ਕਰਨਾਲ: ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ (gurpatwant pannu new video) ਜਾਰੀ ਕਰਕੇ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ ਉਸ ਨੇ ਕਰਨਾਲ ਦੇ ਡੀਏਵੀ ਸਕੂਲ ਅਤੇ ਦਿਆਲ ਸਿੰਘ ਕਾਲਜ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹਨ। ਇਨ੍ਹਾਂ ਦੋਵਾਂ ਵਿਦਿਅਕ ਅਦਾਰਿਆਂ ਦੀਆਂ ਕੰਧਾਂ ’ਤੇ ਪੰਜਾਬੀ ਵਿੱਚ ‘ਹਰਿਆਣਾ ਬਣੇਗਾ ਖਾਲਿਸਤਾਨ’ ਲਿਖਿਆ ਹੋਇਆ ਸੀ। ਜਿਸ ਦਾ ਪਤਾ ਲੱਗਣ 'ਤੇ ਬਾਅਦ 'ਚ ਕਾਲੀ ਸਿਆਹੀ ਲਗਾ ਕੇ ਮਿਟਾ ਦਿੱਤਾ ਗਿਆ।
ਵੀਡੀਓ ਜਾਰੀ ਕਰਦਿਆਂ ਗੁਰਪਤਵੰਤ ਪੰਨੂ ਨੇ ਕਿਹਾ ਕਿ ਖਾਲਿਸਤਾਨ ਦੀ ਮੁਹਿੰਮ ਵੋਟਾਂ ਵਿੱਚ ਬਦਲ ਜਾਵੇਗੀ। ਮੁੱਖ ਮੰਤਰੀ ਅਤੇ ਅਨਿਲ ਵਿੱਜ ਦਾ ਨਾਂ ਲੈਂਦਿਆਂ ਗੁਰਪਤਵੰਤ ਪੰਨੂ ਨੇ ਕਿਹਾ ਕਿ ਖਾਲਿਸਤਾਨ ਦੀ ਮੁਹਿੰਮ ਵੋਟਾਂ ਵਿੱਚ ਬਦਲ ਜਾਵੇਗੀ। 26 ਜਨਵਰੀ ਨੂੰ ਹਰਿਆਣਾ ਵਿੱਚ ਖਾਲਿਸਤਾਨ ਦੀ ਵੋਟਿੰਗ ਹੋਵੇਗੀ ਅਤੇ ਹਰਿਆਣਾ ਖਾਲਿਸਤਾਨ ਬਣੇਗਾ। ਹਰਿਆਣਾ ਨੂੰ ਵੀ ਪੰਜਾਬ ਦਾ ਹਿੱਸਾ ਬਣਾਇਆ ਜਾਵੇਗਾ।
ਕੁਝ ਦਿਨ ਪਹਿਲਾਂ ਕਰਨਾਲ 'ਚ ਖਾਲਿਸਤਾਨੀ ਪੋਸਟਾਂ 'ਤੇ ਟਿੱਪਣੀ ਕਰਨ 'ਤੇ ਗੁੱਸੇ 'ਚ ਆਏ ਕੁਝ ਨੌਜਵਾਨਾਂ ਨੇ ਦਿਨ ਦਿਹਾੜੇ ਇਕ ਨੌਜਵਾਨ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਸੀ। ਘਟਨਾ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਵੀ ਹੁਣ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਘਟਨਾ ਦਾ ਜ਼ਿਕਰ ਗੁਰਪਤਵੰਤ ਪੰਨੂੰ ਨੇ ਵੀ ਆਪਣੀ ਵੀਡੀਓ ਵਿੱਚ ਕੀਤਾ ਹੈ।
ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀਆਂ ਨੇ ਪਿੰਡ ਬੰਬੀਹਾ ਭਾਈ ਵਿਖੇ ਕਿਸਾਨ ’ਤੇ ਚਲਾਈਆਂ ਗੋਲੀਆਂ