ਚੰਡੀਗੜ੍ਹ : ਖੋਜਕਰਤਾਵਾਂ ਵੱਲੋਂ ਇਕ ਮਸ਼ੀਨ ਤਿਆਰ ਕੀਤੀ ਗਈ ਹੈ, ਜੋ ਮਰਨ ਤੋਂ ਪਹਿਲਾਂ ਤਾਰੀਖ ਦੱਸੇਗੀ। ਇਸ ਨਾਲ ਮਰਨ ਵਾਲਾ ਵਿਅਕਤੀ ਮਰਨ ਤੋਂ ਪਹਿਲਾਂ ਆਪਣੇ ਮਨ ਮਰਜੀ ਦੀ ਜਿੰਦਗੀ ਜਿਉਂ ਸਕੇਗਾ।
ਮੌਤ ਦੀ ਤਾਰੀਖ ਦੱਸਣ ਵਾਲਾ ਇੱਕ ਕੈਲਕੁਲੇਟਰ ਮਾਰਕਿਟ ਵਿੱਚ ਲਾਊਂਚ ਕੀਤਾ ਗਿਆ ਹੈ। ਇਸ ਮੌਤ ਦੇ ਸਮੇਂ ਦੀ ਖੋਜ ਦਾ ਨਾਮ RESPECT (Risk Evaluation for Support: Predictions for Elder-Life in the Tool)ਰੱਖਿਆ ਗਿਆ। ਇਸ ਤੋਂ ਜੀਵਨ ਦੀ ਔਸਤ ਉਮਰ ਕੱਢ ਕੇ ਮੌਤ ਦੀ ਤਾਰੀਖ ਦਾ ਅੰਦਾਜ਼ਾ ਲਗਾਇਆ ਜਾਵੇਗਾ। ਇਹ ਡਵਾਇਸ਼ ਆਉਣ ਵਾਲੇ ਚਾਰ ਹਫਤਿਆਂ 'ਚ ਹੋਣ ਵਾਲੀਆਂ ਮੌਤਾਂ ਦਾ ਕਿਆਸ ਲਗਾਵੇਗੀ।
ਇਹ ਵੀ ਪੜ੍ਹੋ:ਅਮਰੀਕੀ ਸੈਨਾਵਾਂ ਨੇ 'ਬਗਦਾਦੀ ਹਥਿਆਰਬੰਦ ਡਰੋਨ' ਨੂੰ ਮਾਰੀ ਗੋਲੀ
ਇਸ ਸਬੰਧੀ ਕੈਨੈਡਾ ਓਟਾਵਾ ਯੂਨੀਵਰਸਿਟੀ ਤੇ BRUY RE Research Institute ਦੇ ਡਾ. ਐਮੀ ਹਸੂ ਨੇ ਦੱਸਿਆ ਮੌਤ ਦਾ ਸਮਾਂ ਜਾਣ ਕੇ ਲੋਕ ਆਪਣੇ ਆਖਰੀ ਪਲ ਆਪਣੇ ਪਰਿਵਾਰ ਨਾਲ ਬਿਤਾ ਸਕਣਗੇ। ਇਹ ਖੋਜ ਜਰਨਲ ਆਫ ਕੈਨੇਡੀਅਨ ਮੈਡੀਕਲ ਐਸੋਸ਼ੀਏਸਨ ਵਿੱਚ ਪ੍ਰਕਾਸ਼ਿਤ ਹੋਈ।