾਉਣ ਸਬੰਧੀ ਮੁਹਾਰਤ ਹਾਸਿਲ ਕਰ ਚੁੱਕੀ ਹੈ। ਸੰਸਕ੍ਰਿਤ, ਹਿੰਦੀ, ਮਲਿਆਲਮ, ਤਾਮਿਲ, ਕਨੰੜ, ਬੰਗਾਲੀ, ਉਰਦੂ (German Singer Cassmae Love Indian Music) ਆਦਿ ਵਿੱਚ ਉਹ ਅਪਣੇ ਸੁਰ ਬੰਨ ਚੁੱਕੀ ਹੈ। ਦੂਜਿਆਂ ਲਈ ਇੰਨੀਆਂ ਸਾਰੀਆਂ ਭਾਸ਼ਾਵਾਂ ਨੂੰ ਬੋਲਣਾ ਜਿੰਨਾ ਔਖਾ ਹੁੰਦਾ ਹੈ, ਕੈਸਮੀ ਲਈ ਇਹ ਸਭ ਉਨਾਂ ਹੀ ਆਸਾਨ ਹੈ। ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਨੂੰ ਲੈ ਕੇ ਜਰਮਨੀ ਦੀ ਕੈਸਮੀ ਦੇ ਇਸ ਜਨੂੰਨ ਦੀ ਸ਼ਲਾਘਾ ਕਰਦਾ ਹਾਂ।"

ETV Bharat Logo

Copyright © 2025 Ushodaya Enterprises Pvt. Ltd., All Rights Reserved.