ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਅਤੇ ਸੁਧਾਰ ਪ੍ਰੀਖਿਆਵਾਂ ਦੀ ਤਾਰੀਖ ਮੰਗਲਵਾਰ ਨੂੰ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 25 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ। CBSE ਅਧਿਕਾਰੀਆਂ ਨੇ ਪ੍ਰੀਖਿਆਵਾਂ ਦੀ ਤਾਰੀਖ ਜਾਰੀ ਕਰ ਦਿੱਤੀ ਹੈ।
ਇਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬੋਰਡ ਦੇ ਨਤੀਜਿਆਂ ਵਿੱਚ ਘੱਟ ਅੰਕਾਂ ਨਾਲ ਖ਼ੁਸ ਨਹੀਂ ਹਨ ਜਾਂ ਜਿਹੜੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ, ਉਹ 25 ਅਗਸਤ ਤੋਂ ਹੋਣ ਵਾਲੀ ਪ੍ਰੀਖਿਆ ਲਈ 11 ਅਗਸਤ ਤੋਂ 15 ਅਗਸਤ ਦੇ ਵਿਚਕਾਰ ਫਾਰਮ ਭਰ ਸਕਦੇ ਹਨ। ਬੋਰਡ ਵੱਲੋਂ ਜਾਰੀ ਤਰੀਕਾਂ ਅਨੁਸਾਰ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 8 ਸਤੰਬਰ ਤੱਕ ਚੱਲੇਗੀ।
ਇਸ ਦੇ ਨਾਲ ਹੀ 12ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ 25 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ 15 ਸਤੰਬਰ ਤੱਕ ਚੱਲੇਗੀ। ਪ੍ਰੀਖਿਆ ਦਾ ਨਤੀਜਾ 30 ਸਤੰਬਰ 2021 ਨੂੰ ਜਾਰੀ ਕਰ ਦਿੱਤਾ ਜਾਵੇਗਾ। ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ।
10ਵੀਂ ਦਾ ਕਿਹੜਾ ਪੇਪਰ ਕਦੋਂ ਹੋਵੇਗਾ ?
ਦਸਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ 25 ਅਗਸਤ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਵਿੱਚੋਂ ਪਹਿਲਾ ਪੇਪਰ 25 ਅਗਸਤ ਨੂੰ ਆਈ.ਟੀ. 27 ਅਗਸਤ ਨੂੰ ਅੰਗਰੇਜ਼ੀ, 31 ਅਗਸਤ ਨੂੰ ਸਾਇੰਸ, 2 ਸਤੰਬਰ ਨੂੰ ਹਿੰਦੀ, 3 ਸਤੰਬਰ ਨੂੰ ਗ੍ਰਹਿ ਵਿਗਿਆਨ, 4 ਸਤੰਬਰ ਨੂੰ ਸਾਇੰਸ (ਥਿਉਰੀ), 7 ਸਤੰਬਰ ਨੂੰ ਕੰਪਿਉਟਰ ਅਤੇ 8 ਸਤੰਬਰ ਨੂੰ ਗਣਿਤ ਦਾ ਪੇਪਰ ਹੋਵੇਗਾ।
12ਵੀਂ ਦਾ ਕਿਹੜਾ ਪੇਪਰ ਕਦੋਂ ਹੋਵੇਗਾ ?
12ਵੀਂ ਦੇ ਵਿਦਿਆਰਥੀਆਂ ਦਾ ਪਹਿਲਾ ਪੇਪਰ 25 ਅਗਸਤ ਨੂੰ ਅੰਗਰੇਜ਼ੀ, 26 ਨੂੰ ਬਿਜ਼ਨਸ ਸਟੱਡੀਜ਼, 27 ਨੂੰ ਰਾਜਨੀਤੀ ਸ਼ਾਸਤਰ, 28 ਨੂੰ ਸਰੀਰਕ ਸਿੱਖਿਆ, 31 ਨੂੰ ਲੇਖਾ, 1 ਸਤੰਬਰ ਨੂੰ ਅਰਥ ਸ਼ਾਸਤਰ, 2 ਸਤੰਬਰ ਨੂੰ ਸਮਾਜ ਸ਼ਾਸਤਰ, 3 ਸਤੰਬਰ ਨੂੰ ਰਸਾਇਣ ਵਿਗਿਆਨ, 4 ਸਤੰਬਰ ਨੂੰ ਮਨੋਵਿਗਾਿਨ ਦਾ ਪੇਪਰ ਹੋਵੇਗਾ। 6 ਸਤੰਬਰ ਨੂੰ ਜੀਵ ਵਿਗਿਆਨ, 7 ਸਤੰਬਰ ਨੂੰ ਹਿੰਦੀ, 8 ਸਤੰਬਰ ਨੂੰ ਕੰਪਿਉਟਰ ਵਿਗਿਆਨ, 9 ਸਤੰਬਰ ਨੂੰ ਭੌਤਿਕ ਵਿਗਿਆਨ, 11 ਸਤੰਬਰ ਨੂੰ ਭੂਗੋਲ, 13 ਸਤੰਬਰ ਨੂੰ ਗਣਿਤ, 14 ਸਤੰਬਰ ਨੂੰ ਇਤਿਹਾਸ ਅਤੇ 15 ਸਤੰਬਰ ਨੂੰ ਗ੍ਰਹਿ ਵਿਗਿਆਨ ਦਾ ਪੇਪਰ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਸਕੂਲ ’ਚ ਆਏ ਕੋਰੋਨਾ ਦੇ ਨਵੇਂ ਮਾਮਲੇ